ਦਸਵੀਂ ਦਾ ਨਤੀਜਾ : ਜ਼ਿਲ੍ਹਾ ਫਾਜ਼ਿਲਕਾ ਦੇ ਵਿਦਿਆਰਥੀ ਛਾਏ

Tenth Result
ਦਸਵੀਂ ਦਾ ਨਤੀਜਾ : ਜ਼ਿਲ੍ਹਾ ਫਾਜ਼ਿਲਕਾ ਦੇ ਵਿਦਿਆਰਥੀ ਛਾਏ

Tenth Result ਫ਼ਾਜ਼ਿਲਕਾ ਦਾ ਨਤੀਜਾ 96.54 ਪਾਸ ਫੀਸਦੀ ਰਿਹਾ

  • ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ

(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦਾ ਨਤੀਜਾ 96.54 ਪਾਸ ਫੀਸਦੀ ਰਿਹਾ। ਇਸ ਦੇ ਨਾਲ ਹੀ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂਅ ਦਰਜ ਕਰਵਾ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦਾ ਨਾਂਅ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਦਸਵੀਂ ’ਚੋਂ ਅੱਵਲ ਵਿਦਿਆਰਥਣਾਂ ਨੂੰ 51-51 ਹਜ਼ਾਰ ਰੁਪਏ ਦੇਣ ਦਾ ਐਲਾਨ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਦੀ ਵਿਦਿਆਰਥਣ ਸਪਨਾ ਨੇ 650 ਵਿੱਚੋ 640 , ਸਰਕਾਰੀ ਮਾਡਲ ਹਾਈ ਸਕੂਲ ਅਬੋਹਰ ਦੀ ਵਿਦਿਆਰਥਣ ਮੁਸਕਾਨ ਨੇ 650 ਵਿੱਚੋਂ 639, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਏਂਜਲ ਨੇ 650 ਵਿੱਚੋ 637, ਟੈਗੋਰ ਪਬਲਿਕ ਹਾਈ ਸਕੂਲ ਚੂਹੜੀ ਵਾਲਾ ਧੰਨਾ ਦੀ ਵਿਦਿਆਰਥਣ ਅਮਨਦੀਪ ਕੌਰ ਨੇ 650 ਵਿੱਚੋ 634, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਅਮੀਨ ਗੰਜ ਦੀ ਵਿਦਿਆਰਥਣ ਜੀਆ ਨੇ 650 ਵਿੱਚੋ 634,ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਅਬੋਹਰ ਦੇ ਵਿਦਿਆਰਥੀ ਕਾਰਤਿਕ ਨੇ 650 ਵਿੱਚੋਂ 633,

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਹਰਸ਼ਿਤਾ ਨੇ 650 ਵਿੱਚੋਂ 632, ਅਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਕਨੀਕਾ ਨੇ 650 ਵਿੱਚੋਂ 632, ਸਰਕਾਰੀ ਹਾਈ ਸਕੂਲ ਕਿੱਕਰ ਖੇੜਾ ਦੇ ਵਿਦਿਆਰਥੀ ਗੁਰਸ਼ਰਨਦੀਪ ਨੇ 650 ਵਿੱਚੋਂ 632, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਵਰਸ਼ਾ ਨੇ 650 ਵਿੱਚੋ 632, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲ਼ੀ ਦੀ ਵਿਦਿਆਰਥਣ ਮੋਨਿਕਾ ਰਾਣੀ ਨੇ 650 ਵਿੱਚੋਂ 631 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀਵਾਲਾ ਦੀ ਵਿਦਿਆਰਥਣ ਅਨੂਦੀਪ ਨੇ 650 ਵਿੱਚੋਂ 631ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂਅ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ। (Tenth Result)

Tenth Result

ਡਾ. ਬੱਲ ਨੇ ਦੱਸਿਆ ਸਕੂਲ ਮੁਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲ੍ਹੇ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਪ੍ਰਿਸੀਪਲ ਸੁਨੀਤਾ ਬਿਲੰਦੀ, ਪ੍ਰਿਸੀਪਲ ਸੰਜੀਵ ਕੰਬੋਜ, ਪ੍ਰਿਸੀਪਲ ਗੁਰਮੀਤ ਸਿੰਘ, ਹੈਡਮਾਸਟਰ ਗੁਰਮੇਲ ਸਿੰਘ, ਹੈੱਡਮਿਸਟਰਸ ਮੈਡਮ ਦੀਪਤੀ, ਹੈੱਡਮਾਸਟਰ ਆਤਮਾ ਰਾਮ ਗੇਦਰ, ਮੈਡਮ ਸੁਮਨ ਬੇਦੀ ,ਪ੍ਰਿੰਸੀਪਲ ਸੁਨੀਤ ਕਾਲੜਾ,ਪ੍ਰਿੰਸੀਪਲ ਬ੍ਰਿਜ ਲਾਲ ਭੋਬਰੀਆ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਜੁਗਾਰੀ ਦਿਖਾਈ ਹੈ।

ਮਿਹਨਤੀ ਸਟਾਫ ਦੀ ਮਿਹਨਤ ਸਦਕਾ ਆਏ ਚੰਗੇ ਨਤੀਜੇ (Tenth Result)

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪੰਕਜ਼ ਕੁਮਾਰ ਅੰਗੀ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋ ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਉਹਨਾ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਕੂਲਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਮਿਹਨਤੀ ਸਟਾਫ ਦੀ ਮਿਹਨਤ ਸਦਕਾ ਸੰਤੁਸ਼ਟੀ ਜਨਕ ਨਤੀਜੇ ਪ੍ਰਾਪਤ ਹੋਏ ਹਨ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸਮੂਹ ਬੀਐਨਓ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਡੀ ਐਮ ਕੋਆਰਡੀਨੇਟਰ ਗੌਤਮ ਗੌੜ੍ਹ, ਕੋਆਰਡੀਨੇਟਰ ਪ੍ਰੀਖਿਆਵਾ ਵਿਵੇਕ ਅਨੇਜਾ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਸਕੂਲ ਮੁਖੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸੁੱਭਕਾਮਨਾਵਾ ਦਿੱਤੀਆਂ।