ਡੇਰਾ ਹੁਕਮੀ ਨਾਥ ਮੁਹੱਲੇ ਵਿਖੇ ਪਾਣੀ ਦੀ ਪਾਇਪ ਲਾਇਨ ਦਾ ਕੰਮ ਸ਼ੁਰੂ

ਡੇਰਾ ਹੁਕਮੀ ਨਾਥ ਮੁਹੱਲੇ ਵਿਖੇ ਪਾਣੀ ਦੀ ਪਾਇਪ ਲਾਇਨ ਦਾ ਕੰਮ ਸ਼ੁਰੂ

ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਨੇ ਕੀਤਾ ਉਦਘਾਟਨ

ਕੋਟਕਪੂਰਾ (ਸੁਭਾਸ਼ ਸ਼ਰਮਾ)। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਸਦਕਾ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵੱਲੋਂ ਚਲਾਏ ਜਾ ਰਹੇ ਵਿਕਾਸ ਕੰਮਾਂ ਦੇ ਤਹਿਤ ਸਥਾਨਕ ਦੁਆਰੇਆਣਾ ਰੋਡ ‘ਤੇ ਸਥਿਤ ਡੇਰਾ ਹੁਕਮੀ ਨਾਥ ਮੁਹੱਲੇ ਨੂੰ ਪੀਣ ਵਾਲੇ ਸਾਫ ਪਾਣੀ ਸਕੀਮ ਦੇ ਤਹਿਤ 1/1-2 ਕਿਲੋਮੀਟਰ ਵਿੱਚ 6 ਇੰਚੀ ਪਾਇਪ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਪਾਰੁਲ ਗਰਗ ਦੇ ਯਤਨਾਂ ਸਦਕਾ ਇਸ ਪਾਇਪ ਲਾਇਨ ਪਾਉਣ ਦੇ ਕੰਮ ਦਾ ਉਦਘਾਟਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਨੇ ਕੀਤਾ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਓਮਕਾਰ ਗੋਇਲ, ਪਵਨ ਕੁਮਾਰ ਮੈਂਬਰ, ਘਨਸ਼ਾਮ ਦਾਸ ਗੁਪਤਾ ਕੁੱਕੂ, ਰਤਨ ਲਾਲ ਮਿੱਠੂ, ਕੁੰਦਨ ਲਾਲ ਸਰੋਹੀ, ਮੁਕੰਦ ਸਿੰਘ ਕੰਦੀ, ਦੀਪਕ ਮੌਂਗਾ, ਪਾਲਾ ਸਿੰਘ, ਰਿੰਕੂ ਸਰਪੰਚ, ਗੁਰਚਰਨ ਸਿੰਘ, ਹੀਰਾ ਸਿੰਘ, ਅੰਮ੍ਰਿਤਪਾਲ, ਸਰਬਜੀਤ ਕੌਰ ਤੋਂ ਇਲਾਵਾ ਮਹੁੱਲਾ ਨਿਵਾਸੀ ਵੀ ਹਾਜਰ ਸਨ। ਸਾਰੇ ਮਹੁੱਲਾ ਨਿਵਾਸੀਆਂ ਨੇ ਇਸ ਨਵੀਂ ਪਾਇਪ ਲਾਇਨ ਪਾਉਣ ਲਈ ਭਾਈ ਰਾਹੁਲ ਸਿੰਘ ਸਿੱਧੂ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ