ਸੜਕ ਹਾਦਸੇ ‘ਚ ਨੌਜਵਾਨ ਜੱਜ ਦੀ ਮੌਤ

Young judge dies in road accident

ਸੜਕ ਹਾਦਸੇ ‘ਚ ਨੌਜਵਾਨ ਜੱਜ ਦੀ ਮੌਤ

ਸੰਗਰੂਰ, (ਗੁਰਪ੍ਰੀਤ ਸਿੰਘ) ਬੀਤੀ ਰਾਤ ਚੰਡੀਗੜ੍ਹ ਵਿਖੇ ਇੱਕ ਸੜਕ ਹਾਦਸੇ (judge died) ਦੌਰਾਨ ਧੂਰੀ ਦੇ ਰਹਿਣ ਵਾਲੇ ਸਾਹਿਲ ਸਿੰਗਲਾ (31) ਪੁੱਤਰ ਪਰਦੀਪ ਸਿੰਗਲਾ ਜੋ ਕਿ ਪਠਾਨਕੋਟ ਵਿਖੇ ਸਿਵਲ ਜੱਜ ਦੇ ਅਹੁਦੇ ‘ਤੇ ਤਾਇਨਾਤ ਸੀ, ਦੀ ਮੌਤ ਹੋਣ ਨਾਲ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ

ਇਸ ਦੁੱਖਦਾਈ ਅਤੇ ਮੰਦਭਾਗੀ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਲ ਸਿੰਗਲਾ ਆਪਣੇ ਵਕੀਲ ਦੋਸਤ ਅਤੇ ਦੋ ਹੋਰ ਸਾਥੀਆਂ ਨਾਲ ਇੱਕ ਇਨੋਵਾ ਕਾਰ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨਾਲ ਟਕਰਾਅ ਹੋਣ ਤੋਂ ਬਚਣ ਲਈ ਉਹਨਾਂ ਦੀ ਗੱਡੀ ਖੰਭੇ ਵਿੱਚ ਜਾ ਵੱਜੀ ਜਿਸ ਕਾਰਨ ਇਸ ਹਾਦਸੇ ਵਿੱਚ ਸਾਹਿਲ ਸਿੰਗਲਾ ਜੱਜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੇ ਸਾਥੀ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ

ਵਰਣਨਯੋਗ ਹੈ ਕਿ ਸਾਹਿਲ ਸਿੰਗਲਾ ਪਰਦੀਪ ਸਿੰਗਲਾ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਇੱਕਲਾ ਭਰਾ ਸੀ ਤੇ ਉਨ੍ਹਾਂ ਦੀ ਪਤਨੀ ਰਾਧਿਕਾ ਸਿੰਗਲਾ ਵੀ ਜੱਜ ਹਨ ਅੱਜ ਧੂਰੀ ਵਿਖੇ ਅਨੇਕਾਂ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਅਤੇ ਵਪਾਰਕ ਸੰਸਥਾਵਾਂ ਦੇ ਆਗੂਆਂ ਅਤੇ ਸੈਂਕੜੇ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਉੱਥੇ ਹੀ ਇਸ ਘਟਨਾ ਨੂੰ ਪਰਿਵਾਰ ਅਤੇ ਸਮੁੱਚੇ ਸ਼ਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।