ਹਿਮਾਚਲ ’ਚ ਮਹਿਲਾਵਾਂ ਨੂੰ ਮਿਲੇਗੀ 50 ਫੀਸਦੀ ਕਿਰਾਏ ’ਚ ਛੋਟ : ਮੁੁੱਖ ਮੰਤਰੀ ਜੈਰਾਮ

Jairam

ਸੂਬੇ ’ਚ 125 ਯੂਨਿਟ ਤੱਕ ਮੁਫਤ ਘਰੇਲੂ ਬਿਜਲੀ ਦਿੱਤੀ ਜਾਵੇਗੀ

(ਸੱਚ ਕਹੂੰ ਨਿਊਜ਼) ਸ਼ਿਮਲਾ। ਹਿਮਾਚਲ ਪ੍ਰਦੇਸ਼ ’ਚ ਮਹਿਲਾਵਾਂ ਨੂੰ ਬੱਸ ਕਿਰਾਏ ’ਚ 50 ਫੀਸਦੀ ਛੋਟ ਤੇ ਸੂਬੇ ’ਚ 125 ਯੂਨਿਟ ਤੱਕ ਮੁਫਤ ਘਰੇਲੂ ਬਿਜਲੀ ਦੀ ਸੁਵਿਧਾ ਦਿੱਤੀ ਜਾਵੇਗੀ। ਮੁੱਖ ਮੰਤਰੀ ਜੈਰਾਮ ਠਾਕੁਰ (Chief Minister Jairam) ਨੇ ਸ਼ੁੱਕਰਵਾਰ ਨੂੰ ਹਿਮਾਚਲ ਦਿਵਸ ’ਤੇ ਚੰਬਾ ’ਚ ਹੋਏ ਪ੍ਰੋਗਰਾਮ ’ਚ ਇਹ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਹਿਮਾਚਲ ’ਚ ਮਹਿਲਾਵਾਂ ਤੋਂ ਕਿਰਾਇਆ 50 ਫੀਸਦੀ ਲਿਆ ਜਾਵੇਗਾ ਜਦੋਂਕਿ ਸੂਬੇ ’ਚ 125 ਯੂਨਿਟ ਤੱਕ ਮੁਫਤ ਘਰੇਲੂ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 60 ਯੂਨਿਟ ਤੱਕ ਮੁਫ਼ਤ ਘਰੇਲੂ ਬਿਜਲੀ ਦੀ ਸੁਵਿਧਾ ਦਿੱਤੀ ਜਾ ਰਹੀ ਸੀ।

ਇਸ ਦੇ ਨਾਲ ਹੀ ਪੇਂਡੂ ਖੇਤਰਾਂ ’ਚ ਪਾਣੀ ਦਾ ਬਿੱਲ ਮਾਫ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਪੇਂਡੂ ਖੇਤਰ ’ਚ ਪਾਣੀ ਦੇ ਬਿੱਲਾਂ ਤੋਂ ਜਲ ਸ਼ਕਤੀ ਵਿਭਾਗ ਨੂੰ 30 ਕਰੋੜ ਦੀ ਆਮਦਨ ਹੁੰਦੀ ਹੈ। ਠਾਕੁਰ ਨੇ ਚੰਬਾ ’ਚ ਮਿੰਨੀ ਸਕੱਤਰੇਤ ਦੇ ਨਿਰਮਾਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੰਬਾ ਦੇ ਚੈਗਨ ਮੈਦਾਨ ’ਚ ਪਹਿਲੀ ਵਾਰੀ ਸੂਬਾ ਪੱਧਰੀ ਹਿਮਾਚਲ ਦਿਵਸ ਦੇ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪੈਰਾ ਮੈਡੀਕਲ ਸਟਾਫ ਦੇ ਲੋਕਾਂ ਦਾ ਜੀਵਨ ਬਚਾਉਣ ਲਈ ਜੋ ਯਤਨ ਕੀਤੇ ਹਨ, ਉਹ ਸ਼ਲਾਘਾਯੋਗ ਹਨ। ਅਜਿਹੇ ਲੋਕਾਂ ਦਾ ਅਸੀਂ ਜੀਵਨ ਭਰ ਧੰਨਵਾਦ ਕਰਨ ਦੇ ਨਾਲ-ਨਾਲ ਉਨਾਂ ਦਾ ਰਿਣ ਨਹੀਂ ਚੁੱਕਾ ਸਕਦੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਬਚਾਅ ਇੱਕ ਮਾਤਰ ਰਸਤਾ ਹੈ ਤੇ ਬਚਾਅ ਲਈ ਉੁਪਾਅ ਦੱਸੇ ਗਏ ਸਨ। ਇਨ੍ਹਾਂ ’ਚ ਸਭ ਤੋਂ ਬਿਹਤਰੀਨ ਤਰੀਕਾ ਇਹ ਸੀ ਕਿ ਵੈਕਸੀਨ ਬੰਦ ਕਰਕੇ ਤਿਆਰ ਹੋਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ