ਸਾਲ-2023 ਦਾ ਲੇਖਾ-ਜੋਖਾ : ਪੂਰੀ ਸ਼ਿੱਦਤ ਨਾਲ ਲੋਕ ਭਲਾਈ ’ਚ ਜੁਟਿਆ ਬਲਾਕ ਲਹਿਰਾਗਾਗਾ

Welfare Work
ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਪੂਰੇ ਸਾਲ ਕੀਤੇ ਗਏ ਸਮਾਜ ਭਲਾਈ ਕਾਰਜ਼ਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ।

ਸਾਲ 2023 ’ਚ ਸਾਧ-ਸੰਗਤ ਨੇ ਕੀਤੇ ਮਾਨਵਤਾ ਭਲਾਈ ਦੇ ਅਨੇਕਾਂ ਕਾਰਜ | Welfare Work

  • ਲੋੜਵੰਦਾਂ ਨੂੰ ਵੰਡਿਆ ਰਾਸ਼ਨ, ਮੈਡੀਕਲ ਖੋਜਾਂ ਲਈ ਸਰੀਰਦਾਨ, ਮਰੀਜ਼ਾਂ ਲਈ ਐਮਰਜੰਸੀ ਦੌਰਾਨ ਖੂਨਦਾਨ ਤੇ ਪਲੇਟਲੈਟਸ ਦਾਨ | Welfare Work
  • ਵਾਤਾਵਰਨ ਦੀ ਸ਼ੁੱਧਤਾ ਲਈ ਹਜ਼ਾਰਾਂ ਬੂਟੇ ਲਾਏ

ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੇ ਭਲੇ ਲਈ 160 ਕਾਰਜ ਕੀਤੇ ਜਾ ਰਹੇ ਹਨ ਇਨ੍ਹਾਂ ਕਾਰਜਾਂ ’ਤੇ ਫੁੱਲ ਚੜ੍ਹਾਉਂਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਜਜ਼ਬੇ ਨਾਲ ਲੋਕਾਂ ਦੇ ਭਲੇ ’ਚ ਜੁਟੀ ਹੋਈ ਹੈ ਇਸੇ ਨਕਸ਼ੇ-ਕਦਮ ’ਤੇ ਚਲਦਿਆਂ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜਾਂ ’ਚ ਦਿਨ-ਰਾਤ ਲੱਗੀ ਹੋਈ ਹੈ ਬਲਾਕ ਦੀ ਸਾਧ-ਸੰਗਤ ਨੇ ਇਸ ਸਾਲ 2023 ’ਚ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਹਨ, ਜਿਨ੍ਹਾਂ ’ਚ ਮੁੱਖ ਕਾਰਜ ਹੜ੍ਹ ਦੇ ਪਾਣੀ ’ਚ ਘਿਰੇ ਲੋਕਾਂ ਦੀ ਸਹਾਇਤਾ ਕਰਨਾ, ਲੋੜਵੰਦਾਂ ਨੂੰ ਰਾਸ਼ਨ ਵੰਡਣਾ, ਐਮਰਜੰਸੀ ਦੌਰਾਨ ਮਰੀਜ਼ਾਂ ਲਈ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਆਦਿ ਕਾਰਜ ’ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। (Welfare Work)

ਸਾਲ 2023 ’ਚ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਹਨ। ਉਨ੍ਹਾਂ ਦੇ ਵਿੱਚੋਂ ਇੱਕ ਕਾਰਜ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਆਪਣਾ ਸਰੀਰਦਾਨ ਕਰਨਾ ਵੀ ਸੀ। ਬਲਾਕ ਲਹਿਰਾਗਾਗਾ ’ਚੋਂ 2023 ’ਚ ਪੰਜ ਸਰੀਰ ਦਾਨ ਹੋਏ ਪਿਛਲੇ ਦਿਨੀਂ ਮਾਤਾ ਕੁਸ਼ੱਲਿਆ ਦੇਵੀ ਇੰਸਾਂ ਆਪਣੀ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਜਿਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਇਸ ਪਰਿਵਾਰ ਦੀ ਸਭ ਤੋਂ ਵੱਡੀ ਮਿਸਾਲ ਇਹ ਸੀ ਕਿ ਇਸ ਪਰਿਵਾਰ ’ਚੋਂ ਇਹ ਤੀਜਾ ਸਰੀਰਦਾਨ ਸੀ। ਹੁਣ ਤੱਕ ਬਲਾਕ ਵੱਲੋਂ 24 ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾ ਚੁੱਕੇ ਹਨ ਬਲਾਕ ਦੀ ਸਾਧ-ਸੰਗਤ ਨੇ ਸਾਲ 2023 ’ਚ ਅਨੇਕਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ’ਚ ਆਰਥਿਕ ਸਹਿਯੋਗ ਕਰਦਿਆਂ ਘਰੇਲੂ ਸਾਮਾਨ ਦਿੱਤਾ।

ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖੜ ਨੂੰ ਚੈਲੇਂਜ

ਬਲਾਕ ਦੇ ਸੇਵਾਦਾਰਾਂ ਨੇ ਖੂਨਦਾਨ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ ਇਸ ਸਾਲ ਸਾਧ-ਸੰਗਤ ਵੱਲੋਂ ਅਨੇਕਾਂ ਮੌਕੇ ਮਰੀਜ਼ਾਂ ਨੂੰ ਐਮਰਜੰਸੀ ਦੌਰਾਨ ਖੂਨਦਾਨ ਕਰਕੇ ਜਾਨ ਬਚਾਈ ਅਤੇ ਡੇਂਗੂ ਦੇ ਕਹਿਰ ਵੇਲੇ ਹਸਪਤਾਲਾਂ ’ਚ ਖੂਨਦਾਨ ਅਤੇ ਪਲੇਟਲੈਟਸ ਮਰੀਜ਼ਾਂ ਨੂੰ ਦਾਨ ਕੀਤੇ ਇਸ ਵਰ੍ਹੇ ਸਾਧ-ਸੰਗਤ ਨੇ 110 ਯੂਨਿਟ ਖੂਨਦਾਨ ਕੀਤਾ ਇਸ ਤੋਂ ਇਲਾਵਾ ਅਨੇਕਾਂ ਮਰੀਜ਼ਾਂ ਦਾ ਸਾਧ-ਸੰਗਤ ਵੱਲੋਂ ਇਲਾਜ ਕਰਵਾਇਆ ਗਿਆ ਬਲਾਕ ਦੀ ਸਾਧ-ਸੰਗਤ ਨੇ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਬਲਾਕ ਲਹਿਰਾਗਾਗਾ ਨੇ ਸਾਲ 2023 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ (15 ਅਗਸਤ) ਮੌਕੇ ਜ਼ਿਲ੍ਹਾ ਸੰਗਰੂਰ ’ਚੋਂ ਬਲਾਕ ਲਹਿਰਗਾਗਾ ਨੇ 3 ਹਜ਼ਾਰ ਬੂਟੇ ਲਾ ਕੇ ਪਹਿਲਾ ਸਥਾਨ ਹਾਸਲ ਕੀਤਾ। (Welfare Work)

ਵਿਦੇਸ਼ਾਂ ’ਚ ਵੀ ਚਰਚਾ ਦਾ ਵਿਸ਼ਾ ਬਣਿਆ ਡੇਰਾ ਸੱਚਾ ਸੌਦਾ ਦਾ ਇਹ ਫ਼ਲ, ਦੇਖੋ ਵੀਡੀਓ…

ਇਸ ਤੋਂ ਇਲਾਵਾ ਪੂਰੇ ਸਾਲ ’ਚ ਸਾਧ-ਸੰਗਤ ਵੱਲੋਂ 4500 ਤੋਂ ਜ਼ਿਆਦਾ ਬੂਟੇ ਲਾਏ ਗਏ ਤੇ ਉਨ੍ਹਾਂ ਬੂਟਿਆਂ ਦੇ ਵੱਡੇ ਹੋਣ ਤੱਕ ਸਾਂਭ-ਸੰਭਾਲ ਕਰਨ ਦਾ ਪ੍ਰਣ ਕੀਤਾ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਅਨੇਕਾਂ ਪਰਿਵਾਰਾਂ ਨੂੰ ਸਾਲ ਭਰ ਰਾਸ਼ਨ ਵੰਡਿਆ 70 ਲੋੜਵੰਦ ਪਰਿਵਾਰਾਂ ਨੂੰ ਇਸ ਵਰ੍ਹੇ ਰਾਸ਼ਨ ਦਿੱਤਾ ਗਿਆ ਇਸ ਤੋਂ ਇਲਾਵਾ ਠੰਢ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ 200 ਤੋਂ ਵਧ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ, ਕੋਟੀਆਂ, ਜ਼ੁਰਾਬਾਂ, ਬੂਟ, ਟੋਪੀਆਂ ਆਦਿ ਵੰਡੇ।

ਹੜ੍ਹ ਦੇ ਪਾਣੀ ’ਚ ਫਸੇ ਲੋਕਾਂ ਲਈ ਫਰਿਸ਼ਤੇ ਬਣੇ ਡੇਰਾ ਸ਼ਰਧਾਲੂ

Welfare Work
ਪਿਛਲੇ ਸਮੇਂ ਦੌਰਾਨ ਇਲਾਕੇ ‘ਚ ਆਏ ਹੜ੍ਹ ਮੌਕੇ ਪਾਣੀ ‘ਚ ਫਸੇ ਲੋਕਾਂ ਲਈ ਰਾਸ਼ਨ ਲੈ ਕੇ ਜਾਂਦੇ ਹੋਏ ਸੇਵਾਦਾਰ।
Welfare Work
ਹੜ੍ਹ ਪੀੜਤਾਂ ਲਈ ਲੰਗਰ ਤਿਆਰ ਕਰਦੀਆਂ ਸੇਵਾਦਾਰ ਭੈਣਾਂ।
Welfare Work
ਗਊਆਂ ਨੂੰ ਹਰਾ-ਚਾਰਾ ਪਾਉਂਦਾ ਹੋਏ ਇੱਕ ਸੇਵਾਦਾਰ।
Welfare Work
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ। 

85 ਮੈਂਬਰ ਬਲਜੀਤ ਕੌਰ, ਰਣਜੀਤ ਕੌਰ ਤੇ ਪਰਮਜੀਤ ਕੌਰ ਨੇ ਕਿਹਾ ਕਿ ਲਹਿਰਾਗਾਗਾ ਬਲਾਕ ਦੀ ਸਾਧ-ਸੰਗਤ ਵੱਲੋਂ ਇਹ ਸਭ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮ ਸਦਕਾ ਹੀ ਸੰਭਵ ਹੋ ਸਕੇ ਹਨ। ਉਨ੍ਹਾਂ ਕਿਹਾ ਇਸ ਸਾਲ 2023 ’ਚ ਪੰਜਾਬ ਦੇ ਕਈ ਇਲਾਕਿਆਂ ’ਚ ਆਏ ਭਿਆਨਕ ਹੜ੍ਹ ਦੌਰਾਨ ਪਾਣੀ ’ਚ ਫਸੇ ਲੋਕਾਂ ਦੀ ਮੱਦਦ ਲਈ ਵੀ ਬਲਾਕ ਦੀ ਸਾਧ-ਸੰਗਤ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜੁਟੀ ਰਹੀ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਫਰਿਸ਼ਤਿਆਂ ਨੇ ਹੜ੍ਹ ਦੇ ਡੂੰਘੇ ਪਾਣੀ ’ਚੋਂ ਲੰਘ ਕੇ ਦੂਰ-ਦੁਰਾਡੇ ਇਲਾਕਿਆਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਖਾਣਾ ਪਹੁੰਚਾਇਆ। (Welfare Work)

ਪਸ਼ੂਆਂ ਲਈ ਵੀ ਹਰਾ-ਚਾਰਾ ਵੰਡਿਆ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਲਹਿਰਾਗਾਗਾ ਵਿਖੇ ਫੂਡ ਕੈਂਪ ਸ਼ੁਰੂ ਕੀਤਾ ਗਿਆ, ਜਿੱਥੇ ਹੜ੍ਹ ਪੀੜਤਾਂ ਲਈ ਲੰਗਰ ਭੋਜਨ ਤਿਆਰ ਕੀਤਾ ਗਿਆ। ਹਰ ਰੋਜ਼ ਲਗਭਗ 5000 ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਸੀ। ਲੰਗਰ ਤਿਆਰ ਕਰਕੇ ਘੱਗਰ ਦੇ ਨਾਲ ਘਿਰੇ ਹੋਏ ਪਿੰਡਾਂ ’ਚ ਪਹੁੰਚਾਇਆ ਜਾਂਦਾ ਸੀ। ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਦਿਨ-ਰਾਤ ਇੱਕ ਕਰਕੇ ਹਰ ਪੀੜਤਾਂ ਦੇ ਲਈ ਲੰਗਰ ਭੋਜਨ ਤਿਆਰ ਕੀਤਾ। ਹੜ੍ਹ ਪੀੜਤਾਂ ਦੀ ਮੱਦਦ ਕਰਨ ਲਈ ਸੇਵਾਦਾਰਾਂ ਵੱਲੋਂ ਵਿਖਾਏ ਜਜ਼ਬੇ ਨੂੰ ਸਲਾਮ ਕਰਦਿਆਂ ਪ੍ਰਸ਼ਾਸਨ ਵੱਲੋਂ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਜਾਬਾਂਜ ਸੇਵਾਦਾਰ ਨੂੰ ਸਨਮਾਨਿਤ ਕੀਤਾ ਅਤੇ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ। (Welfare Work)

ਡੇਰਾ ਸ਼ਰਧਾਲੂਆਂ ’ਚ ਸੇਵਾ ਦਾ ਜਜ਼ਬਾ ਲਾਜਵਾਬ : ਗੌਰਵ ਗੋਇਲ

Welfare Work

ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਲੋਕ ਭਲਾਈ ਦੀ ਸੇਵਾ ਕਰਨ ਦਾ ਜਜ਼ਬਾ ਲਾਜਵਾਬ ਹੈ ਕੋਈ ਵੀ ਸਮਾਜ ਭਲਾਈ ਦਾ ਕੰਮ ਹੋਵੇ, ਜਿਵੇਂ ਖੂਨ ਦਾਨ ਕਰਨਾ, ਸਰੀਰਦਾਨ ਕਰਨਾ, ਲੋੜਵੰਦ ਨੂੰ ਰਾਸ਼ਨ ਵੰਡਣਾ, ਕਿਸੇ ਗਰੀਬ ਦੀ ਸਹਾਇਤਾ ਕਰਨਾ ਆਦਿ ਕਾਰਜਾਂ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਭ ਤੋਂ ਅੱਗੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਹਨ ਸਮਾਜ ਦੇ ਹੋਰ ਲੋਕਾਂ ਨੂੰ ਵੀ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਮਾਨਦਾਰੀ ਦਾ ਜਜ਼ਬਾ ਬੇਮਿਸਾਲ | Welfare Work

Welfare Work

ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਇਮਾਨਦਾਰੀ ਦੀ ਸਿੱਖਿਆ ’ਤੇ ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਡੱਟ ਕੇ ਪਹਿਰਾ ਦੇ ਰਹੀ ਹੈ ਇਸ ਬਲਾਕ ਦੀ ਸੇਵਾਦਾਰਾਂ ਨੇ ਇਸ ਸਾਲ ਇਮਾਨਦਾਰੀ ’ਚ ਬੇਮਿਸਾਲ ਜਜ਼ਬਾ ਵਿਖਾਇਆ ਹੈ ਲਹਿਰਾਗਾਗਾ ਸਟੇਸ਼ਨ ਤੋਂ ‘ਸੱਚ ਕਹੂੰ’ ਦੇ ਪੱਤਰਕਾਰ ਰਾਜ਼ ਸਿੰਗਲਾ ਨੇ ਗਲਤੀ ਨਾਲ ਆਪਣੇ ਆਏ ਖਾਤੇ ’ਚ 5 ਲੱਖ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਜਸਵੀਰ ਸਿੰਘ ਇੰਸਾਂ ਲਹਿਰਾਗਾਗਾ ਨੇ ਸੋਨੇ ਦੀ ਅੰਗੂਠੀ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਇਸ ਤੋਂ ਇਲਾਵਾ ਬਲਾਕ ਦੇ ਸੇਵਾਦਾਰ ਬਲਵੰਤ ਸਿੰਘ ਨੇ ਮੋਬਾਇਲ ਵਾਪਸ ਕਰਕੇ, ਵਿਜੇ ਇੰਸਾਂ ਨੇ ਗੈਸ ਸਿਲੰਡਰ ਵਾਪਸ ਕਰਕੇ ਅਤੇ ਮਾਤਾ ਬੰਤ ਕੌਰ ਨੇ ਰਸਤੇ ’ਚ ਡਿੱਗੇ ਮਿਲੇ ਪੈਸੇ ਵਾਪਸ ਇਮਾਨਦਾਰੀ ਦਾ ਸਬੂਤ ਦਿੱਤਾ। (Welfare Work)

ਲੋਕਾਂ ਨੂੰ ਇਨ੍ਹਾਂ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈਣ ਦੀ ਲੋੜ : ਸਮਾਜ ਸੇਵੀ

Welfare Work

ਇਸ ਮੌਕੇ ਸਾਧ-ਸੰਗਤ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮਾਜ ਸੇਵੀ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਕਾਬਿਲੇ-ਤਰੀਫ ਹਨ। ਹੜ੍ਹਾਂ ਦੀ ਸਥਿਤੀ ਵਿਚ ਇਨ੍ਹਾਂ ਦਾ ਬਹੁਤ ਸਹਿਯੋਗ ਰਿਹਾ 24 ਘੰਟੇ ਲੰਗਰ, ਚਾਹ, ਪਾਣੀ ਦਾ ਇੰਤਜਾਮ ਲਗਾਤਾਰ ਕਰਦੇ ਰਹੇ। ਉਨ੍ਹਾਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜੀ ਜੋ ਆਪਣੇ ਮੁਰੀਦਾਂ ਨੂੰ ਅਜਿਹੀ ਲੋਕ ਭਲਾਈ ਦੀ ਪਵਿੱਤਰ ਸਿੱਖਿਆ ਦਿੰਦੇ ਹਨ। ਸਮਾਜ ਦੇ ਦੂਜੇ ਲੋਕਾਂ ਨੂੰ ਵੀ ਅਜਿਹੇ ਲੋਕ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਹੈ। (Welfare Work)

ਸਮਾਜ ਭਲਾਈ ਦੇ ਕਾਰਜਾਂ ਨੂੰ ਪਹਿਲ ਦੇਣਾ ਹੀ ਸਾਡਾ ਮੁੱਖ ਮਕਸਦ : ਜ਼ਿੰਮੇਵਾਰ

Welfare Work

ਬਲਾਕ ਲਹਿਰਾਗਾਗਾ ਦੇ 85 ਮੈਂਬਰ ਰਤਨ ਲਾਲ, ਗੁਰਵਿੰਦਰ ਸਿੰਘ, ਅਜਿੰਦਰ ਸਿੰਘ, ਬਲਜੀਤ ਕੌਰ ਭੈਣ, ਪਰਮਜੀਤ ਕੌਰ ਭੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਲਹਿਰਾਗਾਗਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹਰ ਸਮੇਂ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿੰਦੀ ਹੈ ਸਮਾਜ ਭਲਾਈ ਦੇ ਕਾਰਜਾਂ ਨੂੰ ਪਹਿਲ ਦੇਣਾ ਹੀ ਸਾਡਾ ਮੁੱਖ ਮਕਸਦ ਹੈ, ਜਾਤ-ਪਾਤ ਦੇ ਭੇਦ ਭਾਵ ਨੂੰ ਦੂਰ ਰੱਖਦੇ ਹੋਏ ਹਰ ਇਨਸਾਨ ਦੇ ਕੰਮ ਆਉਣਾ ਹੀ ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ।