IND vs AUS: ਜੇਮੀਮਾ ਤੇ ਹਰਮਨਪ੍ਰੀਤ ਅੱਗੇ ਬੇਵੱਸ ਕੰਗਾਰੂ ਗੇਂਦਬਾਜ਼, ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ’ਚ

IND vs AUS
IND vs AUS: ਜੇਮੀਮਾ ਤੇ ਹਰਮਨਪ੍ਰੀਤ ਅੱਗੇ ਬੇਵੱਸ ਕੰਗਾਰੂ ਗੇਂਦਬਾਜ਼, ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ’ਚ

ਅਸਟਰੇਲੀਆ ਨੂੰ ਹਰਾ ਕੀਤਾ ਬਾਹਰ

  • ਦੱਖਣੀ ਅਫਰੀਕਾ ਨਾਲ ਹੋਵੇਗਾ ਭਾਰਤੀ ਟੀਮ ਦਾ ਫਾਈਨਲ ’ਚ ਸਾਹਮਣਾ

IND vs AUS: ਸਪੋਰਟਸ ਡੈਸਕ। ਭਾਰਤ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਟੀਮ ਨੇ ਵੀਰਵਾਰ ਨੂੰ 7 ਵਾਰ ਦੀ ਚੈਂਪੀਅਨ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਡੀਵਾਈ ਪਾਟਿਲ ਸਟੇਡੀਅਮ ’ਚ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 48.3 ਓਵਰਾਂ ’ਚ 5 ਵਿਕਟਾਂ ’ਤੇ ਜਿੱਤ ਹਾਸਲ ਕੀਤੀ। ਜੇਮੀਮਾ ਰੌਡਰਿਗਜ਼ 127 ਅਤੇ ਅਮਨਜੋਤ ਕੌਰ 15 ਦੌੜਾਂ ’ਤੇ ਅਜੇਤੂ ਰਹੀਆਂ। ਇਸ ਨਾਲ ਭਾਰਤੀ ਟੀਮ ਤੀਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਈ। ਹੁਣ ਭਾਰਤੀ ਟੀਮ ਦਾ ਸਾਹਮਣਾ 2 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤੀ ਟੀਮ ਨੇ 59 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ, ਜੇਮੀਮਾ ਰੌਡਰਿਗਜ਼ ਨੇ ਕਮਾਨ ਸੰਭਾਲੀ ਤੇ ਟੀਮ ਨੂੰ ਜਿੱਤ ਵੱਲ ਲੈ ਗਈ।

ਜੇਮੀਮਾ 134 ਗੇਂਦਾਂ ’ਤੇ 127 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੀ। ਜੇਮੀਮਾ ਨੇ 14 ਚੌਕੇ ਲਾਏ। ਉਸਨੇ ਕਪਤਾਨ ਹਰਮਨਪ੍ਰੀਤ ਕੌਰ (89 ਦੌੜਾਂ) ਨਾਲ 167, ਦੀਪਤੀ ਸ਼ਰਮਾ (24 ਦੌੜਾਂ) ਨਾਲ 38, ਰਿਚਾ ਘੋਸ਼ (26 ਦੌੜਾਂ) ਨਾਲ 46 ਤੇ ਅਮਨਜੋਤ ਕੌਰ (15 ਦੌੜਾਂ ਨਾਬਾਦ) ਨਾਲ 31 ਦੌੜਾਂ ਦੀਆਂ ਮਹੱਤਵਪੂਰਨ ਸਾਂਝੇਦਾਰੀਆਂ ਕੀਤੀਆਂ। ਕਿਮ ਗਾਰਥ ਨੇ 2 ਵਿਕਟਾਂ ਹਾਸਲ ਕੀਤੀਆਂ। ਕੰਗਾਰੂਆਂ ਲਈ ਫੋਬੀ ਲਿਚਫੀਲਡ ਨੇ 119, ਐਲਿਸ ਪੈਰੀ ਨੇ 77 ਤੇ ਐਸ਼ਲੇ ਗਾਰਡਨਰ ਨੇ 63 ਦੌੜਾਂ ਬਣਾਈਆਂ। ਭਾਰਤ ਲਈ ਸਪਿੰਨਰਾਂ ਸ਼੍ਰੀ ਚਰਨੀ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਕ੍ਰਾਂਤੀ ਗੌਰ, ਅਮਨਜੋਤ ਕੌਰ ਤੇ ਰਾਧਾ ਯਾਦਵ ਨੇ 1-1 ਵਿਕਟ ਹਾਸਲ ਕੀਤੀ। 3 ਬੱਲੇਬਾਜ਼ ਰਨ ਆਊਟ ਹੋਏ।

ਦੋਵੇਂ ਟੀਮਾਂ ਦੀ ਪਲੇਇੰਗ-11 | IND vs AUS

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਮਨਜੋਤ ਕੌਰ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌਡ, ਸ਼੍ਰੀ ਚਰਨੀ, ਰੇਣੂਕਾ ਸਿੰਘ ਠਾਕੁਰ।

ਅਸਟਰੇਲੀਆ : ਐਲਿਸਾ ਹੀਲੀ (ਕਪਤਾਨ ਤੇ ਵਿਕਟਕੀਪਰ), ਫੋਬੀ ਲਿਚਫੀਲਡ, ਐਲਿਸ ਪੈਰੀ, ਬੈਥ ਮੂਨੀ, ਐਨਾਬੇਲ ਸਦਰਲੈਂਡ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾ, ਕਿਮ ਗਾਰਥ, ਸੋਫੀ ਮੋਲੀਨੇਕਸ, ਅਲਾਨਾ ਕਿੰਗ, ਤੇ ਮੇਗਨ ਸ਼ੱਟ।