ਆਈਏਐਸ ਦੇ ਅੰਬਰ ’ਤੇ ਛਾਈਆਂ ਔਰਤਾਂ

IAS Topper

IAS Topper

ਸਿਵਲ ਸੇਵਾ ਪ੍ਰੀਖਿਆ ’ਚ ਕਿਸੇ ਲੜਕੀ ਦਾ ਟੌਪ (IAS Topper) ਕਰਨਾ ਹੁਣ ਨਾ ਤਾਂ ਨਵੀਂ ਤੇ ਨਾ ਹੀ ਅਸਚਰਜ ਭਰੀ ਗੱਲ ਹੈ ਹਾਲ ਦੇ ਸਾਲਾਂ ਤੋਂ ਦੇਸ਼ ਦੀ ਸਰਵਉੱਚ ਪ੍ਰੀਖਿਆ ’ਚ ਔਰਤਾਂ ਦਾ ਪੱਲੜਾ ਸਾਲ-ਦਰ-ਸਾਲ ਭਾਰੀ ਹੰੁਦਾ ਜਾ ਰਿਹਾ ਹੈ ਬੀਤੇ 23 ਮਈ 2023 ਨੂੰ ਸਿਵਲ ਸੇਵਾ ਪ੍ਰੀਖਿਆ 2022 ਦੇ ਐਲਾਨੇ ਨਤੀਜਿਆਂ ’ਚ ਪਹਿਲੀਆਂ ਚਾਰ ਟੌਪਰ ਔਰਤਾਂ ਹਨ ਜੋ 2014 ਦੀ ਸਿਵਲ ਸੇਵਾ ਪ੍ਰੀਖਿਆ ਦਾ ਹੂ-ਬ-ਹੂ ਨਤੀਜਾ ਹੈ ਜ਼ਿਕਰਯੋਗ ਹੈ ਕਿ 4 ਜੁੁਲਾਈ 2015 ਨੂੰ ਸੰਘ ਲੋਕ ਸੇਵਾ ਆਯੋਗ ਵੱਲੋਂ ਸਾਲ 2014 ਦੀ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਸਨ।

ਜਿਨ੍ਹਾਂ ’ਚ ਟੌਪ ’ਤੇ 2022 ਵਾਂਗ ਲੜਕੀਆਂ ਹੀ ਸਨ ਅਤੇ ਪਿਛਲੇ ਸਾਲ ਭਾਵ 2021 ਦੇ ਨਤੀਜਿਆਂ ’ਚ ਵੀ ਲੜਕੀਆਂ ਹੀ ਛਾਈਆਂ ਸਨ ਹਾਲੀਆ ਨਤੀਜਿਆਂ ’ਚ ਕੁੱਲ 933 ਦੇ ਮੁਕਾਬਲੇ 320 ਔਰਤਾਂ ਦੀ ਚੋਣ ਹੋਈ ਹੈ ਇਸ ਵਾਰ ਵੀ ਜਿਸ ਤਰ੍ਹਾਂ ਰੈਂਕਿੰਗ ’ਚ ਸਿਖ਼ਰਲੇ ਸਥਾਨਾਂ ’ਤੇ ਲੜਕੀਆਂ ਦਾ ਕਬਜ਼ਾ ਹੋਇਆ ਹੈ ਇਹ ਸਿਵਲ ਸੇਵਾ ਪ੍ਰੀਖਿਆ ਦੇ ਇਤਿਹਾਸ ’ਚ ਇੱਕ ਅਨੋਖੀ ਮਿਸਾਲ ਹੈ ਪਹਿਲੇ 25 ’ਚ 14 ’ਤੇ ਲੜਕੀਆਂ ਦਾ ਹੋਣਾ ਇਸ ਨੂੰ ਪੁਖਤਾ ਕਰਦਾ ਹੈ।

ਖਾਸ ਇਹ ਵੀ ਹੈ ਕਿ ਬੀਤੇ ਕਈ ਸਾਲਾਂ ਤੋਂ ਹਿੰਦੀ (IAS Topper) ਮੀਡੀਅਮ ਦੇ ਨਤੀਜੇ ਨਿਰਾਸ਼ਾ ਨਾਲ ਭਰੇ ਰਹੇ ਪਰ ਇਸ ਮਾਮਲੇ ’ਚ ਵੀ ਆਸ ਵਧੀ ਹੈ ਹਿੰਦੀ ਦੇ ਨਤੀਜੇ ਸੁਧਰਨ ਨਾਲ ਇਸ ਮੀਡੀਅਮ ਦੇ ਮੁਕਾਬਲੇਬਾਜ਼ਾਂ ਨੂੰ ਪ੍ਰੀਖਿਆ ਪ੍ਰਤੀ ਸਕਾਰਾਤਮਕ ਬਲ ਜ਼ਰੂਰ ਮਿਲੇਗਾ ਬਿ੍ਰਟਿਸ਼ ਯੁੱਗ ਤੋਂ ਇਸਪਾਤੀ ਸੇਵਾ ਦੇ ਰੂਪ ’ਚ ਜਾਣੀ ਜਾਣ ਵਾਲੀ ਸਿਵਲ ਸੇਵਾ ਵਰਤਮਾਨ ਭਾਰਤ ’ਚ ਕਿਤੇ ਜ਼ਿਆਦਾ ਸਨਮਾਨ ਅਤੇ ਭਾਰਯੁਕਤ ਮੰਨੀ ਜਾਂਦੀ ਹੈ ਅਤੇ ਇਹ ਸਮੇਂ ਨਾਲ ਬਦਲਾਅ ਦੇ ਦੌਰ ’ਚੋਂ ਵੀ ਲੰਘਦੀ ਰਹੀ ਹੈ ਅਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਵੱਡਾ ਫੇਰਬਦਲ ਸਾਲ 1979 ਦੀ ਪ੍ਰੀਖਿਆ ’ਚ ਦੇਖਿਆ ਜਾ ਸਕਦਾ ਹੈ ਜੋ ਕੋਠਾਰੀ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਅਧਾਰਿਤ ਸੀ ਇੱਥੋਂ ਹੀ ਸਿਵਲ ਸੇਵਾ ਪ੍ਰੀਖਿਆ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ ਨੂੰ ਸਮੇਟਦੇ ਹੋਏ।

ਇਹ ਵੀ ਪੜ੍ਹੋ : ਕਾਇਮ ਰਹੇ ਸੰਸਦ ਦੀ ਮਰਿਆਦਾ

ਤਿੰਨ-ਪੱਧਰੀ ਹੋ ਗਈ ਅਤੇ ਇਸ ਬਦਲੇ ਪੈਟਰਨ ਦੇ ਪਹਿਲੇ ਟਾਪਰ ਓੜੀਸਾ ਦੇ ਡਾ. ਹਸ਼ੁਕਰਸ਼ ਪਾਂਡਾ ਹੋਏ ਅਤੇ ਇਸੇ ਸਾਲ ਤੋਂ ਹਿੰਦੀ ਮੀਡੀਅਮ ਦਾ ਚਲਣ ਵੀ ਸ਼ੁਰੂ ਹੋਇਆ ਪ੍ਰਸ਼ਾਸਨਿਕ ਸੇਵਾ ਨੂੰ ਲੈ ਕੇ ਹਮੇਸ਼ਾ ਤੋਂ ਹੀ ਨੌਜਵਾਨਾਂ ’ਚ ਖਿੱਚ ਰਹੀ ਹੈ ਨਾਲ ਹੀ ਦੇਸ਼ ਦੀ ਸੇਵਾ ਦਾ ਵੱਡਾ ਮੌਕਾ ਵੀ ਇਸ ਦੇ ਜ਼ਰੀਏ ਦੇਖਿਆ ਜਾਂਦਾ ਰਿਹਾ ਹੈ ਲੱਖਾਂ ਲੜਕੇ-ਲੜਕੀਆਂ ਇਸ ਨੂੰ ਆਪਣੇ ਕੈਰੀਅਰ ਦਾ ਜ਼ਰੀਆ ਚੁਣਦੇ ਹਨ ਬੀਤੇ ਸਾਲਾਂ ਤੋਂ ਸਿਵਲ ਸੇਵਾ ਦੇ ਨਤੀਜੇ ਲੜਕੀਆਂ ਦੀ ਗਿਣਤੀ ’ਚ ਤੇਜ਼ੀ ਲਏ ਹੋਏ ਹਨ ਇਸ ਵਾਰ ਦੇ ਨਤੀਜੇ ਤਾਂ ਵਾਧੇ ਦੀ ਹੱਦ ਹੈ ਯਕੀਨਨ ਇਹ ਦੇਸ਼ ਦੀਆਂ ਉਨ੍ਹਾਂ ਤਮਾਮ ਲੜਕੀਆਂ ਨੂੰ ਹਿੰਮਤ ਅਤੇ ਤਾਕਤ ਦੇਣ ਦਾ ਕੰਮ ਕਰਨਗੇ ਜੋ ਮਿਹਨਤ ਦੇ ਬੱੁੱਤੇ ਮੁਕਾਮ ਹਾਸਲ ਕਰਨ ਦਾ ਸੁਫਨਾ ਦੇਖ ਰਹੀਆਂ ਹਨ ਇਹ ਜ਼ਿਆਦਾ ਖਾਸ ਇਸ ਲਈ ਵੀ ਹੈ ਕਿਉਂਕਿ ਇਸ ਵਾਰ ਦੀਆਂ ਪਹਿਲੇ 4 ’ਚੋਂ 3 ਟੌਪਰ ਦਿੱਲੀ ਯੂਨੀਵਰਸਿਟੀ ਤੋਂ ਹਨ।

ਇਹ ਵੀ ਪੜ੍ਹੋ : ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ

ਪੜਤਾਲ ਦੱਸਦੀ ਹੈ ਕਿ ਬੀਤੇ ਇੱਕ ਦਹਾਕੇ ’ਚ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਔਰਤ ਦੀ ਤਰੱਕੀ ਦੇ ਪ੍ਰਤੀਕ ਰਹੇ ਹਨ ਯਾਦ ਹੋਵੇ ਕਿ ਸਾਲ 2010, 2011 ਅਤੇ 2012 ’ਚ ਲਗਾਤਾਰ ਲੜਕੀਆਂ ਨੇ ਇਸ ਪ੍ਰੀਖਿਆ ’ਚ ਸਿਖ਼ਰਲਾ ਸਥਾਨ ਹਾਸਲ ਕੀਤਾ ਜਦੋਂ ਕਿ 2013 ’ਚ ਗੌਰਵ ਅਗਰਵਾਲ ਨੇ ਟੌਪ ਕਰਕੇ ਇਸ ਕ੍ਰਮ ਨੂੰ ਤੋੜਿਆ ਤੇ 2014 ’ਚ ਮੁੜ ਨਾ ਸਿਰਫ਼ ਲੜਕੀਆਂ ਸਿਖਰਲੇ ਸਥਾਨ ’ਤੇ ਆਈਆਂ ਸਗੋਂ ਪਹਿਲੇ ਤੋਂ ਲੈ ਕੇ ਚੌਥੇ ਸਥਾਨ ਤੱਕ ਦਾ ਦਬਦਬਾ ਬਣਾਈ ਰੱਖਣ ’ਚ ਕਾਮਯਾਬ ਰਹੀਆਂ।

ਸਾਲ 2015 ’ਚ ਟੀਨਾ ਡਾਬੀ ਅਤੇ ਸਾਲ 2016 ’ਚ ਨੰਦਨੀ ਕੇ. ਆਰ. ਨੇ ਟੌਪ ਕਰਕੇ ਹੋਂਦ ਨੂੰ ਬਣਾਈ ਰੱਖਿਆ ਸਾਲ 2021 ਦੇ ਨਤੀਜਿਆਂ ’ਚ ਲੜਕੀਆਂ ਆਪਣਾ ਝੰਡਾ ਲਹਿਰਾਉਂਦੇ ਹੋਏ ਸਿਖ਼ਰ ਤਿੰਨ ’ਚ ਰਹੀਆਂ ਸਾਲ 2008 ਦਾ ਨਤੀਜਾ ਵੀ ਸ਼ੁਭਰਾ ਸਕਸੈਨਾ ਦੇ ਰੂਪ ’ਚ ਲੜਕੀਆਂ ਦੇ ਹੀ ਟੌਪਰ ਹੋਣ ਦਾ ਨਤੀਜਾ ਹੈ ਰੌਚਕ ਇਹ ਵੀ ਹੈ ਕਿ ਬੀਤੇ ਕੁਝ ਸਾਲਾਂ ਤੋਂ ਲੜਕੀਆਂ ਦੀ ਇਸ ਪ੍ਰੀਖਿਆ ’ਚ ਨਾ ਸਿਰਫ਼ ਗਿਣਤੀ ਵਧੀ ਹੈ ਸਗੋਂ ਟੌਪਰ ਬਣਨ ਦੀ ਪਰੰਪਰਾ ਵੀ ਕਾਇਮ ਹੈ ਜੋ ਨਵੇਂ ਯੁੱਗ ਦੀ ਪਰਿਪੱਕਤਾ ਵੀ ਹੈ ਅਤੇ ਬਦਲਾਅ ਦੀ ਕਸੌਟੀ ਵੀ ਸਾਲਾਂ ਤੋਂ ਇਹ ਰਿਹਾ ਹੈ ਕਿ ਔਰਤਾਂ ਦੀ ਤਰੱਕੀ ਅਤੇ ਵਿਕਾਸ ਸਬੰਧੀ ਕਿਹੜਾ ਰਸਤਾ ਬਣਾਇਆ ਜਾਵੇ।

ਇਹ ਵੀ ਪੜ੍ਹੋ : ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ

ਅਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਸ ’ਤੇ ਕਈ ਤਰ੍ਹਾਂ ਦੀ ਯੋਜਨਾਬੰਦੀ ਕੀਤੀ ਗਈ ਜਿਸ ਵਿਚ ਔਰਤ ਸ਼ਕਤੀਕਰਨ ਨੂੰ ਦੇਖਿਆ ਜਾ ਸਕਦਾ ਹੈ ਸਿੱਖਿਆ ਅਤੇ ਮੁਕਾਬਲੇ ਦੇ ਖੇਤਰ ’ਚ ਜਿਸ ਤਰ੍ਹਾਂ ਲੜਕੀਆਂ ਅੱਗੇ ਵਧੀਆਂ ਹਨ ਇਸ ਤੋਂ ਤਾਂ ਲੱਗਦਾ ਹੈ ਕਿ ਉਨ੍ਹਾਂ ’ਤੇ ਕੀਤੀ ਗਈ ਚਿੰਤਾ ਕਾਮਯਾਬੀ ਵੱਲ ਝੁਕਣ ਲੱਗੀ ਹੈ ਪ੍ਰਸ਼ਾਸਨਿਕ ਸੇਵਾ ਦੇ ਖੇਤਰ ’ਚ ਇਸ ਤਰ੍ਹਾਂ ਦਾ ਵਾਧਾ ਔਰਤ-ਮਰਦ ਸਮਾਨਤਾ ਦੇ ਦਿ੍ਰਸ਼ਟੀਕੋਣ ਨੂੰ ਵੀ ਪੋਸ਼ਣ ਦੇਣ ਦਾ ਕੰਮ ਕਰੇਗਾ, ਨਾਲ ਹੀ ਸ਼ਕਤੀਕਰਨ ਦੇ ਰਸਤੇ ’ਚ ਪੈਦਾ ਅੜਿੱਕਿਆਂ ਨੂੰ ਵੀ ਦੂਰ ਕਰੇਗਾ ਜਿਵੇਂ ਕਿ ਇਸ ਵਾਰ ਦੀਆਂ ਚੁਣੀਆਂ ਲੜਕੀਆਂ ਨੇ ਵੀ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ ਇਸ ਤੋਂ ਇਲਾਵਾ ਸਮਾਜ ’ਚ ਲੜਕੀਆਂ ਪ੍ਰਤੀ ਕਮਜ਼ੋਰ ਪੈ ਰਹੀ ਸੋਚ ਨੂੰ ਵੀ ਮਜ਼ਬੂਤੀ ਮਿਲੇਗੀ ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੱੁਟਣ ਦੋਵਾਂ ਦੀ ਹਮੇਸ਼ਾ ਤੋਂ ਗਵਾਹ ਰਹੀ ਹੈ।

ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬੁਣਨ ਦੀ ਥਾਂ ਇਲਾਹਬਾਦ ਰਹੀ ਹੈ ਜਦੋਂ ਕਿ ਹੁਣ ੳੱੁਥੇ ਹਾਲਾਤ ਬਿਹਤਰ ਨਹੀਂ ਹਨ ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ ਦਾ ਇੱਕ ਕੇਂਦਰ ਲੰਦਨ ਦੇ ਨਾਲ ਇਲਾਹਬਾਦ ਸੀ ਜੋ ਸਿਵਲ ਸੇਵਕਾਂ ਦੇ ਉਤਪਾਦਨ ਦਾ ਸਥਾਨ ਸੀ ਪਿਛਲੇ ਕਈ ਸਾਲਾਂ ਤੋਂ ਹਿੰਦੀ ਮੀਡੀਅਮ ਦਾ ਨਤੀਜਾ ਵੀ ਨਿਹਾਇਤ ਕਮਜ਼ੋਰ ਰਿਹਾ ਹੈ ਸਾਲ 2021 ’ਚ 18ਵੇਂ ਸਥਾਨ ’ਤੇ ਹਿੰਦੀ ਮੀਡੀਅਮ ਦਾ ਹੋਣਾ ਇਸ ਦੇ ਸੌੜੇਪਣ ਨੂੰ ਵਿਆਪਕ ਕਰਦਾ ਹੈ ਅਤੇ ਇਸ ਵਾਰ ਪਹਿਲੇ 100 ਨਤੀਜਿਆਂ ’ਚ 3 ਦਾ ਹਿੰਦੀ ਮੀਡੀਅਮ ’ਚ ਹੋਣਾ ਕਿਤੇ ਜ਼ਿਆਦਾ ਸਕਾਰਾਤਮਿਕਤਾ ਦਾ ਸੰਕੇਤ ਹੈ ਨਾਲ ਹੀ 54 ਨਤੀਜੇ ਹਿੰਦੀ ਮੀਡੀਅਮ ਦੇ ਹਿੱਸੇ ’ਚ ਤੁਲਨਾਤਮਕ ਬਿਹਤਰੀ ਦਾ ਸੰਕੇਤ ਵੀ ਹੈ।

IAS Topper

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਲਗਾਤਾਰ ਔਰਤਾਂ ਦਾ ਟੌਪਰ ਹੋਣਾ ਇੱਕ ਬੇਮਿਸਾਲ ਪ੍ਰਾਪਤੀ ਹੈ ਅਤੇ ਅਜਿਹਾ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਸੰਭਵ ਹੋ ਰਿਹਾ ਹੈ ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼ ਤਾਂ ਕਦੇ ਤਾਮਿਲਨਾਡੂ, ਰਾਜਸਥਾਨ ਟੌਪਰ ਦੇ ਹਿੱਸੇ ’ਚ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਵੀ ਕਈ ਸੂਬਿਆਂ ਦਾ ਨਾਂਅ ਲਿਆ ਜਾ ਸਕਦਾ ਹੈ ਖਾਸ ਇਹ ਹੈ ਕਿ ਜੰਮੂ ਕਸ਼ਮੀਰ ਤੋਂ ਵੀ 16 ਅਭਿਆਰਥੀਆਂ ਦੀ ਚੋਣ ਦੀ ਸੂਚਨਾ ਹੈ ਜਿਸ ਵਿਚ 11ਵਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਪ੍ਰਸੰਨਜੀਤ ਕੌਰ ਪੁਣਛ ਜਿਲ੍ਹੇ ਦੀ ਹੈ ਉਮੀਦਾਂ ਦੀ ਧਰਤੀ ’ਤੇ ਇਹ ਜਾਦੂਗਰੀ ਕਿਤੇ ਜ਼ਿਆਦਾ ਰੋਮਾਂਚਕਾਰੀ ਵੀ ਹੈ ਜਿਸ ਤਰ੍ਹਾਂ ਟੌਪ ਤੋਂ ਲੈ ਕੇ ਹੋਣਹਾਰਾਂ ਦੀ ਸੂਚੀ ਤੱਕ ਦੀ ਯਾਤਰਾ ’ਚ ਲੜਕੀਆਂ ਸ਼ੁਮਾਰ ਹੋਈਆਂ ਹਨ।

ਉਸ ਨੂੰ ਦੇਖਦੇ ਹੋਏ ਉਨ੍ਹਾਂ ਪ੍ਰਤੀ ਸਨਮਾਨ ਦਾ ਇੱਕ ਭਾਵ ਖੁਦ ਹੀ ਪੈਦਾ ਹੋ ਜਾਂਦਾ ਹੈ ਇਸ ਭਰੋਸੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਵੀ ਔਰਤ ਦੀ ਸ਼ਕਤੀ ਦਾ ਬਲ ਪ੍ਰਾਪਤ ਹੋਵੇਗਾ ਔਰਤ ਸ਼ਕਤੀਕਰਨ ਦੀ ਦਿਸ਼ਾ ’ਚ ਸਰਕਾਰਾਂ ਨਿੱਤ ਨਵੀਆਂ ਯੋਜਨਾਬੰਦੀਆਂ ’ਚੋਂ ਲੰਘਦੀਆਂ ਰਹੀਆਂ ਹਨ ਸਿਵਲ ਸੇਵਾ ’ਚ ਇਨ੍ਹਾਂ ਦੀ ਹਾਜ਼ਰੀ ਨਾ ਸਿਰਫ਼ ਔਰਤ ਸ਼ਕਤੀਕਰਨ ਦਾ ਪ੍ਰਤੀਕ ਹੈ ਸਗੋਂ ਇਸ ਸੰਵੇਦਨਸ਼ੀਲਤਾ ਦਾ ਵੀ ਸੰਕੇਤ ਹੈ ਕਿ ਲੜਕੀਆਂ ਦੀ ਸਿੱਖਿਆ ’ਤੇ ਮਾਤਾ-ਪਿਤਾ ਦਾ ਭਰੋਸਾ ਕਿਤੇ ਜ਼ਿਆਦਾ ਵਧਿਆ ਹੈ ਪ੍ਰਸ਼ਾਸਨਿਕ ਸੇਵਾਵਾਂ ’ਚ ਔਰਤਾਂ ਦੀ ਹਾਜ਼ਰੀ ਵਧਣ ਨਾਲ ਅਜਿਹੀਆਂ ਸੇਵਾਵਾਂ ਨਾ ਸਿਰਫ਼ ਕਾਰਜਬਲ ਦੀ ਦਿ੍ਰਸ਼ਟੀ ਨਾਲ ਮਜ਼ਬੂਤ ਹੋਣਗੀਆਂ ਸਗੋਂ ਸੰਵੇਦਨਸ਼ੀਲਤਾ ਦਾ ਵੀ ਪ੍ਰਤੀਕ ਹੋ ਸਕਦੀਆਂ ਹਨ।

IAS Topper

ਵਿਕਾਸ ਦੀ ਸਮਰੱਥਾ ਪੈਦਾ ਕਰਨਾ, ਭਿ੍ਰਸ਼ਟਾਚਾਰ ’ਤੇ ਲਗਾਮ ਲਾਉਣਾ ਅਤੇ ਜਨਤਾ ਦਾ ਬਕਾਇਆ ਵਿਕਾਸ ਉਨ੍ਹਾਂ ਤੱਕ ਪਹੁੰਚਾਉਣ ਵਰਗੀਆਂ ਤਮਾਮ ਗੱਲਾਂ ਨਾਲ ਔਰਤਾਂ ਦੀ ਪ੍ਰਸ਼ਾਸਨਿਕ ਸੇਵਾਵਾਂ ’ਚ ਵਧਦੀ ਭਾਗੀਦਾਰੀ ਸੰਤੁਲਨ ਦੇ ਕੰਮ ਆ ਸਕਦੀ ਹੈ ਪੜਤਾਲ ਦੱਸਦੀ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ’ਚ ਸਾਲ 1951 ’ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਾਲ ਇਸ ਸੇਵਾ ਲਈ ਸਿਰਫ਼ ਇੱਕ ਔਰਤ ਅੰਨਾ ਰਾਜਮ ਦੀ ਚੋਣ ਆਈਏਐਸ ਲਈ ਹੋਇਆ ਸੀ ਸੱਤ ਦਹਾਕਿਆਂ ਦਾ ਲੰਮਾ ਰਸਤਾ ਤੈਅ ਕਰਨ ਤੋਂ ਬਾਅਦ ਇਸ ਵਾਰ ਦੇ ਨਤੀਜਿਆਂ ’ਚ ਇੱਕ ਤਿਹਾਈ ਤੋਂ ਜ਼ਿਆਦਾ ਔਰਤਾਂ ਦੀ ਚੋਣ ਹੋਈ ਹੈ ਫ਼ਿਲਹਾਲ ਤਾਂ ਇਹੀ ਕਿਹਾ ਜਾਵੇਗਾ ਕਿ ਆਈਏਐਸ ਦੇ ਅੰਬਰ ’ਚ ਲੜਕੀਆਂ ਆਪਣੀ ਚਮਕ ਨੂੰ ਵਧਾਉਂਦੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here