ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਵਿਸ਼ਵ ਕੱਪ ਚ ਉਲ...

    ਵਿਸ਼ਵ ਕੱਪ ਚ ਉਲਟਫੇਰ ਦੌਰ ਜਾਰੀ, ਸਪੇਨ ਨੂੰ ਸ਼ੂਟਆਊਟ ਕਰ ਰੂਸ ਕੁਆਰਟਰਫਾਈਨਲ ਚ

    7 ਜੁਲਾਈ ਨੂੰ ਡੈਨਮਾਰਕ ਨਾਲ ਹੋਵੇਗਾ ਕੁਆਰਟਰ ਫਾਈਨਲ | World Cup

    • 1 ਰੂਸ ਨੇ ਕੀਤਾ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup
    • ਪਹਿਲੀ ਵਾਰ ਪਹੁੰਚਿਆ ਕੁਆਰਟਰਫਾਈਨਲ ‘ਚ | World Cup
    •  10 ਨੰਬਰ ਦੀ ਸਪੇਨ ਨੂੰ ਵਿਸ਼ਵ ਦੀ 70ਵੇਂ ਨੰਬਰ ਦੀ ਰੂਸ ਨੇ ਦਿੱਤੀ ਮਾਤ | World Cup

    ਮਾਸਕੋ, (ਏਜੰਸੀ)। ਵਿਸ਼ਵ ਕੱਪ ਦੀ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਰੂਸ ਨੇ ਪੈਨਲਟੀ ਸ਼ੂਟਆਊਟ ‘ਚ ਸਾਬਕਾ ਚੈਂਪਿਅਨ ਸਪੇਨ ਨੂੰ 4-3 ਨਾਲ ਸ਼ੂਟ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਕੱਪ ‘ਚ ਕਈ ਵੱਡੇ ਉਲਟਫੇਰ ਦੇ ਸਿਲਸਿਲੇ ‘ਚ ਇੱਕ ਪਿਛਲੀ ਚੈਂਪਿਅਨ ਜਰਮਨੀ, ਦੋ ਵਾਰ ਦੇ ਚੈਂਪਿਅਨ ਅਰਜਨਟੀਨਾ ਤੋਂ ਬਾਅਦ ਹੁਣ 2010 ਦੀ ਚੈਂਪਿਅਨ ਟੀਮ ਸਪੇਨ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਗਈ।

    ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ

    ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ਦਾ ਸਹਾਰਾ ਲਿਆ ਗਿਆ ਪਰ ਇਸ ਸਮੇਂ ਵੀ ਕੋਈ ਗੋਲ ਨਾ ਹੋਣ ਦੇ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਰੂਸ ਨੇ 4-3 ਨਾਲ ਬਾਜੀ ਮਾਰ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਕੁਆਰਟਰਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ਦਾ ਇਹ 27ਵਾਂ ਪੈਨਲਟੀ ਸ਼ੂਟਆਊਟ ਸੀ ਅਤੇ ਇਹ ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ ਹੈ।

    ਰੂਸ ਨੇ ਪੂਰੇ ਮੈਚ ‘ਚ 2010 ਦੇ ਚੈਂਪੀਅਨ ਸਪੇਨ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਸਪੇਨ ਦਾ ਗੋਲ ਰੂਸ ਦਾ ਆਤਮਘਾਤੀ ਗੋਲ ਸੀ ਅਤੇ ਰੂਸ ਨੇ ਪੈਨਲਟੀ ‘ਤੇ ਬਰਾਬਰੀ ਹਾਸਲ ਕੀਤੀ ਇਸ ਜਿੱਤ ਤੋਂ ਬਾਅਦ ਰੂਸ ਦੇ ਗੋਲਕੀਪਰ ਇਗੋਰ ਅਕਿਨਫੀਵ ਦੇਸ਼ ਦੇ ਨਵੇਂ ਹੀਰੋ ਬਣ ਗਏ ਉਹਨਾਂ ਕੋਕੇ ਅਤੇ ਲਾਗੋ ਅਸਪਾਸ ਦੀ ਪੈਨਲਟੀ ਨੂੰ ਬਚਾਇਆ 120 ਮਿੰਟ ਦੇ ਰੋਮਾਂਚਕ ਸੰਘਰਸ਼ ਤੋਂ ਬਾਅਦ ਅਕੀਨਫੀਵ ਨੇ ਜਿਵੇਂ ਹੀ ਸਪੇਨ ਦੀ ਆਖ਼ਰੀ ਪੈਨਲਟੀ ਰੋਕੀ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਸ਼ੂ ਹੋ ਗਿਆ।

    ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup

    ਸਪੇਨ ਦਾ ਇਸ ਹਾਰ ਤੋਂ ਬਾਅਦ ਵਿਸ਼ਵ ਕੱਪ ਜਾਂ ਯੂਰੋ ਕੱਪ ‘ਚ ਮੇਜ਼ਬਾਨ ਨੂੰ ਕਦੇ ਨਾ ਹਰਾ ਸਕਣ ਰਿਕਾਰਡ ਕਾਇਮ ਰਿਹਾ ਸਪੇਨ ਨੇ 12ਵੇਂ ਮਿੰਟ ਵਾਧਾ ਬਣਾਇਆ ਜਦੋਂ ਰੂਸ ਦੇ 38 ਸਾਲਾ ਸਰਜਈ ਇੱਕ ਫ੍ਰੀ ਕਿੱਕ ਨੂੰ ਆਪਣੀ ਅੱਡੀ ਨਾਲ ਆਪਣੇ ਹੀ ਗੋਲ ‘ਚ ਮਾਰ ਬੈਠੇ ਇਹ ਇਸ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ ਸੀ ਹਾਲਾਂਕਿ ਰੂਸ ਨੂੰ 41ਵੇਂ ਮਿੰਟ ‘ਚ ਗੇਰਾਰਡ ਪਿਕ ਦੇ ਹੈਂਡਬਾਲ ਕਰਨ ਕਾਰਨ ਪੈਨਲਟੀ ਮਿਲ ਗਈ ਅਤੇ ਫਾਰਵਰਡ ਅਰਟੇਮ ਜਿਊਬਾ ਨੇ ਪੈਨਲਟੀ ਨੂੰ ਗੋਲ ‘ਚ ਪਹੁੰਚਾ ਕੇ ਰੂਸ ਨੂੰ ਬਰਾਬਰੀ ਦਿਵਾ ਦਿੱਤੀ ਜ਼ਿਊਬਾ ਦਾ ਇਹ ਟੂਰਨਾਮੈਂਟ ‘ਚ ਤੀਸਰਾ ਗੋਲ ਸੀ ਅਤੇ ਇਸ ਦੇ ਨਾਲ ਹੀ ਲੁਜ਼ਨਿਕੀ ਸਟੇਡੀਅਮ ‘ਚ 78000 ਦਰਸ਼ਕਾਂ ਦਾ ਰੂਸੀ ਟੀਮ ਦੇ ਸਮਰਥਨ ‘ਚ ਸ਼ੋਰ ਸ਼ਰਾਬੇ ਦਾ ਦੌਰ ਸ਼ੁਰੂ ਹੋ ਗਿਆ ਅਤੇ ਇਸ ਤੋਂ ਬਾਅਦ ਰੂਸ ਨੇ ਸ਼ੂਟ ਆਊਟ ‘ਚ ਇਤਿਹਾਸ ਰਚ ਦਿੱਤਾ। (World Cup)

    LEAVE A REPLY

    Please enter your comment!
    Please enter your name here