Road Accident Punjab: ਪਿੰਡ ਨੀਲੋਵਾਲ ਦੇ ਨੌਜਵਾਨ ਦੀ ਟਰਾਲੇ ਦੇ ਭਿਆਨਕ ਸੜਕ ਹਾਦਸੇ ‘ਚ ਮੌਤ

Road Accident Punjab
Road Accident Punjab: ਪਿੰਡ ਨੀਲੋਵਾਲ ਦੇ ਨੌਜਵਾਨ ਦੀ ਟਰਾਲੇ ਦੇ ਭਿਆਨਕ ਸੜਕ ਹਾਦਸੇ 'ਚ ਮੌਤ

ਟਰਾਲੇ ਤੇ ਯੂਪੀ ਵਾਸੀ ਕਨੈਕਟਰ ਦੀ ਵੀ ਹੋਈ ਮੌਤ | Road Accident Punjab

Road Accident Punjab: ਸੁਨਾਮ ਉਧਮ ਸਿੰਘ ਵਾਲਾ, (ਕਰਮ ਥਿੰਦ)। ਲਾਗਲੇ ਪਿੰਡ ਨੀਲੋਵਾਲ ਦੇ ਨੌਜਵਾਨ ਦੀ ਟਰਾਲੇ ਦੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਦੀ ਮੌਤ ਦੀ ਖਬਰ ਸੁਣਦੇ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਭਾਰਤ ਮਾਲਾ ਰੋਡ ਤੇ ਜੋਧਪੁਰ ਦੇ ਨਜ਼ਦੀਕ ਹੋਇਆ। ਜਿਸ ਵਿੱਚ ਪਿੰਡ ਨੀਲੋਵਾਲ ਦੇ ਨੌਜਵਾਨ ਪ੍ਰਿੰਸ ਸਿੰਘ ਉਮਰ ਤਕਰੀਬਨ 25 ਸਾਲ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਮੀਂਹ ਤੇ ਹਨ੍ਹੇਰੀ ਦਾ ਅਲਰਟ ਜਾਰੀ, ਇਸ ਦਿਨ ਮੁੜ ਪਵੇਗਾ ਭਾਰੀ ਮੀਂਹ, ਬਿਜਲੀ ਡਿੱਗ…

ਪ੍ਰਿੰਸ ਦੇ ਮਾਤਾ ਪਿਤਾ ਦੀ ਮੌਤ ਕੁਝ ਕੁ ਮਹੀਨੇ ਪਹਿਲਾਂ ਹੋ ਗਈ ਸੀ। ਪ੍ਰਿੰਸ ਦੇ ਪਰਿਵਾਰ ਵਿੱਚ ਪਿੱਛੇ ਉਸਦੀ ਪਤਨੀ ਤੇ 6 ਮਹੀਨਿਆਂ ਦਾ ਬੇਟਾ, ਤਕਰੀਬਨ 11 ਸਾਲ ਦਾ ਭਰਾ ਤੇ ਦਾਦਾ ਰਹਿ ਗਏ। ਪ੍ਰਿੰਸ ਇਕੱਲਾ ਹੀ ਘਰ ਵਿੱਚ ਕਮਾਉਣ ਵਾਲਾ ਸੀ ਤੇ ਕਿਸਾਨ ਪਰਿਵਾਰ ਵਿੱਚੋਂ ਸੀ। ਪ੍ਰਿੰਸ ਦੇ ਪਰਿਵਾਰ ਕੋਲ ਕੋਈ ਜਮੀਨ ਵੀ ਨਹੀਂ ਹੈ। ਜਿਸ ਕਾਰਨ ਉਸ ਦੇ ਪਰਿਵਾਰ ਨੂੰ ਆਰਥਿਕ ਤੰਗੀ ਵਿੱਚੋਂ ਗੁਜਰਨਾ ਪਵੇਗਾ।

ਪਿੰਡ ਵਾਸੀਆਂ ਅਤੇ ਟਰੱਕ ਡਰਾਈਵਰਾਂ ਨੇ ਐਨ.ਆਰ.ਆਈ ਵੀਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਿੰਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਾਲੀ ਮੱਦਦ ਕੀਤੀ ਜਾਵੇ ਤਾਂ ਜੋ ਉਸਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਪ੍ਰਿੰਸ ਦਾ ਅੰਤਿਮ ਸੰਸਕਾਰ ਪਿੰਡ ਨੀਲੋਵਾਲ ਵਿਖੇ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਪਹੁੰਚੀਆਂ। ਜ਼ਿਕਰਯੋਗ ਹੈ ਕਿ ਟਰਾਲੇ ਤੇ ਜਸਕਰਨ ਸਿੰਘ ਨਾਂਅ ਦਾ ਕਨੈਕਟਰ ਜੋ ਵਾਸੀ ਲਖੀਰਪੁਰੀ ਯੂਪੀ ਦਾ ਰਹਿਣ ਵਾਲਾ ਸੀ ਜਿਸ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।