ਬੁੱਧੀ ਅਤੇ ਯੋਗਤਾ

ਬੁੱਧੀ ਅਤੇ ਯੋਗਤਾ

ਕਿਸੇ ਸ਼ਹਿਰ ’ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਅਤੇ ਮਿਹਨਤ ਨਾਲ ਕਰਦਾ ਸੀ ਕੁਝ ਹੀ ਸਮੇਂ ’ਚ ਉਸਨੇ ਆਪਣਾ ਇੱਕ ਨਿਸ਼ਾਨ ਬਣਾ ਲਿਆ ਹੁਣ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾ ਕੇ ਉਸ ’ਤੇ ਆਪਣਾ ਨਿਸ਼ਾਨ ਜ਼ਰੂਰ ਬਣਾਉਂਦਾ ਸੀ ਹੌਲ਼ੀ-ਹੌਲ਼ੀ ਉਹ ਕਾਫ਼ੀ ਖੁਸ਼ਹਾਲ ਹੋ ਗਿਆ ਉਸਦਾ ਵਪਾਰ ਵੀ ਕਾਫ਼ੀ ਵਧ ਗਿਆ ਸੀ

ਇੱਕ ਦਿਨ ਚੋਰਾਂ ਨੇ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ’ਚ ਜਕੜ ਕੇ ਹਨ੍ਹੇਰੀ ਰਾਤ ’ਚ ਖ਼ੂਹ ’ਚ ਸੁੱਟ ਦਿੱਤਾ ਲੁਹਾਰ ਪੂਰੀ ਰਾਤ ਉਸ ਖੂਹ ’ਚੋਂ ਨਿੱਕਲਣ ਲਈ ਸੰਘਰਸ਼ ਕਰਦਾ ਰਿਹਾ ਪਰ ਅਸਫ਼ਲ ਰਿਹਾ ਦਿਨ ਚੜ੍ਹਨ ’ਤੇ ਖੂਹ ’ਚ ਸੂਰਜ ਦੀਆਂ ਕਿਰਨਾਂ ਪੁੱਜੀਆਂ ਅਚਾਨਕ ਲੁਹਾਰ ਦੀ ਨਜ਼ਰ ਆਪਣੇ ਹੱਥਾਂ ’ਚ ਬੰਨ੍ਹੀਆਂ ਲੋਹੇ ਦੀਆਂ ਜ਼ੰਜੀਰਾਂ ’ਤੇ ਪਈ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਜ਼ੰਜੀਰਾਂ ਉਸ ਵੱਲੋਂ ਬਣਾਈਆਂ ਹੋਈਆਂ ਸਨ

ਉਨ੍ਹਾਂ ’ਤੇ ਉਸਦਾ ਨਿਸ਼ਾਨ ਵੀ ਬਣਿਆ ਸੀ ਲੁਹਾਰ ਨੂੰ ਪਤਾ ਸੀ ਕਿ ਉਸ ਵੱਲੋਂ ਬਣਾਈ ਹੋਈ ਹਰ ਵਸਤੂ ਮਜ਼ਬੂਤ ਹੁੰਦੀ ਹੈ ਉਸ ਨੇ ਉਸ ਜ਼ੰਜੀਰ ਨੂੰ ਖੋਲ੍ਹਣ ਦੇ ਬਹੁਤ ਯਤਨ ਕੀਤੇ ਫ਼ਿਰ ਉਸਨੇ ਸੋਚਿਆ ਕਿ ਜਦ ਉਹ ਆਪਣੀ ਸਮਰੱਥਾ ਤੇ ਮਿਹਨਤ ਨਾਲ ਮਜ਼ਬੂਤ ਬੇੜੀ ਬਣਾ ਸਕਦਾ ਹੈ ਤਾਂ ਉਹ ਉਸੇ ਸਮਰੱਥਾ ਤੇ ਮਿਹਨਤ ਨਾਲ ਉਸ ਜੰਜ਼ੀਰ ’ਚੋਂ ਆਪਣੇ ਹੱਥਾਂ ਨੂੰ ਮੁਕਤ ਵੀ ਕਰ ਸਕਦਾ ਹੈ

ਉਸ ਨੇ ਖੂਹ ’ਚ ਆਪਣਾ ਸਾਰਾ ਤਜ਼ਰਬਾ, ਤਾਕਤ ਅਤੇ ਬੁੱਧੀ ਉਸ ਜ਼ੰਜੀਰ ਨੂੰ ਖੋਲ੍ਹਣ ’ਚ ਲਾ ਦਿੱਤੀ ਉਸ ਨੂੰ ਯਾਦ ਆਇਆ ਕਿ ਲੋਹਾ, ਲੋਹੇ ਨੂੰ ਕੱਟਦਾ ਹੈ ਇਹ ਦੇਖ ਕੇ ਉਸਨੇ ਜ਼ੰਜੀਰਾਂ ਨੂੰ ਆਪਸ ’ਚ ਜ਼ੋਰ-ਜ਼ੋਰ ਨਾਲ ਰਗੜਨਾ ਸ਼ੁਰੂ ਕਰ ਦਿੱਤਾ ਉਹ ਥੱਕ ਗਿਆ ਪਰ ਉਸਨੇ ਉਹਨਾਂ ਬੇੜੀਆਂ ਨੂੰ ਰਗੜਣਾ ਜਾਰੀ ਰੱÎਖਿਆ ਆਖ਼ਰ ਉਸਦੀ ਮਿਹਨਤ ਰੰਗ ਲਿਆਈ ਤੇ ਜ਼ੰਜੀਰ ਤੇਜ਼ ਰਗੜ ਨਾਲ ਖੁੱਲ੍ਹ ਕੇ ਇੱਕ ਪਾਸੇ ਡਿੱਗ ਗਈ ਇਹ ਦੇਖ ਕੇ ਲੁਹਾਰ ਆਪਣੀ ਬੁੱਧੀ ਤੇ ਕੁਸ਼ਲਤਾ ’ਤੇ ਬਹੁਤ ਖੁਸ਼ ਹੋਇਆ ਅਤੇ ਉਸ ਖੂਹ ਤੋਂ ਬਾਹਰ ਆ ਗਿਆ ਬਾਹਰ ਆ ਕੇ ਉਸਨੇ ਸਮਝਿਆ ਕਿ ਉਸ ਦੀ ਯੋਗਤਾ, ਕੁਸ਼ਲਤਾ ਤੇ ਮਿਹਨਤ ਨੇ ਹੀ ਉਸ ਨੂੰ ਮੁਸੀਬਤ ’ਚੋਂ ਬਾਹਰ ਕੱਢਿਆ ਹੈ ਉਹ ਹੋਰ ਵੀ ਜ਼ਿਆਦਾ ਮਿਹਨਤ ਨਾਲ ਕੰਮ ਕਰਨ ਲੱਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.