Sad News: (ਰਾਮ ਸਰੂਪ ਪੰਜੋਲਾ) ਸਨੌਰ। ਸਨੋਰ ’ਚ ਅੱਜ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਔਰਤ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਰਾਧਿਕਾ ਸਨੌਰ ਦੀ ਖ਼ਾਲਸਾ ਕਾਲੋਨੀ ’ਚ ਰਹਿ ਰਹੀ ਸੀ। ਇਸ ਘਟਨਾ ਕਾਰਨ ਸਨੌਰ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: PM Modi: ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ’ਚ ਵਧ ਰਹੇ ਹੜ੍ਹ ਦੇ ਖ਼ਤਰੇ ਦੀ ਸਮੀਖਿਆ ਕੀਤੀ
ਜਾਣਕਾਰੀ ਅਨੁਸਾਰ ਔਰਤ ਦਾ ਪਤੀ ਮੋਬਾਈਲਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਕੁਝ ਸਮੇਂ ਪਹਿਲਾਂ ਹੀ ਸਨੋਰ ਦੀ ਖਾਲਸਾ ਕਾਲੋਨੀ ਵਿਚ ਘਰ ਲਿਆ ਗਿਆ ਸੀ। ਇਹਨਾਂ ਦੇ ਦੋ ਛੋਟੇ ਬੱਚੇ ਹਨ। ਕਤਲ ਸਮੇਂ 9 ਮਹੀਨੇ ਦਾ ਬੱਚਾ ਵੀ ਨਾਲ ਸੀ, ਜਿਸਦੇ ਉਪਰ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਇਸ ਮੌਕੇ ਫੋਰੈਂਸਿਕ ਲੈਬ ਦੀ ਟੀਮ ਅਤੇ ਸਨੋਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Sad News