ਦੁਨੀਆ ’ਚ ਉਥਲ-ਪੁਥਲ ਨਾਲ ਡਾਲਰ ਮਜ਼ਬੂਤ ਹੋ ਰਿਹੈ

ਦੁਨੀਆ ’ਚ ਉਥਲ-ਪੁਥਲ ਨਾਲ ਡਾਲਰ ਮਜ਼ਬੂਤ ਹੋ ਰਿਹੈ

ਪਿਛਲੇ ਕੁਝ ਸਮੇਂ ਤੋਂ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੁੰਦਾ ਹੋਇਆ ਫ਼ਿਲਹਾਲ 80 ਰੁਪਏ ਪ੍ਰਤੀ ਡਾਲਰ ਦੇ ਆਸ-ਪਾਸ ਹੈ ਰੁਪਏ ਦੀ ਇਸ ਕਮਜ਼ੋਰੀ ਨਾਲ ਨੀਤੀ ਨਿਰਮਾਤਾਵਾਂ ’ਚ ਸੰਭਾਵਿਕ ਚਿੰਤਾ ਪ੍ਰਗਟ ਹੈ ਤੇ ਵਿਰੋਧੀ ਧਿਰ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ’ਚ ਹਨ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ ਰੂਸ-ਯੁੂਕਰੇਨ ਜੰਗ ਦੇ ਚੱਲਦਿਆਂ ਅੱਜ ਸਾਰੇ ਮੁਲਕ ਮਹਿੰਗਾਈ ਦੇ ਜਾਲ ’ਚ ਫਸ ਚੁੱਕੇ ਹਨ

ਅਮਰੀਕਾ ’ਚ ਮਹਿੰਗਾਈ ਦਰ 9.1 ਫੀਸਦੀ ਪਹੁੰਚ ਚੁੱਕੀ ਹੈ, ਜਦੋਂ ਕਿ ਇੰਗਲੈਂਡ ’ਚ ਇਹ 9.4 ਫੀਸਦੀ ਤੇ ਭਾਰਤ ’ਚ ਇਹ ਸਿਰਫ਼ 7.0 ਫੀਸਦੀ ਹੈ ਮਹਿੰਗਾਈ ’ਚ ਵਾਧਾ ਕੌਮਾਂਤਰੀ ਪੱਧਰ ’ਤੇ ਸਪਲਾਈ ’ਚ ਅੜਿੱਕੇ ਕਾਰਨ ਹੈ, ਜਿਸ ’ਚ ਤੇਲ, ਖੁਰਾਕੀ ਪਦਾਰਥਾਂ, ਜ਼ਰੂਰੀ ਕੱਚੇ ਮਾਲ, ਮੱਧਵਰਤੀ ਵਸਤੂਆਂ ਤੇ ਧਾਤੂਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਕੌਮਾਂਤਰੀ ਬਜ਼ਾਰ ਦੀ ਉਥਲ-ਪੁਥਲ ਨੇ ਪੂਰੀ ਦੁਨੀਆ ਦੇ ਵਿੱਤੀ ਬਜ਼ਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਦੁਨੀਆ ’ਚ ਉਥਲ-ਪੁਥਲ ਹੁੰਦੀ ਹੈ,

ਡਾਲਰ ਮਜ਼ਬੂਤ ਹੁੰਦਾ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਦੁਨੀਆ ਭਰ ਦੇ ਨਿਵੇਸ਼ਕ ਇਹ ਮੰਨਦੇ ਹਨ ਕਿ ਅਮਰੀਕਾ ਉਨ੍ਹਾਂ ਲਈ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਜ਼ਿਲ ਹੈ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੁਨੀਆਭਰ ’ਚ ਮਹਿੰਗਾਈ ਵਧੀ ਹੈ, ਗ੍ਰੋਥ ਪ੍ਰਤੀ ਚਿੰਤਾਵਾਂ ਵਧੀਆਂ ਹਨ ਤੇ ਵਿਆਜ਼ ਦਰਾਂ ਵੀ ਵਧ ਰਹੀਆਂ ਹਨ, ਇਸ ਲਈ ਡਾਲਰ ਮਜ਼ਬੂਤ ਹੋ ਰਿਹਾ ਹੈ ਉਸ ਪ੍ਰਕਾਰ ਰੂਸ ਦੀ ਕਰੰਸੀ ਰੂੁਬਲ ਲਗਾਤਾਰ ਮਜ਼ਬੂਤ ਹੋ ਰਹੀ ਹੈ ਕਾਰਨ ਹੈ ਕਿ ਰੂਸੀ ਤੇਲ ਤੇ ਗੈਸ ਦਾ ਨਿਰਯਾਤ ਵਧਦਾ ਜਾ ਰਿਹਾ ਹੈ ਤੇ ਪੂੰਜੀਗਤ ਪ੍ਰਵਾਹਾਂ ’ਤੇ ਰੂਸ ਸਰਕਾਰ ਵੱਲੋਂ ਕੰਟਰੋਲ ਦੇ ਚੱਲਦਿਆਂ ਪੂੰਜੀ ਦਾ ਬਹਿਰਗਮਨ ਨਹੀਂ ਹੋ ਰਿਹਾ ਹੈ ਇਹ ਸਹੀ ਹੈ ਕਿ ਸੰਸਾਰਿਕ ਉਥਲ-ਪੁਥਲ ਤੇ ਅਮਰੀਕਾ ’ਚ ਵਧਦੀਆਂ ਵਿਆਜ਼ ਦਰਾਂ ਦੇ ਚੱਲਦਿਆਂ ਡਾਲਰ ਮਜ਼ਬੂਤ ਹੋ ਰਿਹਾ ਹੈ,

ਪਰ ਇਹ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ ਜਦੋਂ ਦੁਨੀਆ ਦੀ ਦੂਜੀਆਂ ਮੁਦਰਾਵਾਂ ’ਚ ਚੜ੍ਹਾਅ ਆਵੇਗਾ, ਭਾਰਤ ਤੋਂ ਕੂਚ ਕਰ ਗਏ ਨਿਵੇਸ਼ਕ ਮੁੜ ਬਜ਼ਾਰਾਂ ਦੀ ਖੋਜ ’ਚ ਭਾਰਤ ਅਤੇ ਦੂਜੇ ਮੁਲਕਾਂ ’ਚ ਜਾਣਗੇ, ਤਾਂ ਡਾਲਰ ਦਾ ਹੇਠਾਂ ਜਾਣਾ ਸੰਭਾਵੀ ਹੋ ਜਾਵੇਗਾ ਜਿੱਥੇ ਯੂਰਪ, ਅਮਰੀਕਾ ਤੇ ਜਪਾਨ ’ਚ ਮੰਦੀ ਦੀ ਆਹਟ ਸੁਣਾਈ ਦੇ ਰਹੀ ਹੈ, ਉੱਥੇ ਭਾਰਤ ’ਚ ਆਰਥਿਕ ਗਤੀਵਿਧੀਆਂ ਜੋਰ ਫੜ ਰਹੀਆਂ ਹਨ ਜੀਐੱਸਟੀ ਤੇ ਹੋਰ ਕਰਾਂ ਤੋਂ ਪ੍ਰਾਪਤੀਆਂ ਉਛਾਲ ਲੈ ਰਹੀਆਂ ਹਨ

ਸਾਰੇ ਸੰਸਾਰਿਕ ਸੰਸਥਾਨ ਭਾਰਤੀ ਅਰਥਵਿਵਸਥਾ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦੱਸ ਰਹੇ ਹਨ ਇਸ ਨਾਲ ਵੀ ਦੁਨੀਆਭਰ ਦੇ ਨਿਵੇਸ਼ਕ ਹੌਲੀ-ਹੌਲੀ ਭਾਰਤ ਵੱਲ ਰੁਖ ਕਰਨ ਲਈ ਮਜ਼ਬੂਰ ਹੋ ਜਾਣਗੇ ਹਾਲਾਂਕਿ ਆਯਾਤ ਤੇ ਨਿਰਯਾਤ ਵਿਚਕਾਰ ਹਾਲੇ ਵੱਡਾ ਫਰਕ ਦਿਖ ਰਿਹਾ ਹੈ, ਪਰ ਦੇਸ਼ ’ਚ ਵਧਦੇ ਉਤਪਾਦਨ ਨਾਲ ਇਹ ਫ਼ਰਕ ਆਖ਼ਰ ਘਟਣ ਵਾਲਾ ਹੈ ਲਗਾਤਾਰ ਵਧਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਤੇ ਮਜ਼ਬੂਤ ਆਰਿਥਕ ਆਧਾਰ ਰੁਪਏ ਨੂੰ ਮਜ਼ਬੂਤੀ ਵੱਲ ਜਾਣ ਦੀ ਸਮਰੱਥਾ ਰੱਖਦੇ ਹਨ ਮੰਨਿਆ ਜਾ ਸਕਦਾ ਹੈ ਕਿ ਡਾਲਰ ਦੀ ਮਜ਼ਬੂਤੀ ਲੰਮੇ ਸਮੇਂ ਤੱਕ ਨਹੀਂ ਚੱਲਣ ਵਾਲੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ