ਸਾਡੇ ਨਾਲ ਸ਼ਾਮਲ

Follow us

12.9 C
Chandigarh
Sunday, February 15, 2026
More
    Home Breaking News ਵਿਸ਼ਵ ਨਿਸ਼ਾਨੇਬਾ...

    ਵਿਸ਼ਵ ਨਿਸ਼ਾਨੇਬਾਜ਼ੀ ਂਚ ਹਜ਼ਾਰਿਕਾ ਜਿੱਤੇ ਸੋਨ ਤਗਮਾ

    ਮਹਿਲਾ ਟੀਮ ਨੇ ਰਿਕਾਰਡ ਨਾਲ ਜਿੱਤਿਆ ਸੋਨਾ

    ਨਵੀਂ ਦਿੱਲੀ, 7 ਸਤੰਬਰ

    ਭਾਰਤ ਦੇ ਹਰਦਿਆ ਹਜ਼ਾਰਿਕਾ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਜਦੋਂਕਿ ਮਹਿਲਾ ਟੀਮ ਨੇ ਨਵੇਂ ਵਿਸ਼ਵ ਰਿਕਾਰਡ ਨਾਲ ਦੇਸ਼ ਲਈ ਸੋਨ ਤਮਗੇ ਜਿੱਤ ਲਏ
    ਹਜ਼ਾਰਿਕਾ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ ਕੁਆਲੀਫਾਈ ਕਰਨ ਵਾਲੇ ਇੱਕੋ ਇੱਕ ਭਾਰਤੀ ਰਹੇ ਜਿੰਨ੍ਹਾਂ ਕੁਆਲੀਫਿਕੇਸ਼ਨ ‘ਚ ਕੁੱਲ 627.3 ਦੇ ਸਕੋਰ ਨਾਲ ਫਾਈਨਲ ‘ਚ ਪ੍ਰਵੇਸ਼ ਕੀਤਾ ਫਾਈਨਲ ‘ਚ 17 ਸਾਲ ਦੇ ਹਜ਼ਾਰਿਕਾ ਅਤੇ ਇਰਾਨ ਦੇ ਮੁਹੰਮਦ ਆਮਿਰ 250.1 ਦੇ ਸਕੋਰ ਨਾਲ ਸਾਂਝੇ ਤੌਰ ‘ਤੇ ਬਰਾਬਰੀ ‘ਤੇ ਰਹੇ ਸਨ ਪਰ ਭਾਰਤੀ ਨਿਸ਼ਾਨੇਬਾਜ਼ ਨੇ ਸ਼ੂਟ ਆਫ਼ ‘ਚ ਸੋਨ ਤਮਗਾ ਆਪਣੇ ਨਾਂਆ ਕੀਤਾ ਇਰਾਨੀ ਖਿਡਾਰੀ ਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਦੋਂਕਿ ਰੂਸ ਦੇ ਗ੍ਰਿਗੋਰੀ ਸ਼ਾਮਾਕੋਵ ਨੇ ਕਾਂਸੀ ਤਮਗਾ ਜਿੱਤਿਆ
    ਭਾਰਤੀ ਮਹਿਲਾ ਟੀਮ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਟੀਮ ਈਵੇਂਟ ‘ਚ ਅਲਾਵੇਨਿਲ ਕਲਾਰਿਵਮ ਦਾ 631, ਸ਼੍ਰੇਆ ਅੱਗਰਵਾਲ ਦਾ 628.5 ਅਤੇ ਮਾਨਿਨੀ ਕੌਸ਼ਿਕ ਦਾ 621.2 ਦਾ ਸਕੋਰ ਰਿਹਾ ਅਤੇ ਉਹਨਾਂ ਕੁੱਲ 1880.7 ਦੇ ਸਕੋਰ ਨਾਲ ਟੀਮ ਸੋਨ ਤਗਮਾ ਆਪਣੇ ਨਾਂਅ ਕੀਤਾ ਜੂਨੀਅਰ ਵਿਸ਼ਵ ਕੱਪ ਸੋਨ ਤਗਮਾ ਜੇਤੂ ਅਲਾਵੇਨਿਲ ਨੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ
    ਪੁਰਸ਼ਾਂ ਦੀ ਟੀਮ ‘ਚ ਹਜ਼ਾਰਿਕਾ ਤੋਂ ਇਲਾਵਾ ਦਿਵਾਂਸ਼ ਪੰਵਾਰ ਅਤੇ ਅਰਜੁਨ ਦੀ ਤਿਕੜੀ ਕੁੱਲ 1872.3 ਦਾ ਸਕੋਰ ਕਰ ਚੌਥੇ ਨੰਬਰ ‘ਤੇ ਰਹਿ ਕੇ ਕਾਂਸੀ ਤਮਗੇ ਤੋਂ ਖੁੰਝ ਗਈ
    ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਈਵੇਂਟ ‘ਚ ਹਾਲਾਂਕਿ ਨਿਰਾਸ਼ਾ ਹੱਥ ਲੱਗੀ ਜਿੱਥੇ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਸੰਜੀਵ ਰਾਜਪੂਤ 1158 ਦੇ ਸਕੋਰ ਨਾਲ ਫੀਲਡ ‘ਚ 58ਵੇਂ ਨੰਬਰ ‘ਤੇ ਰਹੇ

     

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here