ਮਹਿਲਾ ਹਾੱਕੀ ਵਿਸ਼ਵ ਕੱਪ : ਕੁਆਰਟਰਫਾਈਨਲ ਲਈ ਲਾਉਣੀ ਹੋਵੇਗੀ ਜਾਨ

ਮੰਗਲਵਾਰ ਰਾਤ 10਼30 ਵਜੇ ਹੋਵੇਗਾ ਇਟਲੀ ਨਾਲ ਮੈਚ | Hockey World Cup

ਲੰਦਨ (ਏਜੰਸੀ)। ਭਾਰਤੀ ਮਹਿਲਾ ਹਾੱਕੀ ਟੀਮ ਨੇ ਉਤਾਰ ਚੜਾਅ ਦੇ ਦੌਰ ਤੋਂ ਲੰਘਦੇ ਹੋਏ ਮਹਿਲਾ ਹਾੱਕੀ (Hockey World Cup) ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਆਪਣੀ ਆਸ ਨੂੰ ਜਿੰਦਾ ਰੱਖਿਆ ਹੈ ਅਤੇ ਆਖ਼ਰੀ ਅੱਠ ‘ਚ ਜਾਣ ਲਈ ਉਸਨੂੰ ਅੱਜ ਇਟਲੀ ਦੀ ਟੀਮ ਨਾਲ ਜੀਅ ਜਾਨ ਲਾਉਣੀ ਹੋਵੇਗੀ ਭਾਰਤ ਨੇ ਜਿੱਥੇ ਆਪਣੇ ਪੂਲ ‘ਚ ਤਿੰਨ ਮੈਚਾਂ ‘ਚ ਦੋ ਡਰਾਅ ਖੇਡੇ ਅਤੇ ਇੱਕ ਹਾਰਿਆ ਜਦੋਂਕਿ ਇਟਲੀ ਨੇ ਤਿੰਨ ਮੈਚਾਂ ‘ਚ ਦੋ ਜਿੱਤੇ ਅਤੇ ਇੱਕ ‘ਚ ਹਾਰ ਮਿਲੀ ਹੈ ਇਟਲੀ ਦੇ ਇਸ ਰਿਕਾਰਡ ਨੂੰ ਦੇਖਦਿਆਂ ਭਾਰਤ ਦੀ ਰਾਹ ਬਿਲਕੁਲ ਮੁਸ਼ਕਲ ਨਹੀਂ ਹੈ ਭਾਰਤੀ ਟੀਮ ਗੋਲ ( ਕੁੱਲ 3 ਗੋਲ) ਕਰਨ ਦੇ ਮਾਮਲੇ ‘ਚ ਜ਼ਿਆਦਾ ਸਮਰੱਥ ਨਹੀਂ ਦਿਸ ਰਹੀ ਹੈ ਜਦੋਂਕਿ ਇਟਲੀ(5) ਨੇ ਚੀਨ ਨੂੰ 3-0 ਅਤੇ ਕੋਰੀਆ ਨੂੰ 1-0 ਨਾਲ ਹਰਾਇਆ ਹਾਲਾਂਕਿ ਹਾਲੈਂਡ ਵਿਰੁੱਧ ਉਸਨੂੰ 1-12 ਦੀ ਹਾਰ ਝੱਲਣੀ ਪਈ ਜਿਸ ਤੋਂ ਭਾਰਤੀ ਟੀਮ ਹੌਂਸਲਾ ਲੈ ਸਕਦੀ ਹੈ ਕਿ ਉਹ ਇਸ ਟੀਮ ਨੂੰ ਮਾਤ ਦੇਣ ‘ਚ ਕਾਮਯਾਬ ਹੋਵੇਗੀ।

ਵਿਸ਼ਵਾਸ ਹੇ ਕਿ ਇਟਲੀ ਨੂੰ ਹਰਾਵਾਂਗੇ : ਰਾਣੀ | Hockey World Cup

Hockey World Cup ਰਾਣੀ ਨੇ ਇਟਲੀ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਸਕਾਰਾਤਮਕ ਪਹਿਲੂਆਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰ ਸਕੀਏ ਇਹ ਸਾਡੇ ਲਈ ਫ਼ੈਸਲਾਕੁੰਨ ਮੁਕਾਬਲਾ ਹੈ ਅਤੇ ਇਸਨੂੰ ਜਿੱਤ ਕੇ ਹੀ ਅਸੀਂ ਕੁਆਰਟਰ ਫਾਈਨਲ ‘ਚ ਪਹੁੰਚ ਸਕਦੇ ਹਾਂ ਰਾਣੀ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਟੀਮ ਨੂੰ ਹਰਾ ਸਕਦੇ ਹਾਂ ਟੂਰਨਾਮੈਂਟ ‘ਚ ਹਰ ਪੂਲ ਦੀ ਚੋਟੀ ਦੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਿਆ ਹੈ ਜਦੋਂਕਿ ਪੂਲ ‘ਚ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨੂੰ ਦੂਸਰੇ ਪੂਲ ਦੀਆਂ ਦੂਸਰੇ ਅਤੇ ਤੀਸਰੇ ਨੰਬਰ ਦੀਆਂ ਟੀਮਾਂ ਨਾਲ ਕ੍ਰਾੱਸ ਓਵਰ ਮੈਚ ਖੇਡਣਾ ਹੈ ਇਹਨਾਂ ਕ੍ਰਾੱਸ ਮੈਚਾਂ ‘ਚ ਜੇਤੂ ਟੀਮ ਨੂੰ ਫਿਰ ਗਰੁੱਪ ‘ਚ ਅੱਵਲ ਰਹਿ ਕੇ ਕੁਆਰਟਰ ਫਾਈਨਲ ‘ਚ ਪਹਿਲਾਂ ਤੋਂ ਮੌਜ਼ੂਦ ਟੀਮ ਨਾਲ ਭਿੜੇਗੀ। (Hockey World Cup)