ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ

Loot

ਦਿਨ-ਦਿਹਾੜੇ ਬੇਖੌਫ਼ ਕਾਰੋਬਾਰੀ ਦੇ ਘਰ ਦਾਖਲ ਹੋਏ ਬਦਮਾਸ਼ਾਂ ਦੀ ਕਰਤੂਤ ਸੀਸੀਟੀਵੀ ’ਚ ਕੈਦ (Loot)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਕਾਰੋਬਾਰੀ ਦੇ ਘਰ ’ਚ ਦਿਨ- ਦਿਹਾੜੇ ਦਾਖਲ ਹੋਏ 3 ਬਦਮਾਸ਼ਾਂ ਨੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ  (Loot) ਕਰਕੇ ਬੇਖੌਫ਼ ਲੱਖਾਂ ਦੀ ਕੀਮਤ ਦਾ ਸੋਨਾ ਤੇ ਨਗਦੀ ਲੁੱਟ ਲਈ। ਘਟਨਾ ਸੀਸੀਟੀਵ ਕੈਮਰੇ ’ਚ ਕੈਦ ਹੋ ਗਈ। ਜਿਸ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। ਪੀੜਤ ਪਰਿਵਾਰ ਦੇ ਮੈਂਬਰ ਰਮੇਸ਼ ਕੁਮਾਰ ਵਾਸੀ ਹੰਬੜਾਂ ਰੋਡ ਗਰੇਟਰ ਕੈਲਾਸ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਚਿੱਟੇ ਦਿਨ ਉਨਾਂ ਦੇ ਘਰ ਦਾਖਲ ਹੋ ਕੇ ਨਾ ਸਿਰਫ਼ ਘਰ ਦੀ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸਗੋਂ ਘਰ ਅੰਦਰ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਗਏ।

ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਪੋਤਾ ਗੰਭੀਰ ਜਖ਼ਮੀ

ਉਨਾਂ ਦੱਸਿਆ ਕਿ ਬਦਮਾਸਾਂ ਨੇ ਲੁੱਟ ਕਰਨ ਤੋਂ ਪਹਿਲਾਂ ਉਸਦੇ ਬੇਟੇ ਮਾਧਵ ਦੇ ਸਾਹਮਣੇ ਉਸਦੀ ਪਤਨੀ ਸੀਖਾ ਜਿੰਦਲ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ ਤੇ ਉਸ ਕੋਲੋਂ 4 ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀਆਂ 3 ਮੁੰਦਰੀਆਂ ਲੁੱਟ ਕੇ ਲੈ ਗਏ। ਰਮੇਸ ਮੁਤਾਬਿਕ ਇਸ ਪਿੱਛੋਂ ਬਦਮਾਸ਼ ਉਸਦੀ 85 ਸਾਲਾ ਮਾਤਾ ਦੇ ਕੰਨਾਂ ’ਚ ਪਾਏ ਟੋਪਸ ਅਤੇ ਚੂੜੀਆਂ ਵੀ ਜ਼ਬਰਦਸਤੀ ਉਤਾਰ ਕੇ ਰਫ਼ੂ ਚੱਕਰ ਹੋ ਗਏ। (Loot) ਉਨਾਂ ਦੱਸਿਆ ਕਿ ਆਪਣੇ ਸਾਹਮਣੇ ਆਪਣੀ ਮਾਂ ਦੀ ਹੁੰਦੀ ਕੁੱਟਮਾਰ ਕਰਨ ਉਸਦਾ ਬੇਟਾ ਮਾਧਵ ਸਦਮੇ ’ਚ ਹੈ। ਰਮੇਸ ਨੇ ਦੱਸਿਆ ਕਿ ਉਨਾਂ ਦਾ ਹੌਜਰੀ ਦਾ ਕਾਰੋਬਾਰ ਹੈ।

ਇਸ ਲਈ ਉਹ ਸਵੇਰ ਹੀ ਕੰਮ ’ਤੇ ਚਲਾ ਗਿਆ ਸੀ। ਜਿੱਥੇ ਦੁਪਿਹਰ ਸਵਾ ਦੋ ਕੁ ਵਜੇ ਦੇ ਕਰੀਬ ਉਨਾਂ ਦੇ ਘਰ ਉਕਤ ਘਟਨਾਂ ਵਾਪਰੀ। ਜਿਉਂ ਹੀ ਉਨਾਂ ਨੂੰ ਸੂਚਨਾ ਮਿਲੀ। ਉਹ ਫੌਰਨ ਘਰ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨਾਂ ਦੇ ਘਰ ਕੀਤੀ ਗਈ ਲੁੱਟ ਤੇ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਅਿਾਂ ’ਚ ਕੈਦ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੀਏਯੂ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here