ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਪੋਤਾ ਗੰਭੀਰ ਜਖ਼ਮੀ

6 Killed In Road Accident

Road Accident : ਬਰੀਜ਼ਾ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜਲਾਲਾਬਾਦ ਰੋਡ ’ਤੇ (Road Accident) ਸੜਕ ਹਾਦਸੇ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜਦੋਂ ਕਿ ਉਨ੍ਹਾਂ ਦਾ ਪੋਤਾ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੋਤੇ ਦੀਆਂ ਦੋਵੇਂ ਲੱਤਾਂ ਵੀ ਟੁੱਟ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਜਲਾਲਾਬਾਦ ਰੋਡ ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਨੇੜੇ ਇੱਕ ਮੋਟਰਸਾਈਕਲ ਅਤੇ ਬਰੀਜ਼ਾ ਗੱਡੀ ਦੀ ਜ਼ਬਰਦਸਤ ਆਹਮੋ-ਸਾਹਮਣੀ ਟੱਕਰ ਹੋ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਪੋਤਰਾ ਸੜਕ ’ਤੇ ਡਿੱਗ ਪਏ। Road Accident

ਇਹ ਵੀ ਪੜ੍ਹੋ : ਸਰਕਾਰੀ ਪਿਸਟਲ ਦਾ ਫਾਇਰ ਲੱਗਣ ਨਾਲ ਸਿਪਾਹੀ ਦੀ ਮੌਤ

ਹਾਦਸੇ ਵਿੱਚ ਦਰਸ਼ਨ ਸਿੰਘ (70) ਪੁੱਤਰ ਠਾਣਾ ਸਿੰਘ ਵਾਸੀ ਪਿੰਡ ਬਧਾਈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਪ੍ਰੀਤਮ ਕੌਰ (65) ਅਤੇ ਪੋਤਰੇ ਦੀਪੂ ਪੁੱਤਰ ਰਾਜੂ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਪ੍ਰੀਤਮ ਕੌਰ ਦੀ ਵੀ ਮੌਤ ਹੋ ਗਈ। ਜਦਕਿ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪੋਤੇ ਦੀਪੂ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਟੁੱਟ ਗਈਆਂ ਹਨ। ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਪਤੀ-ਪਤਨੀ ਅਤੇ ਉਨਾਂ ਦਾ ਪੋਤਰਾ ਮੁਕਤਸਰ ਤੋਂ ਦਵਾਈ ਲੈਣ ਆਏ ਸਨ ਅਤੇ ਦਵਾਈ ਲੈ ਕੇ ਪਿੰਡ ਬਧਾਈ ਵਾਪਸ ਆ ਰਹੇ ਸਨ ਜਦੋਂ ਇਹ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਪਤੀ-ਪਤਨੀ ਦੀ ਜਾਨ ਚਲੀ ਗਈ। ਜਦਕਿ ਪੋਤਰਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਿਸ ਵੱਲੋਂ ਅਗਾਊਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here