ਬੇਹਤਰ ਸਕ੍ਰੀਨਿੰਗ, ਸੰਪਰਕਾਂ ਦੀ ਪਹਿਚਾਣ ਤੇ ਵਧੀਆ ਪ੍ਰਯੋਗਸ਼ਾਲਾ ਜਾਂਚ ਲਈ ਦਿੱਤੀ ਸਹਾਇਤਾ
ਵਾਸ਼ਿੰਗਟਨ, ਏਜੰਸੀ। ਵਿਸ਼ਵ ਬੈਂਕ ਨੇ ਵਿਸ਼ਵਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਨੂੰ ਇੱੱਕ ਅਰਬ ਡਾਲਰ (ਲਗਭਗ 76 ਅਰਬ ਰੁਪਏ) ਦੀ ਮੱਦਦ ਦਿੱਤੀ ਹੈ। ਵਿਸ਼ਵ ਬੈਂਕ ਦੇ ਕਾਰਜਕਾਰੀ ਨਿਦੇਸ਼ਕਾਂ ਦੇ ਮੰਡਲ ਨੇ ਵੀਰਵਾਰ ਨੂੰ ਵਿਕਾਸ ਸ਼ੀਲ ਦੇਸ਼ਾਂ ਲਈ ਆਪਾਤਕਾਲੀਨ ਸਹਾਇਤਾ ਦੀ ਪਹਿਲੀ ਕਿਸਤ ਦੇ ਤੌਰ ‘ਤੇ 1.9 ਅਰਬ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਜਿਸ ਦੀ ਅੱਧੇ ਤੋਂ ਜ਼ਿਆਦਾ ਰਾਸ਼ੀ ਭਾਰਤ ਨੂੰ ਦਿੱਤੀ ਗਈ ਹੈ। ਇਹ ਰਾਸ਼ੀ ਭਾਰਤ ਨੂੰ ਬਿਹਤਰ ਸਕ੍ਰੀਨਿੰਗ, ਸੰਪਰਕਾਂ ਦੀ ਪਹਿਚਾਣ ‘ਚ ਮਦਦ ਲਈ ਪ੍ਰਯੋਗਸ਼ਾਲਾ ਜਾਂਚ, ਵਿਅਕਤੀਗਤ ਸੁਰੱਖਿਆ ਉਪਕਰਨ ਖਰੀਦਣ ਅਤੇ ਨਵੇਂ ਆਈਸੋਲੇਸ਼ਨ ਵਾਰਡ ਬਣਾਉਣ ‘ਚ ਮਦਦ ਲਈ ਦਿੱਤੀ ਗਈ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਉਸ ਨੇ ਵਿਸ਼ਵਕ ਕੋਵਿੰਡ 19 ਦੀ ਮਹਾਂਮਾਰੀ ਨੂੰ ਚੁਣੌਤੀ ਨਾਲ ਨਜਿੱਠਣ ‘ਚ ਰਾਸ਼ਟਰਾਂ ਦੀ ਸਹਾਇਤਾ ਲਈ 15 ਮਹੀਨੇ ‘ਚ 160 ਅਰਬ ਡਾਲਰ ਦੀ ਆਪਾਤਕਾਲੀਨ ਸਹਾਇਤਾ ਜਾਰੀ ਕਰਨ ਨੂੰ ਮਨਜੂਰੀ ਦਿੱਤੀ ਹੈ। Fight Corona
- ਭਾਰਤ ਤੋਂ ਬਾਅਦ ਦੱਖਣ ਏਸ਼ੀਆ ‘ਚ ਸਭ ਤੋਂ ਜ਼ਿਆਦਾ ਸਹਾਇਤਾ ਪਾਕਿਸਤਾਨ ਨੂੰ 20 ਕਰੋੜ ਡਾਲਰ
- ਅਫਗਾਨਿਸਤਾਨ ਨੂੰ 10 ਕਰੋੜ ਡਾਲਰ
- ਮਾਲਦੀਵ ਨੂੰ 73 ਕਰੋੜ ਡਾਲਰ
- ਸ੍ਰੀਲੰਕਾ ਨੂੰ 12.86 ਕਰੋੜ ਡਾਲਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।