ਕੁਲ 12 ਵਾਰ ਵਿਸ਼ਵ ਕੱਪ ’ਚ ਹੋਈਆਂ ਹਨ ਆਹਮੋ-ਸਾਹਮਣੇ | World Cup 2023
- ਪਲੜਾ ਅਸਟਰੇਲੀਆ ਦਾ ਮੰਨਿਆ ਜਾ ਰਿਹਾ ਭਾਰੀ | World Cup 2023
ਚੈੱਨਈ (ਏਜੰਸੀ)। ਵਿਸ਼ਵ ਕੱਪ 2023 ਦੇ ਅੱਜ ਤੱਕ 4 ਮੁਕਾਬਲੇ ਹੋ ਚੁੱਕੇ ਹਨ। ਅੱਜ ਭਾਵ 8 ਅਕਤੂਬਰ ਨੂੰ ਮੇਜ਼ਬਾਨ ਭਾਰਤ ਦਾ ਮੁਕਾਬਲਾ ਅਸਟਰੇਲੀਆ ਨਾਲ ਹੋਵੇਗਾ, ਇਹ ਮੈਚ ਚੈੱਨਈ ’ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਅੰਕੜਿਆਂ ਦੇ ਹਿਸਾਬ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਵਿਸ਼ਵ ਕੱਪ ’ਚ ਭਾਰਤੀ ਟੀਮ ਨਾਲੋਂ ਅਸਟਰੇਲੀਆ ਦਾ ਪਲੜਾ ਭਾਰੀ ਮੰਨਿਆਂ ਜਾ ਰਿਹਾ ਹੈ। ਅੱਜ ਤੱਕ ਦੋਵੇਂ ਟੀਮਾਂ ਵਿਸ਼ਵ ਕੱਪ ’ਚ 12 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ਵਿੱਚੋਂ 8 ਵਾਰ ਅਸਟਰੇਲੀਆ ਨੇ ਮੁਕਾਬਲੇ ਆਪਣੇ ਨਾਂਅ ਕੀਤੇ ਹਨ ਅਤੇ ਭਾਰਤੀ ਟੀਮ ਨੂੰ ਸਿਰਫ 4 ਮੈਚਾਂ ’ਚ ਹੀ ਜਿੱਤ ਹਾਸਲ ਹੋਈ ਹੈ। ਪਰ ਪੁਰਾਣੇ ਅੰਕੜੇ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੇ ਕਿਉਂਕਿ ਮੌਜ਼ੂਦਾ ਸਮੇਂ ’ਚ ਭਾਰਤੀ ਟੀਮ ਬਹੁਤ ਮਜ਼ਬੂਤ ਸਥਿਤੀ ’ਚ ਹੈ ਅਤੇ ਉਹ ਖੇਡ ਵੀ ਅਪਣੇ ਘਰੇਲੂ ਮੈਦਾਨ ’ਤੇ ਰਹੀ ਹੈ, ਅਜਿਹੇ ’ਚ ਬਾਜੀ ਕਿਸੇ ਪਾਸੇ ਵੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਜ਼ਬਰਦਸਤ ਭੂਚਾਲ ਦੇ ਝਟਕੇ, 120 ਦੀ ਮੌਤ, 1000 ਜ਼ਖਮੀ, ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਕਿਉਂਕਿ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਭਾਰਤੀ ਟੀਮ 116 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ, ਜਦਕਿ ਅਸਟਰੇਲੀਆ ਦੇ 112 ਅੰਕ ਹਨ ਅਤੇ ਉਹ ਤੀਜ਼ੇ ਸਥਾਨ ’ਤੇ ਹੈ। ਤਾਂ ਭਾਰਤੀ ਟੀਮ ਅਸਟਰੇਲੀਆ ਨਾਲੋਂ ਬਿਹਤਰ ਸਥਿਤੀ ’ਚ ਹੈ। ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਦੋਵਾਂ ਟੀਮਾਂ ’ਚ 3 ਮੈਚਾਂ ਦੀ ਇੱਕਰੋਜ਼ਾ ਲੜੀ ਵੀ ਖੇਡੀ ਗਈ ਸੀ, ਜਿਸ ਵਿੱਚ ਭਾਰਤੀ ਟੀਮ ਨੇ ਲੜੀ ਆਪਣੇ ਨਾਂਅ ਕੀਤੀ ਸੀ। ਇਸ ਲੜੀ ’ਚ ਭਾਰਤੀ ਟੀਮ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ ਅਤੇ ਭਾਰਤੀ ਟੀਮ ਨੇ ਇਹ ਲੜੀ ਫਿਰ ਵੀ ਆਪਣੇ ਨਾਂਅ ਕਰ ਲਈ ਸੀ, ਅਜਿਹੇ ’ਚ ਮੌਜ਼ੂਦਾ ਸਮੇਂ ਦੇ ਅੰਕੜੇ ਭਾਰਤੀ ਟੀਮ ਦੇ ਪੱਖ ’ਚ ਜਾ ਰਹੇ ਹਨ। ਚੈੱਨਈ ’ਚ ਅਸਟਰੇਲੀਆ ਨੇ 3 ਮੁਕਾਬਲੇ ਖੇਡੇ ਹਨ ਅਤੇ ਤਿੰਨਾਂ ’ਚ ਹੀ ਅਸਟਰੇਲੀਆਈ ਟੀਮ ਜੇਤੂ ਰਹੀ ਹੈ।