Lehragaga News: ਬਿਨਾਂ ਪੱਖਪਾਤ ਤੋਂ ਹੋਵੇਗਾ ਹਲਕੇ ਦਾ ਵਿਕਾਸ : ਮੰਤਰੀ ਗੋਇਲ
Lehragaga News: (ਰਾਜ ਸਿੰਗਲਾ) ਲਹਿਰਾਗਾਗਾ। ਪਿਛਲੇ ਦਿਨੀਂ ਹਲਕੇ ਦੇ ਮੂਣਕ ਅਤੇ ਖਨੌਰੀ ਵਿਖੇ ਹੋਈਆਂ ਨਗਰ ਪੰਚਾਇਤ ਚੋਣਾਂ ਵਿੱਚ ਜੇਤੂ ਕੌਂਸਲਰ ਆਪਣੇ ਸਮਰਥਕਾਂ ਨਾਲ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਤੋਂ ਅਸ਼ੀਰਵਾਦ ਲੈਣ ਲਈ ਲਹਿਰਾਗਾਗਾ ਵਿਖੇ ਬਣੇ ਦਫ਼ਤਰ ਪਹੁੰਚੇ, ਵੱਡੀ ਸੰਖਿਆ ਆਪਣੇ ਸਮਰਥਕਾਂ ਨਾਲ ਪਹੁੰਚੇ ਕੌਂਸਲਰਾਂ ਨੇ ਕੈਬਨਿਟ ਮੰਤਰੀ ਗੋਇਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕਰਦਿਆ ਉਨ੍ਹਾਂ ਦੀ ਯੋਗ ਰਹਿਨੁਮਾਈ ਹੇਠ ਲੋਕ ਹਿੱਤਾਂ ਲਈ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।
ਇਹ ਵੀ ਪੜ੍ਹੋ: Allu Arjun: ਹੈਦਰਾਬਾਦ ’ਚ ਅੱਲੂ ਅਰਜ਼ੁਨ ਦੇ ਘਰ ਭੰਨਤੋੜ, 6 ਲੋਕ ਹਿਰਾਸਤ ’ਚ
ਇਸ ਮੌਕੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਜੇਤੂ ਕੌਂਸਲਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿੱਤਣ ਜਾਂ ਕੋਈ ਵੀ ਸ਼ਕਤੀ/ਤਾਕਤ ਮਿਲਣ ਤੋਂ ਬਾਅਦ ਵਿਅਕਤੀ ਦੀ ਜਿੰਮੇਵਾਰੀ ਸਮਾਜ, ਇਲਾਕੇ ਤੇ ਵਾਰਡ ਪ੍ਰਤੀ ਜ਼ਿੰਮੇਵਾਰੀ ਵਧ ਜਾਂਦੀ ਹੈ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਆਪੋ ਆਪਣੇ ਵਾਰਡਾਂ ਵਿੱਚ ਵਿਕਾਸ ਕਰਨ ਲਈ ਕਹਿੰਦਿਆਂ ਕਿਹਾ ਕਿ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ,
ਉਨਾਂ ਵਿਰੋਧੀਆਂ ਵੱਲੋਂ ਚੋਣਾਂ ਵਿੱਚ ਧਾਂਧਲੀ ਕਰਨ ਦੇ ਲਗਾਏ ਜਾ ਰਹੇ ਦੋਸਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਹਾਰ ਹਜ਼ਮ ਨਹੀਂ ਹੋ ਰਹੀ, ਜਿਸ ਦੇ ਚੱਲਦੇ ਉਹ ਅਜਿਹੇ ਬੇ-ਤੁੱਕੇ ਇਲਜਾਮ ਲਗਾ ਰਹੇ ਹਨ, ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹਨ, ਸੂਬੇ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ। Lehragaga News
ਉਨ੍ਹਾਂ ਨਗਰ ਪੰਚਾਇਤਾਂ ਦੀ ਪ੍ਰਧਾਨਗੀ ਦੇ ਮਾਮਲੇ ਤੇ ਕਿਹਾ ਕਿ ਸਮੂਹ ਕੌਂਸਲਰ ਨੂੰ ਵਿਸਵਾਸ਼ ਵਿੱਚ ਲੈ ਕੇ ਉਹਨਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਚੁਣਿਆ ਜਾਵੇਗਾ। ਇਸ ਮੌਕੇ ਉਹਨਾਂ ਦੇ ਭਰਾ ਨਰਿੰਦਰ ਗੋਇਲ, ਓਐਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਮੁਲਾਣਾ, ਠੇਕੇਦਾਰ ਵਾਸਦੇਵ ਢਿੱਲੋਂ (ਵਾਸੂ), ਸਤੀਸ਼ ਕੁਮਾਰ ਨਰਿੰਦਰ ਸੇਖੋਂ, ਤਰਸੇਮ ਰਾਓ ਤੋਂ ਇਲਾਵਾ ਨਗਰ ਪੰਚਾਇਤ ਮੂਨਕ ਦੇ ਜੇਤੂ ਕੌਂਸਲਰ ਵਾਰਡ ਨੰਬਰ 1 ਤੋਂ ਸੰਤੋਸ਼ ਰਾਣੀ, 2 ਤੋਂ ਗੁਰਵਿੰਦਰ ਸਿੰਘ ਸੰਧੂ, 3 ਤੋਂ ਪ੍ਰਭਜੀਤ ਕੌਰ, 4 ਤੋਂ ਮੁਖਤਿਆਰ ਸਿੰਘ, 5 ਤੋਂ ਪਾਸੋਂ ਦੇਵੀ, 6 ਤੋਂ ਰਜੇਸ਼ ਕੁਮਾਰ, 8 ਤੋਂ ਜਸਪਾਲ ਸਿੰਘ, 9 ਤੋਂ ਮਨਪ੍ਰੀਤ ਕੌਰ, 10 ਤੋਂ ਜਗਸੀਰ ਮੁਲਾਣਾ ,11 ਤੋਂ ਨਛੱਤਰ ਸਿੰਘ, 12 ਤੋਂ ਜਿਲਾ ਸਿੰਘ ਅਤੇ 13 ਤੋਂ ਅਮਨਦੀਪ ਕੌਰ ਵੀ ਹਾਜ਼ਰ ਸਨ।