Bajaj CNG Motorcycle: (ਸੁਖਜੀਤ ਮਾਨ) ਬਠਿੰਡਾ। ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜਾਜ਼ ਫਰੀਡਮ 125 ਸੀਸੀ ਅੱਜ ਇੱਥੇ ਰਾਜਾ ਬਜਾਜ਼ ਸ਼ੋਅ ਰੂਮ ’ਚ ਲਾਂਚ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਜ਼ਿਲ੍ਹੇ ਭਰ ’ਚੋਂ ਡੀਲਰ ਵੀ ਪੁੱਜੇ, ਜਿੰਨ੍ਹਾਂ ਨੇ ਨਵੇਂ ਮੋਟਰਸਾਈਕਲ ਦੀਆਂ ਖੂਬੀਆਂ ਜਾਣੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਾ ਬਜਾਜ਼ ਸ਼ੋਅ ਰੂਮ ਦੇ ਮਾਰਕੀਟਿੰਗ ਹੈੱਡ ਮੈਨੇਜਰ ਪ੍ਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜਾਜ਼ ਵੱਲੋਂ ਲਾਂਚ ਸੀਐਨਜੀ ਮੋਟਰਸਾਈਕਲ ਵਿਸ਼ਵ ਦਾ ਪਹਿਲਾ ਮੋਟਰਸਾਈਕਲ ਹੈ।
ਇਹ ਵੀ ਪੜ੍ਹੋ: Social Media News: ਬੈਂਗਲੁਰੂ ਦੇ ਆਟੋ ਡਰਾਈਵਰ ਦੀ ਔਰਤਾਂ ਲਈ ‘ਅਨੋਖੀ’ ਅਪੀਲ Viral!
ਉਨ੍ਹਾਂ ਮੋਟਰਸਾਈਕਲ ਦੀਆਂ ਹੋਰ ਖੂਬੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੋਟਰਸਾਈਕਲ ਸੀਐਨਜੀ ਤੇ ਪੈਟਰੋਲ ਦੋਵਾਂ ’ਤੇ ਹੈ, ਜਿਸਦੀਆਂ ਵੱਖ-ਵੱਖ ਟੈਂਕੀਆਂ ਹਨ। ਟੈਂਕੀਆਂ ’ਚ 2 ਕਿੱਲੋ ਸੀਐਨਜੀ ਅਤੇ 2 ਲੀਟਰ ਪੈਟਰੋਲ ਪੈਂਦਾ ਹੈ। ਸੀਐਨਜੀ ਜਾਂ ਪੈਟਰੋਲ ’ਤੇ ਮੋਟਰਸਾਈਕਲ ਸਟਾਰਟ ਕਰਨ ਲਈ ਸਿਰਫ ਇੱਕ ਹੀ ਬਟਨ ਦਬਾਉਣਾ ਪੈਂਦਾ ਹੈ। ਇਹ ਮੋਟਰਸਾਈਕਲ 2 ਕਿੱਲੋ ਸੀਐਨਜੀ ਨਾਲ 204 ਕਿੱਲੋਮੀਟਰ ਅਤੇ 2 ਲੀਟਰ ਪੈਟਰੋਲ ਨਾਲ 130 ਕਿਲੋਮੀਟਰ ਦੂਰੀ ਤੈਅ ਕਰਦਾ ਹੈ।
ਫੋਨ ਸੁਣਨ ਵੇਲੇ ਹੁੰਦੇ ਹਾਦਸਿਆਂ ਤੋਂ ਹੋਵੇਗਾ ਬਚਾਅ | Bajaj CNG Motorcycle
ਮਾਰਕੀਟਿੰਗ ਹੈੱਡ ਮੈਨੇਜਰ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਲਾਂਚ ਕੀਤੇ ਸੀਐਨਜੀ ਮੋਟਰ ਸਾਈਕਲ ’ਤੇ ਬਲਿਊਟੁੱਥ ਵੀ ਲੱਗੀ ਹੋਈ ਹੈ। ਜੇਬ ’ਚ ਪਏ ਫੋਨ ਦੀ ਘੰਟੀ ਵੱਜਣ ’ਤੇ ਮੋਟਰਸਾਈਕਲ ਦੀ ਸਕਰੀਨ ’ਤੇ ਫੋਨ ਕਰਨ ਵਾਲੇ ਦਾ ਨਾਂਅ ਦਿਖਾਈ ਦੇਵੇਗਾ ਅਤੇ ਉੱਥੋਂ ਹੀ ਬਟਨ ਦਬਾ ਕੇ ਫੋਨ ਸੁਣਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਬਲਿਊਟੁੱਥ ਦੀ ਇਸ ਸਹੂਲਤ ਨਾਲ ਮੋਟਰਸਾਈਕਲ ’ਤੇ ਫੋਨ ਸੁਣਨ ਕਰਕੇ ਵਾਪਰਦੇ ਸੜਕ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ।