ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ

murder

ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦਾ ਕਤਲ

ਮੋਹਾਲੀ, (ਸੱਚ ਕਹੂੰ ਨਿਊਜ਼) ਬੀਤੀ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਮੋਹਾਲੀ ਦੇ ਫੇਜ 9 ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਹਿਚਾਣ 29 ਸਾਲਾ ਅਰੁਣ ਭਾਰਦਵਾਜ ਵਜੋਂ ਹੋਈ ਹੈ ਜੋ ਕਿ ਫੇਜ 9 ਵਿੱਚ ਰਹਿੰਦਾ ਸੀ ਮ੍ਰਿਤਕ ਮੋਹਾਲੀ ਦੇ ਫੋਰਟਸ ਹਸਪਤਾਲ ਵਿੱਚ ਮੇਲ ਨਰਸਿੰਗ ਵਜੋਂ ਕੰਮ ਕਰਦਾ ਸੀ

ਅਰੁਣ ਬੀਤੀ ਰਾਤ ਜਦੋਂ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਘਰ ਨੂੰ ਜਾ ਰਿਹਾ ਸੀ ਤਾਂ ਫੇਜ 9 ਵਿੱਚ ਸ਼ਰਾਬ ਦੇ ਠੇਕੇ ‘ਤੇ ਰੁਕਿਆ, ਜਿੱਥੇ ਕੁਝ ਨੌਜਵਾਨ ਪਹਿਲਾਂ ਹੀ ਖੜ੍ਹੇ ਸਨ ਮਿਲੀ ਜਾਣਕਾਰੀ ਅਨੁਸਾਰ ਅਰੁਣ ਦੀ ਉਨ੍ਹਾਂ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਜਿਸ ਦੇ ਚਲਦਿਆਂ ਨੌਜਵਾਨਾਂ ਨੇ ਅਰੁਣ ਦਾ ਗਲਾ ਘੁੱਟਕੇ ਉਸ ਦਾ ਕਤਲ ਕਰ ਦਿੱਤਾ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here