ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjab Water:...

    Punjab Water: ਕੀ ਹੁਣ ਪੰਜਾਬ ਨੂੰ ਨਹੀਂ ਮਿਲੇਗਾ ਝਨਾਂ ਦਾ ਪਾਣੀ, ਜਾਣੋ ਜੰਮੂ ਕਸ਼ਮੀਰ ਨਾਲ ਚੱਲਦੇ ਪਾਣੀ ਦੇ ਵਿਵਾਦ ਦਾ ਨਵਾਂ ਅਪਡੇਟ

    Punjab Water
    Punjab Water : ਕੀ ਹੁਣ ਪੰਜਾਬ ਨੂੰ ਨਹੀਂ ਮਿਲੇਗਾ ਝਨਾਂ ਦਾ ਪਾਣੀ, ਜਾਣੋ ਜੰਮੂ ਕਸ਼ਮੀਰ ਨਾਲ ਚੱਲਦੇ ਪਾਣੀ ਦੇ ਵਿਵਾਦ ਦਾ ਨਵਾਂ ਅਪਡੇਟ

    Punjab Water : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕੇਂਦਰ ਸਰਕਾਰ ਦੇ ਪ੍ਰਸਤਾਵ ’ਤੇ ਦੋ ਟੁੱਕ ਜੁਆਬ

    • ਕਿਹਾ, ਹੁਣ ਸਾਡੇ ਕੋਲ ਐ ਪਾਣੀ ਤਾਂ ਪਹਿਲਾਂ ਆਪਣੀ ਪਿਆਸ ਬੁਝਾਵਾਂਗੇ, ਫਿਰ ਕਰਾਂਗੇ ਬਾਕੀਆਂ ਲਈ ਵਿਚਾਰ | Punjab Water

    Punjab Water : ਚੰਡੀਗੜ੍ਹ (ਅਸ਼ਵਨੀ ਚਾਵਲਾ)। ਝਨਾਂ ਦਰਿਆ ਦਾ ਪਾਣੀ ਕਿਸੇ ਵੀ ਹਾਲਤ ਵਿੱਚ ਪੰਜਾਬ ਜਾਂ ਫਿਰ ਰਾਜਸਥਾਨ ਨੂੰ ਨਹੀਂ ਦਿੱਤਾ ਜਾਵੇਗਾ, ਕਿਉਂਕਿ ਪਾਣੀ ਦੇ ਮੁੱਦੇ ’ਤੇ ਪੰਜਾਬ ਨੇ ਜੰਮੂ ਕਸ਼ਮੀਰ ਦੀ ਜਨਤਾ ਨੂੰ ਕਾਫ਼ੀ ਜ਼ਿਆਦਾ ਰੁਆਇਆ ਸੀ ਤਾਂ ਹੁਣ ਸਾਡੇ ਕੋਲ ਪਾਣੀ ਆ ਰਿਹਾ ਹੈ ਤਾਂ ਅਸੀਂ ਖ਼ੁਦ ਤੈਅ ਕਰਾਂਗੇ ਕਿ ਇਹ ਕਿਸੇ ਨੂੰ ਦੇਣਾ ਵੀ ਹੈ ਜਾਂ ਫਿਰ ਨਹੀਂ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਨੂੰ ਪਾਣੀ ਦੇਣ ਦੇ ਉਹ ਹੱਕ ਵਿੱਚ ਨਹੀਂ ਹਨ ਅਤੇ ਇਸ ਫੈਸਲੇ ’ਤੇ ਉਹ ਡਟ ਕੇ ਅੜੇ ਵੀ ਰਹਿਣਗੇ। J&K water

    ਕੇਂਦਰ ਸਰਕਾਰ ਦੇ ਪ੍ਰਸਤਾਵ ’ਤੇ ਇਹ ਦੋ ਟੁੱਕ ਜਵਾਬ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਝਨਾਂ ਦਰਿਆ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ 2 ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਦੋਵੇਂ ਪ੍ਰਾਜੈਕਟ ਜੰਮੂ ਕਸ਼ਮੀਰ ਵਿੱਚ ਹੀ ਤਿਆਰ ਹੋ ਰਹੇ ਹਨ ਤਾਂ ਕੇਂਦਰ ਸਰਕਾਰ ਨੇ ਇਹ ਪ੍ਰਸਤਾਵ ਤਿਆਰ ਕੀਤਾ ਸੀ ਕਿ ਇਸ ਪਾਣੀ ਵਿੱਚੋਂ ਪੰਜਾਬ ਅਤੇ ਰਾਜਸਥਾਨ ਨੂੰ ਵੀ ਕੁਝ ਹਿੱਸਾ ਪਾਣੀ ਦਿੱਤਾ ਜਾਵੇਗਾ ਪਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਇਸ ਸਬੰਧੀ ਇਨਕਾਰ ਕਰ ਦਿੱਤਾ ਗਿਆ ਹੈ।

    Punjab Water

    ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਪਹਿਲਾਂ ਜੰਮੂ ਕਸ਼ਮੀਰ ਨੂੰ ਇਸ ਪਾਣੀ ਦਾ ਇਸਤੇਮਾਲ ਕਰਨ ਦਾ ਹੱਕ ਹੈ ਅਤੇ ਇਸ ਹੱਕ ਅਨੁਸਾਰ ਹੀ ਉਨ੍ਹਾਂ ਦਾ ਸੂਬਾ ਪਹਿਲਾਂ ਪਾਣੀ ਦੀ ਵਰਤੋਂ ਕਰੇਗਾ। ਜੰਮੂ ਪਹਿਲਾਂ ਤੋਂ ਹੀ ਪਾਣੀ ਨੂੰ ਤਰਸ ਰਿਹਾ ਹੈ ਤਾਂ ਉਹ ਜੰਮੂ ਦੇ ਲੋਕਾਂ ਦੀ ਜ਼ਰੂਰਤ ਨੂੰ ਪੂਰਾ ਕਰਨਗੇ ਅਤੇ ਪੰਜਾਬ ਨੂੰ ਪਾਣੀ ਦੇਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸਮਝੌਤੇ ਤਹਿਤ ਪੰਜਾਬ ਕੋਲ ਤਿੰਨ ਨਦੀਆਂ ਦਾ ਪਾਣੀ ਹੈ ਪਰ ਕਦੇ ਵੀ ਪੰਜਾਬ ਨੇ ਆਪਣੀਆਂ ਨਦੀਆਂ ਦਾ ਪਾਣੀ ਜੰਮੂ ਕਸ਼ਮੀਰ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉੱਜ ਮਲਟੀਪਰਪਜ਼ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਸੀ ਤਾਂ ਜੰਮੂ ਕਸ਼ਮੀਰ ਕੋਲ ਪਾਣੀ ਨਹੀਂ ਸੀ ਤਾਂ ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਪਾਣੀ ਦੇ ਮੁੱਦੇ ’ਤੇ ਕਾਫ਼ੀ ਜ਼ਿਆਦਾ ਰੁਲਾਇਆ ਸੀ।

    ਉਮਰ ਅਬਦੁੱਲਾ ਇਕਪਾਸੜ ਫੈਸਲਾ ਨਹੀਂ ਲੈ ਸਕਦੇ : ਗਰਗ

    ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪਾਣੀ ਬਾਰੇ ਦਿੱਤੇ ਬਿਆਨ ’ਤੇ ਸੁਆਲ ਚੁੱਕੇ ਹਨ ਅਤੇ ਅਬਦੁੱਲਾ ’ਤੇ ਪਾਣੀ ਦੇ ਮੁੱਦੇ ’ਤੇ ਜਾਣ-ਬੁੱਝ ਕੇ ਸਿਆਸਤ ਕਰਨ ਦਾ ਦੋਸ਼ ਲਾਇਆ। ਨੀਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਦੀਆਂ ਦੇ ਪਾਣੀ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੈ। ਇਸ ਲਈ ਉਮਰ ਅਬਦੁੱਲਾ ਇਸ ਮੁੱਦੇ ’ਤੇ ਇਕਪਾਸੜ ਫੈਸਲਾ ਨਹੀਂ ਲੈ ਸਕਦੇ। Punjab Water

    ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀ ਦੀ ਲੋੜ ਹੈ, ਇਸ ਲਈ ਸਿੰਧੂ ਨਦੀ ਤੋਂ ਪੰਜਾਬ ਨੂੰ ਵੀ ਪਾਣੀ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਜੰਗ ਦੌਰਾਨ ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਇਸ ਲਈ ਹੁਣ ਭਾਰਤ ਸਰਕਾਰ ਨੂੰ ਬਾਕੀ ਰਹਿੰਦੇ ਪਾਣੀ ਦੀ ਸਹੀ ਵੰਡ ਕਰਨੀ ਚਾਹੀਦੀ ਹੈ ਅਤੇ ਪੰਜਾਬ ਨੂੰ ਉਸਦਾ ਬਣਦਾ ਹਿੱਸਾ ਦੇਣਾ ਚਾਹੀਦਾ ਹੈ।