ਬੈਲਜ਼ੀਅਮ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ | World Cup
ਸੇਂਟ ਪੀਟਰਸਬਰ (ਏਜੰਸੀ)। ਬੈਲਜ਼ੀਅਮ ਨੇ ਇੰਗਲੈਂਡ ਨੂੰ ਤੀਸਰੇ ਸਥਾਨ ਦੇ ਪਲੇ ਆਫ਼ ਮੁਕਾਬਲੇ ‘ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਤੀਸਰੇ ਸਥਾਨ ਦੇ ਨਾਲ ਜੇਤੂ ਵਿਦਾਈ ਲਈ ਬੈਲਜ਼ੀਅਮ ਦੀ ਜਿੱਤ ‘ਚ ਏਡਨ ਹੇਜ਼ਾਰਡ ਅਤੇ ਥਾਮਸ ਮਿਊਨਰ ਨੇ ਗੋਲ ਕੀਤੇ ਬੈਲਜ਼ੀਅਮ ਨੇ ਇੰਗਲੈਂਡ ਨੂੰ ਗਰੁੱਪ ਗੇੜ ‘ਚ ਵੀ 1-0 ਨਾਲ ਹਰਾਇਆ ਸੀ ਬੈਲਜ਼ੀਅਮ ਨੇ ਤੀਸਰਾ ਸਥਾਨ ਹੀ ਨਹੀਂ ਸਗੋਂ ਵਿਸ਼ਵ ਕੱਪ ‘ਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਪਹਿਲੀ ਵਾਰ ਤੀਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਆਪਣੇ ਆਪਣੇ ਸੈਮੀਫਾਈਨਲ ਗੁਆ ਦਿੱਤ ਸਨ ਅਤੇ ਅੱਜ ਦੇ ਮੁਕਾਬਲ ੇ’ਚ ਦੋਵਾਂ ਹੀ ਟੀਮਾਂ ਨੇ ਕਈ ਬਦਲਾਅ ਕੀਤੇ ਰੈਡ ਡੇਵਿਲਜ਼ ਨੇ ਮੈਚ ‘ਚ ਦਬਦਬਾ ਕਾਇਮ ਰੱਖਿਆ ਅਤੇ ਦੋ ਗੋਲ ਕਰਦੇ ਹੋਏ ਮੁਕਾਬਲਾ ਆਪਣੇ ਨਾਂਅ ਕੀਤਾ।
ਪਹਿਲੇ ਅੱਧ ਦੀ ਸਮਾਪਤੀ ‘ਤੇ ਬੈਲਜ਼ੀਅਮ 1-0 ਨਾਲ ਅੱਗੇ ਰਿਹਾ | World Cup
ਬੈਲਜ਼ੀਅਮ ਨੇ ਮੈਚ ਦੇ ਚੌਥੇ ਹੀ ਮਿੰਟ ‘ਚ ਵਾਧਾ ਹਾਸਲ ਕਰ ਲਿਆ ਸੀ ਥਾਮਸ ਮਿਊਨਰ ਨੇ ਸ਼ਾਨਦਾਰ ਗੋਲ ਕਰਕੇ ਸਕੋਰ 1-0 ਨਾਲ ਬੈਲਜ਼ੀਅਮ ਦੇ ਪੱਖ ‘ਚ ਮੋੜ ਦਿੱਤਾ ਇਸ ਗੋਲ ਲਈ ਬੈਲਜ਼ੀਅਮ ਦੇ ਕਈ ਖਿਡਾਰੀਆਂ ਨੇ ਬਿਹਤਰੀਨ ਯੋਗਦਾਨ ਦਿੱਤਾ, ਸਭ ਤੋਂ ਪਹਿਲਾਂ ਰੋਮੇਲੁ ਲੁਕਾਕੂ ਡੀਪ ਤੋਂ ਗੇਂਦ ਨੂੰ ਟਰਨ ਕਰਾਉਂਦਾ ਹੋਇਆ ਲੈ ਕੇ ਆਇਆ ਅਤੇ ਜੋਂਸ ਨੂੰ ਛਕਾਉਂਦਿਆਂ ਚਾਡਲੀ ਨੂੰ ਬਹੁਤ ਹੀ ਪਿਆਰ ਪਾਸ ਦਿੱਤਾ ਚਾਡਲੀ ਨੇ ਗੋਲਪੋਸਟ ਵੱਲ ਕ੍ਰਾਸ ਪਾਸ ਦਿੱਤਾ ਅਤੇ ਪਿੱਛੇ ਤੋਂ ਦੌੜਦੇ ਪਹੁੰਚੇ ਮਿਊਨਰ ਨੇ ਖ਼ਿਸਕ ਕੇ ਕਿੱਕ ਲਗਾਈ ਅਤੇ ਬੈਲਜ਼ੀਮ ਨੂੰ ਵਾਧ ਦਵਾ ਦਿੱਤਾ ਇਸ ਤੋਂ ਬਾਅਦ ਬੈਲਜ਼ੀਅਮ ਅਤੇ ਇੰਗਲੈਂਡ ਨੇ ਗੋਲ ਕਰਨ ਦੇ ਕੁਝ ਜ਼ੋਰਦਾਰ ਮੌਕੇ ਬਣਾਏ ਪਰ ਕਿਸੇ ਦੇ ਹੱਥ ਸਫ਼ਲਤਾ ਨਾ ਲੱਗੀ ਪਹਿਲੇ ਅੱਧ ਦੀ ਸਮਾਪਤੀ ‘ਤੇ ਬੈਲਜ਼ੀਅਮ 1-0 ਨਾਲ ਅੱਗੇ ਰਿਹਾ। (World Cup)
ਦੂਸਰੇ ਅੱਧ ‘ਚ ਮੈਚ ‘ਚ ਸਭ ਤੋਂ ਜ਼ਿਆਦਾ ਪ੍ਰਭਾਵ ਬੈਲਜ਼ੀਅਮ ਦੇ ਡਿਫੈਂਡਰ ਅਲਡਰਵੇਰਾਲਡ ਨੇ ਪਾਇਆ ਉਸਨੇ ਮੈਚ ਦੇ 69ਵੇਂ ਮਿੰਟ ‘ਚ ਇੰਗਲੈਂਡ ਦੇ ਅਰਿਕ ਡਾਇਰ ਦਾ ਸ਼ਾਨਦਾਰ ਗੋਲ ਰੋਕਿਆ ਇੰਗਲੈਂਡ ਨੂੰ ਸਕੋਰ ਬਰਾਬਰ ਕਰਨ ਦਾ ਇਸ ਤੋਂ ਸੌਖਾ ਮੌਕਾ ਨਹੀਂ ਮਿਲ ਸਕਦਾ ਸੀ ਦਰਅਸਲ ਡਾਇਰ ਅਤੇ ਮਾਰਕਸ ਰੈਸ਼ਫੋਰਡ ਦੇ ਤਾਲਮੇਲ ਨਾਲ ਬੈਲਜ਼ੀਅਮ ਦੇ ਡਿਫੈਂਡਰ ਵਿੰਸੇਂਟ ਫਿਸਲ ਕੇ ਡਿੱਗ ਗਏ ਡਾਇਰ ਗੇਂਦ ਲੈ ਕੇ ਵਧੇ ਅਤੇ ਗੋਲਕੀਪਰ ਕੋਰਟੋਈਸ ਨੂੰ ਛਕਾਉਣ ‘ਚ ਕਾਮਯਾਬ ਹੋ ਗਏ ਉਹਨਾਂ ਗੋਲਪੋਸਟ ਵੱਲ ਚਿੱਪ ਸ਼ਾਟ ਖੇਡਿਆ ਜਿਸ ਨੂੰ ਡਿਫੈਂਡਰ ਅਲਡਰਵੇਰਾਲਡ ਨੇ ਫਿਸਲਦੇ ਹੋਏ ਰੋਕ ਦਿੱਤਾ। (World Cup)
ਇਸ ਤੋਂ ਬਾਅਦ ਬੈਲਜ਼ੀਮ ਨੇ ਆਪਣਾ ਵਾਧਾ 2-0 ਕਰ ਲਿਆ ਅਡੇਨ ਹੇਜ਼ਾਰਡ ਨੇ ਫਿਲ ਜੋਂਸ ਨਾਲ ਚੰਗੀ ਕਟਿੰਗ ਪਾਸ ਖੇਡੇ ਅਤੇ ਫਿਰ ਇੰਗਲਿਸ਼ ਗੋਲਕੀਪਰ ਦੇ ਨਜ਼ਦੀਕ ਤੋਂ ਬਿਹਤਰੀਨ ਗੋਲ ਕੀਤਾ ਹੇਜ਼ਾਰਡ ਪਿਛਲੇ 25 ਮੈਚਾਂ ‘ਚ 25 ਗੋਲਾਂ ‘ਚ ਸ਼ਾਮਲ ਰਹੇ ਉਹਨਾਂ ਇਸ ਦੌਰਾਨ 12 ਗੋਲ ਕੀਤੇ ਜਦੋਂਕਿ 13 ਗੋਲਾਂ ਲਈ ਮੌਕੇ ਬਣਾਏ। (World Cup)