ਮਹਿਲਾ ਕ੍ਰਿਕਟ : ਇੰਗਲੈਂਡ ਨੇ ਦੂਜੇ ਮੈਚ ’ਚ ਭਾਰਤ ਨੂੰ ਹਰਾ ਕੇ ਕੀਤਾ ਲੜੀ ’ਤੇ ਕਬਜ਼ਾ

ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

  • ਇੰਗਲੈਂਡ ਨੇ ਬਣਾਇਆ ਲੜੀ ’ਚ 2-0 ਵਾਧਾ

ਟਾਊਨਟਨ (ਇੰਗਲੈਂਡ)। ਮੱਧ ਕ੍ਰਮ ਦੇ ਬੱਲੇਬਾਜ਼ ਸੋਫ਼ੀਆ ਡੰਕਲੀ (73) ਦੇ ਨਾਬਾਦ ਅਰਧ ਸੈਂਕੜੇ ਤੇ ਤੇਜ਼ ਗੇਂਦਬਾਜ਼ ਕੇਟ ਕਰਾਸ (5/34) ਦੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਦੀ ਮਹਿਲਾ ਟੀਮ ਨੇ ਅੱਜ ਦੂਜੇ ਇੱਕ ਰੋਜ਼ਾ ਮੁਕਾਬਲੇ ’ਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੜੀ ’ਚ 2-0 ਦਾ ਵਾਧਾ ਬਣਾ ਲਿਆ ਹੈ ਤੇ ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਲੜੀ ’ਤੇ ਵੀ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 221 ਦੌੜਾਂ ਬਣਾਉਣ ’ਚ ਸਫ਼ਲ ਰਹੀ ਜਵਾਬ ’ਚ ਇੰਗਲੈਂਡ ਦੀ ਟੀਮ ਨੇ ਪਾਰੀ ਦੀਆਂ 15 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ 225 ਦੌੜਾਂ ਬਣਾਂਈਆਂ ।


ਓਪਨਰ ਲਾਰੇਨ ਵਿਨਫੀਲਡ ਹਿਲ ਨੇ 57 ਗੇਂਦਾਂ ’ਚ 42 ਦੌੜਾਂ ਬਣਾ ਕੇ ਇੰਗਲੈਂਡ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ, ਹਾਲਾਂਕਿ ਟੈਮੀ ਬਿਊਮੋਂਟ ਤੇ ਕਪਤਾਨ ਹੀਥਰ ਨਾਈਟ ਦੋਵੇਂ 10 ਦੌੜਾਂ ਬਣਾ ਕੇ ਤਰਤੀਬਵਾਰ ਝੂਲਨ ਗੋਸਵਾਮੀ ਤੇ ਪੂਨਮ ਯਾਦਵ ਦੇ ਹੱਥੋਂ ਆਊਟ ਹੋ ਗਈ ਇਸ ਤੋਂ ਬਾਅਦ ਨਤਾਲੀ ਸਕੀਵਰਕ ਤੇ ਏਮੀ ਏਲੇਨ ਜੋਨਸ ਵੀ ਜ਼ਿਆਦਾ ਕੁਝ ਨਹੀ ਕਰ ਸਕੀ ਇਸ ਤੋਂ ਬਾਅਦ ਸੋਫ਼ੀਆ ਡੰਕਲੀ ਬੱਲੇਬਾਜ਼ੀ ਕਰਨ ਉਤਰੀ ਤੇ 81 ਗੇਂਦਾਂ ’ਤੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੀ ਜਿੱਤ ਦੀ ਹੀਰੋ ਬਣੀ। ਉਨ੍ਹਾਂ ਆਪਣੀ ਪਾਰੀ ’ਚ ਪੰਜ ਚੌਕੇ ਤੇ ਇੱਕ ਛੱਕਾ ਜੜਿਆ ਆਲਰਾਊਂਡਰ ਕੈਥਰੀਨ ਬਰੰਟ ਨੇ 46 ਗੇਂਦਾਂ ’ਤੇ 33 ਦੌੜਾਂ ਬਣਾ ਕੇ ਉਨ੍ਹਾਂ ਦਾ ਬਖੂਬੀ ਸਾਥ ਦਿੱਤਾ ਦੋਵਾਂ ਨੇ 92 ਦੌੜਾਂ ਦੀ ਮਹੱਤਵਪੂਰਨ ਨਾਬਾਦ ਸਾਂਝੀਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ ਇੰਗਲੈਂਡ ਦੀ ਤੇਜ਼ ਗੇਂਦਬਾਜ਼ ਕੇਟ ਕਰਾਸ ਨੇ ਗੇਂਦਬਾਜ਼ੀ ’ਚ ਜਲਵਾ ਦਿਖਾਇਆ ਤੇ 10 ਓਵਰਾਂ ’ਚ ਸਿਰਫ਼ 34 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।