ਆਯੂਸ਼ਮਾਨ ਯੋਜਨਾ ਦਾ ਤੀਸਰਾ ਪੜਾਅ ਸ਼ੁਰੂ | Ayushman Card Online
- ਮਿਲੇਗੀ ਪੰਜ ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਸੁਵਿਧਾ | Ayushman Card Online
ਆਯੂਸ਼ਮਾਨ ਯੋਜਨਾ ਦਾ ਤੀਸਰਾ ਪੜਾਅ (ਆਯੂਸ਼ਮਾਨ 3.0) 17 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ ਤੀਸਰੇ ਪੜਾਅ ਵਿੱਚ ਕਾਰਡ ਬਣਵਾਉਣ ਵੀ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ। ਇਸ ਵਾਰ ਤੁਸੀਂ ਖੁਦ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਆਯੂਸ਼ਮਾਨ ਕਾਰਡ ਬਣਾ ਸਕੋਗੇ। ਇਸ ਵਾਰ ਸੈਲਫ ਰਜ਼ਿਸਟ੍ਰੇਸ਼ਨ ਮੋਡ ਲਾਭਪਾਤਰੀਆਂ ਕੋਲ ਵੈਰੀਫਿਕੇਸ਼ਨ ਲਈ ਓਟੀਪੀ, ਆਈਰਿਸ ਤੇ ਫਿੰੰਗਰਪਿ੍ਰੰਟ ਤੇ ਫੇਸ ਅਧਾਰਿਤ ਵੈਰੀਫਿਕੇਸ਼ਨ ਆਪਸ਼ਨ ਹੋਵੇਗਾ। ਰਜ਼ਿਸਟ੍ਰੇਸ਼ਨ ਘਰ ਬੈਠੇ ਸਮਾਰਟ ਫੋਨ ਤੋਂ ਸੰਭਵ ਹੋ ਸਕੇਗੀ। ਲੋਕਾਂ ਨੂੰ ਇਸ ਲਈ ਮੋਬਾਇਲ ਫੋਨ ’ਤੇ ਆਯੂਸ਼ਮਾਨ ਕਾਰਡ ਐਪ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਲਈ ਲਾਭਪਾਤਰੀਆਂ ਦੇ ਨਾਂਅ ਆਯੂਸ਼ਮਾਨ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਕਾਰਡ ਦੀ ਮੱਦਦ ਨਾਲ ਲਾਭਪਾਤਰੀ ਯੋਜਨਾ ਦੇ ਤਹਿਤ ਸੂਚੀਬੱਧ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ।
ਮੋਬਾਇਲ ਜ਼ਰੀਏ ਕਰ ਸਕੋਗੇ ਖੁਦ ਰਜ਼ਿਸਟ੍ਰੇਸ਼ਨ
ਆਯੂਸ਼ਮਾਨ ਕਾਰਡ ਬਣਾਉਣ ਲਈ ਕੇਂਦਰ ਸਰਕਾਰ ਨੇ ਮੋਬਾਨਿਲ ਫੋਨ ’ਤੇ ਵੀ ਆਯੂਸ਼ਮਾਨ ਕਾਰਡ ਐਪ ਰਾਹੀਂ ਅਪਲਾਈ ਕਰਨ ਦੀ ਸੁਵਿਧਾ ਦਿੱਤੀ ਹੈ। ਐਪ ਡਾਊਨਲੋਡ ਕਰਨ ਤੋਂ ਬਾਅਦ ਲਾਭਪਾਤਰੀ ਨੂੰ ਮੋਬਾਇਲ ਨੰਬਰ ਦੀ ਮੱਦਦ ਨਾਲ ਰਜ਼ਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਓਟੀਪੀ, ਆਈਰਿਸ ਤੇ ਫਿੰੰਗਰਪਿ੍ਰੰਟ ਤੇ ਫੇਸ-ਆਧਾਰਿਤ ਵੈਰੀਫਿਕੇਸ਼ਨ ਦੀ ਮੱਦਦ ਨਾਲ ਰਜ਼ਿਸਟੇ੍ਰਸ਼ਨ ਪ੍ਰੋਸੈਸ ਪੂਰਾ ਕਰਨਾ ਹੋਵੇਗਾ। ਇੱਥੇ ਤੁਹਾਨੂੰ ਜ਼ਰੂਰੀ ਡਾਕੂਮੈਂਟ ਜਿਵੇਂ ਰਾਸ਼ਨ ਕਾਰਡ, ਆਧਾਰ ਕਾਰਡ, ਨਿਵਾਸ ਪ੍ਰਮਾਣ ਪੱਤਰ, ਪਾਸਪੋਰਟ ਸਾਈਜ ਫੋਟੋ, ਪੈਨ ਕਾਰਡ ਜਾਂ ਹੋਰ ਅੱਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਸਰਕਾਰ ਤੁਹਾਡੀ ਰਿਕੁਐਸਟ ਨੂੰ ਵੈਰੀਫਾਈਡ ਕਰਨ ਤੋਂ ਬਾਅਦ ਤੁਹਾਡਾ ਨਾਂਅ ਯੋਜਨਾ ਵਿੱਚ ਰਜ਼ਿਸਟ੍ਰਡ ਕਰ ਦੇਵੇਗੀ। ਹਾਲਾਂਕਿ ਇਸ ਪ੍ਰੋਸੈੱਸ ਤੋਂ ਪਹਿਲਾਂ ਤੁਹਾਨੂੰ ਇਹ ਚੈੱਕ ਕਰ ਲੈਣਾ ਚਾਹੀਦੈ ਕਿ ਤੁਸੀਂ ਇਸ ਲਈ ਯੋਗ ਹੋ ਜਾਂ ਨਹੀਂ।
ਕਾਲ ਕਰਕੇ ਪਤਾ ਕਰੋ ਕਾਰਡ
ਇਸ ਯੋਜਨਾ ਲਈ ਕੁਝ ਯੋਗਤਾ ਤੈਅ ਕੀਤੀ ਗਈ ਹੈ। ਇਹ ਯੋਗਤਾ ਰੱਖਣ ਵਾਲੇ ਲੋਕ ਆਯੂਸ਼ਮਾਨ ਕਾਰਡ ਬਣਵਾਉਣ ਲਈ ਅਪਲਾਈ ਕਰ ਸਕਣਗੇ। ਆਯੂਸ਼ਮਾਨ ਯੋਜਨਾ ਲਈ ਯੋਗਤਾ ਜਾਂਚਣ ਲਈ ਤੁਸੀਂ 14555 ’ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ pmjay.gov.in ਸਾਈਟ ਜ਼ਰੀਏ ਆਪਣੀ ਯੋਗਤਾ ਚੈੱਕ ਕਰ ਸਕਦੇ ਹੋ।
ਇਸ ਯੋਜਨਾ ’ਚ ਸਾਰੀਆਂ ਬਿਮਾਰੀਆਂ ਹੰੁਦੀਆਂ ਕਵਰ
ਯੋਜਨਾ ਵਿੱਚ ਪੁਰਾਣੀਆਂ ਬਿਮਾਰੀਆਂ ਵੀ ਕਵਰ ਹੁੰਦੀਆਂ ਹਨ ਕਿਸੇ ਬਿਮਾਰੀ ਵਿੱਚ ਹਸਪਤਾਲ ਵਿੱਚ ਐਡਮਿਟ ਹੋਣ ਤੋਂ ਪਹਿਲਾਂ ਤੇ ਬਾਅਦ ਦੇ ਖਰਚ ਇਸ ਵਿੱਚ ਕਵਰ ਹੁੰਦੇ ਹਨ। ਟ੍ਰਾਂਸਪੋਰਟ ’ਤੇ ਹੋਣ ਵਾਲਾ ਖਰਚ ਇਸ ਵਿੱਚ ਕਵਰ ਹੁੰਦਾ ਹੈ। ਸਾਰੀਆਂ ਮੈਡੀਕਲ ਜਾਂਚ, ਆਪਰੇਸ਼ਨ, ਇਲਾਜ ਵਰਗੀਆਂ ਚੀਜ਼ਾਂ ਸ਼ਾਮਿਲ ਹਨ ਇਸ ਯੋਜਨਾ ਦੇ ਤਹਿਤ ਹੁਣ ਤੱਕ ਸਾਢੇ 5 ਕਰੋੜ ਤੋਂ ਜ਼ਿਆਦਾ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ।