ਕੀ ਪਾਕਿਸਤਾਨ ਪਹੁੰਚ ਪਾਵੇਗਾ ਸੈਮੀਫਾਈਨਲ ’ਚ? ਅੱਜ ਹੈ ‘ਕਰੋ ਜਾਂ ਮਰੋ’ ਦੀ ਸਥਿਤੀ

ENG Vs PAK

ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ ਅੱਜ | ENG Vs PAK

  • ਦੋਵਾਂ ਟੀਮਾਂ ਲਈ ਹੈ ਇਹ ਅਹਿਮ ਮੁਕਾਬਲਾ | ENG Vs PAK

ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ’ਚ ਅੱਜ ਦੋ ਮੁਕਾਬਲਾ ਖੇਡੇ ਜਾ ਰਹੇ ਹਨ। ਪਹਿਲਾ ਮੁਕਾਬਲਾ ਅਸਟਰੇਲੀਆ ਬਨਾਮ ਬੰਗਲਾਦੇਸ਼ ਦਾ ਹੈ ਜਿਹੜਾ ਕਿ ਪੁਣੇ ’ਚ ਸ਼ੁਰੂ ਹੋ ਚੁੱਕਿਆ ਹੈ। ਜਿਸ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਅੱਜ ਦੂਜਾ ਮੁਕਾਬਲਾ ਵੀ ਖੇਡਿਆ ਜਾਵੇਗਾ, ਜਿਹੜਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਮੈਚ ਆਈਸੀਸੀ ਵਿਸ਼ਵ ਕੱਪ ਦਾ 44ਵਾਂ ਮੈਚ ਹੋਵੇਗਾ। ਜੋ ਕਿ ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ’ਚ ਇੰਗਲੈਂਡ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ ਅਤੇ ਉਹ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਉਸ ਨੇ ਸਿਰਫ 2 ਮੈਚਾਂ ’ਚ ਹੀ ਜਿੱਤ ਹਾਸਲ ਕੀਤੀ ਹੈ। (ENG Vs PAK)

ਇਹ ਵੀ ਪੜ੍ਹੋ : ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ

ਇੰਗਲੈਂਡ ਦੀ ਟੀਮ ਲਈ ਇਹ ਮੁਕਾਬਲਾ ਇਸ ਲਈ ਅਹਿਮ ਹੈ ਕਿਉਂਕਿ ਜੇਕਰ ਉਹ ਅੱਜ ਵਾਲੇ ਮੁਕਾਬਲੇ ’ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ 2025 ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ’ਚ ਜਗ੍ਹਾ ਮਿਲ ਸਕਦੀ ਹੈ, ਜੋ ਕਿ ਪਾਕਿਸਤਾਨ ’ਚ ਖੇਡੀ ਜਾਵੇਗੀ। ਨਹੀਂ ਤਾਂ ਇੰਗਲੈਂਡ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਵੀ ਬਾਹਰ ਹੋ ਜਾਵੇਗੀ। ਪਾਕਿਸਤਾਨ ਦੀ ਟੀਮ ਲਈ ਵੀ ਇਹ ਮੁਕਾਬਲਾ ਅਹਿਮ ਹੈ ਕਿਊਂਕਿ ਜੇਕਰ ਉਹ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦੀ ਸੈਮੀਫਾਈਨਲ ’ਚ ਜਗ੍ਹਾ ਪੱਕੀ ਹੋ ਸਕਦੀ ਹੈ, ਪਰ ਇਹ ਜਿੱਤ ਪਾਕਿਸਤਾਨ ਲਈ ਮੁਸ਼ਕਲ ਮੰਨੀ ਜਾ ਰਹੀ ਹੈ। (ENG Vs PAK)

ਕਿਉਂਕਿ ਜੇਕਰ ਤਾਂ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਸ ਨੂੰ ਇੱਕ ਵੱਡਾ ਸਕੋਰ ਬਣਾਉਣਾ ਪਵੇਗਾ ਅਤੇ ਇੰਗਲੈਂਡ ਦੀ ਟੀਮ ਨੂੰ ਛੇਤੀ ਆਊਟ ਕਰਨਾ ਪਵੇਗਾ, ਪਾਕਿਸਤਾਨ ਨੇ ਜੇਕਰ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ 287 ਦੌੜਾਂ ਨਾਲ ਜਿੱਤ ਹਾਸਲ ਕਰਨੀ ਹੋਵੇਗੀ, ਅਤੇ ਜੇਕਰ ਪਾਕਿਸਤਾਨ ਬਾਅਦ ’ਚ ਖੇਡਦਾ ਹੈ ਤਾਂ ਉਸ ਨੂੰ ਇੰਗਲੈਂਡ ਵੱਲੋਂ ਦਿੱਤੇ ਗਏ ਟੀਚੇ ਨੂੰ ਸਿਰਫ 16 ਗੇਂਦਾਂ ’ਚ ਹਾਸਲ ਕਰਨਾ ਹੈ, ਇਹ ਸਭ ਹੈ ਤਾਂ ਮੁਸ਼ਕਲ ਪਰ ਕ੍ਰਿਕੇਟ ਅਨਿਸ਼ਚਿਤਤਾਵਾਂ ਵਾਲੀ ਖੇਡ ਹੈ। ਅਜਿਹੀ ਸਥਿਤੀ ’ਚ ਕੁਝ ਨਾ ਕੁਝ ਤਾਂ ਉਮੀਦ ਰੱਖੀ ਜਾ ਸਕਦੀ ਹੈ। (ENG Vs PAK)

ਪਿਛਲੀ ਪਲੇਇੰਗ-11 ’ਤੇ ਹੀ ਕਾਇਮ ਰਹਿ ਸਕਦਾ ਹੈ ਭਰੋਸਾ | ENG Vs PAK

ਵੈਸੇ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਜੇਕਰ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਹ ਇੱਕ ਵੱਡਾ ਸਕੋਰ ਬਣਾ ਸਕਦੇ ਹਨ। ਇਸ ਲਈ ਉਸ ਨੂੰ ਆਪਣੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਰੱਖਣੀ ਹੋਵੇਗੀ, ਹਾਲਾਂਕਿ ਪਾਕਿਸਤਾਨ ਕੋਲ ਬੈਂਚ ਸਟ੍ਰੈਂਥ ਕਾਫੀ ਕਮਜ਼ੋਰ ਹੈ, ਅਜਿਹੇ ’ਚ ਉਹ ਆਪਣੀ ਉਹੀ ਟੀਮ ਨਾਲ ਮੈਦਾਨ ’ਤੇ ਉੱਤਰ ਸਕਦਾ ਹੈ। ਜਿਸ ਨੇ ਉਸ ਨੂੰ ਨਿਊਜੀਲੈਂਡ ਖਿਲਾਫ ਜਿੱਤ ਹਾਸਲ ਕਰਵਾਈ ਸੀ। (ENG Vs PAK)

ਉਸ ਵਿੱਚ ਓਪਨਰ ਬੱਲੇਬਾਜ਼ ਫਖਰ ਜ਼ਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ, ਫਖਰ ਨੇ ਨਿਊਜੀਲੈਂਡ ਖਿਲਾਫ ਤੂਫਾਨੀ ਸੈਂਕੜਾ ਜੜਿਆ ਸੀ, ਜਿਸ ਵਿੱਚ 11 ਵੱਡੇ ਛੱਕੇ ਸ਼ਾਮਲ ਸਨ। ਬਾਕੀ ਇਹ ਮੁਕਾਬਲਾ ਕਲਕੱਤਾ ਦੇ ਈਡਨ ਗਾਰਡਨ ਮੈਦਾਨ ’ਤੇ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਸਪਿਨ ਲਈ ਦੋਸਤਾਨਾ ਮੰਨੀ ਜਾਂਦੀ ਹੈ ਜਿਸ ਕਰਕੇ ਪਾਕਿਸਤਾਨ ਆਪਣੀ ਟੀਮ ’ਚ ਕੁਝ ਬਦਲਾਅ ਕਰ ਵੀ ਸਕਦਾ ਹੈ। (ENG Vs PAK)