ਕੀ ਚੋਣਾਂ ਤੱਕ ਸੱਚਮੁੱਚ ਇਕੱਲੀ ਰਹਿ ਜਾਵੇਗੀ ਮਮਤਾ

ਕੀ ਚੋਣਾਂ ਤੱਕ ਸੱਚਮੁੱਚ ਇਕੱਲੀ ਰਹਿ ਜਾਵੇਗੀ ਮਮਤਾ

ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਤਿੰਨ ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ ਭਾਜਪਾ ਅਤੇ ਟੀਐਮਸੀ ’ਚ ਤਕਰਾਰ ਸਿਖ਼ਰ ’ਤੇ ਹੈ ਤ੍ਰਿਣਮੂਲ ਕਾਂਗਰਸ ’ਤੇ ਮੰਡਰਾੳਂੁਦਾ ਸੰਕਟ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਕੇਂਦਰੀ ਪੱਧਰ ’ਤੇ ਤ੍ਰਿਣਮੂਲ ਦਾ ਚਿਹਰਾ ਮੰਨੇ ਜਾਣ ਵਾਲੇ ਦਿਨੇਸ਼ ਤ੍ਰਿਵੇਦੀ ਨੇ ਰਾਜ ਸਭਾ ’ਚ ਹੀ ਆਪਣੇ ਅਸਤੀਫ਼ੇ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਸਤੀਫ਼ੇ ਦਾ ਐਲਾਨ ਕਰਦਿਆਂ ਤ੍ਰਿਵੇਦੀ ਨੇ ਜੋ ਕਿਹਾ, ਉਹ ਵੀ ਕਾਬਿਲੇ ਗੌਰ ਹੈ ਉਨ੍ਹਾਂ ਸਾਫ਼ ਕਿਹਾ ਕਿ ਮੈਥੋਂ ਹੁਣ ਦੇਖਿਆ ਨਹੀਂ ਜਾ ਰਿਹਾ, ਮੈਨੂੰ ਘੁਟਣ ਮਹਿਸੂਸ ਹੋ ਰਹੀ ਹੈ ਅੱਜ ਮੈਂ ਦੇਸ਼ ਲਈ, ਬੰਗਾਲ ਲਈ ਆਪਣਾ ਅਸਤੀਫ਼ਾ ਦੇ ਰਿਹਾ ਹਾਂ ਪੱਛਮੀ ਬੰਗਾਲ ’ਚ ਹੁਣ ਤੱਕ ਅਸੀਂ ਮੱਧ ਪੀੜ੍ਹੀ ਦੇ ਆਗੂਆਂ ਨੂੰ ਹੀ ਤ੍ਰਿਣਮੂਲ ਛੱਡ ਕੇ ਜਾਂਦੇ ਦੇਖਿਆ ਹੈ, ਪਰ ਪਾਰਟੀ ਦਾ ਇੱਕ ਦਿੱਗਜ ਆਗੂ ਜੇਕਰ ਕਹਿ ਰਿਹਾ ਹੈ ਕਿ ਉਸ ਨੂੰ ਘੁਟਣ ਮਹਿਸੂਸ ਹੋ ਰਹੀ ਹੈ, ਤਾਂ ਇਹ ਤ੍ਰਿਣਮੂਲ ਲਈ ਖ਼ਤਰੇ ਦੀ ਘੰਟੀ ਹੈ ਦਿਨੇਸ਼ ਤ੍ਰਿਵੇਦੀ ਤੋਂ ਪਹਿਲਾਂ ਵੀ ਕਾਫ਼ੀ ਆਗੂਆਂ ਨੇ ਤ੍ਰਿਣਮੂਲ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ

ਪਰ ਉਸ ਵੇਲੇ ਇਸ ਗੱਲ ਦਾ ਸੰਕੇਤ ਇਹ ਨਜ਼ਰ ਨਹੀਂ ਆ ਰਿਹਾ ਸੀ ਕਿ ਬੰਗਾਲ ’ਚ ਤ੍ਰਿਣਮੂਲ ਦਾ ਆਉਣ ਵਾਲੀਆਂ ਚੋਣਾਂ ’ਚ ਸਫ਼ਾਇਆ ਹੋ ਜਾਵੇਗਾ ਪਰ ਦਿਨੇਸ਼ ਤ੍ਰਿਵੇਦੀ ਦੇ ਅਸਤੀਫ਼ੇ ਤੋਂ ਬਾਅਦ ਏਨਾ ਤੈਅ ਹੈ ਕਿ ਪੱਛਮੀ ਬੰਗਾਲ ਤੋਂ ਮਮਤਾ ਸਰਕਾਰ ਦੀ ਵਿਦਾਈ ਦਾ ਸੰਕੇਤ ਮਿਲ ਗਿਆ ਹੈ ਬੀਜੇਪੀ ਅਤੇ ਟੀਐਮਸੀ ਦੇ ਵਰਕਰ ਕਈ ਵਾਰ ਆਪਸ ’ਚ ਲੜ ਚੁੱਕੇ ਹਨ ਪਰ ਬਿਹਾਰ ’ਚ ਸੱਤਾ ’ਚ ਵਾਪਸੀ ਤੋਂ ਬਾਅਦ ਭਾਜਪਾ ਦੇ ਹੌਂਸਲੇ ਏਨੇ ਬੁਲੰਦ ਹਨ ਕਿ ਉਸ ਨੇ ਪੱਛਮੀ ਬੰਗਾਲ ’ਚ 200 ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਟੀਚਾ ਤੈਅ ਕਰ ਲਿਆ ਹੈ ਦੇਖਿਆ ਜਾਵੇ ਤਾਂ ਇਸ ਗੱਲ ’ਚ ਕੋਈ ਦੋ ਰਾਇ ਨਹੀਂ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਬੀਜੇਪੀ ਨੇ ਬੰਗਾਲ ’ਚ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ ਹੈ

ਉਸ ਨੂੰ 40.64 ਫੀਸਦੀ ਵੋਟਾਂ ਮਿਲੀਆਂ ਅਤੇ ਉਸ ਨੇ 18 ਸੀਟਾਂ ਜਿੱਤ ਲਈਆਂ ਇਸ ਹਿਸਾਬ ਨਾਲ ਮਮਤਾ ਦੀ ਟੀਐਮਸੀ ਨੂੰ ਕੁੱਲ 42 ਸੀਟਾਂ ’ਚੋਂ ਉਸ ਤੋਂ 4 ਸੀਟਾਂ ਜਿਆਦਾ ਭਾਵ 22 ਸੀਟਾਂ ਮਿਲੀਆਂ ਅਤੇ ਸਿਰਫ਼ 3 ਫੀਸਦੀ ਜ਼ਿਆਦਾ ਭਾਵ 43.69 ਫੀਸਦੀ ਵੋਟਾਂ ਮਿਲੀਆਂ ਸਨ ਜੇਕਰ 2014 ਦੇ ਭਾਜਪਾ ਦੇ ਪ੍ਰਦਰਸ਼ਨ ਨਾਲ ਇਸ ਦੀ ਤੁਲਨਾ ਕਰਾਂਗੇ ਤਾਂ ਇਹ ਸਮਝ ’ਚ ਆਵੇਗਾ ਕਿ ਅਗਲੀਆਂ ਚੋਣਾਂ ਲਈ ਉਸ ਦਾ ਮੈਦਾਨ ਸਾਫ਼ ਹੈ ਕਿਉਂਕਿ, ਉਦੋਂ ਉਸ ਨੂੰ ਸਿਰਫ਼ 17.02 ਫੀਸਦੀ ਵੋਟਾਂ ਅਤੇ ਦਾਰਜ਼ੀÇਲੰਗ ਅਤੇ ਆਸਨਸੋਲ ਦੀਆਂ ਦੋ ਸੀਟਾਂ ਹੀ ਮਿਲੀਆਂ ਸਨ

2021 ਦੀਆਂ ਚੋਣਾਂ ’ਚ ਤ੍ਰਿਣਮੂਲ ਕੋਲ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਰਗਾ ਮੁੱਦਾ ਹੈ ਕਰੀਬ 27 ਫੀਸਦੀ ਮੁਸਲਿਮ ਅਬਾਦੀ ਵਾਲੇ ਸੂਬੇ ’ਚ ਉਸ ਕੋਲ ਧਰੁਵੀਕਰਨ ਲਈ ਇਹ ਸਭ ਤੋਂ ਵੱਡਾ ਹਥਿਆਰ ਸਾਬਤ ਹੋ ਸਕਦਾ ਹੈ ਬਿਹਾਰ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਦਾ ਮਨੋਬਲ ਵਧਿਆ ਹੈ ਹੁਣ ਉਸ ਦੇ ਸਾਹਮਣੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਦਾ ਕਿਲ੍ਹਾ ਢਾਹੁਣ ਦੀ ਚੁਣੌਤੀ ਹੈ ਉਸ ਦੇ ਵੱਡੇ ਆਗੂਆਂ ਨੇ ਬੰਗਾਲ ’ਚ ਡੇਰਾ ਲਾ ਲਿਆ ਹੈ ਉੱਥੇ ਟੀਐਮਸੀ ਵੀ ਭਾਜਪਾ ’ਤੇ ਵਾਰ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ

ਮਮਤਾ ਬੈਨਰਜੀ ਹੁਣ ਤੱਕ ਇਹੀ ਮੰਨਦੇ ਆ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ‘ਦਾਗਦਾਰ’ ਆਗੂਆਂ ਲਈ ਭਾਜਪਾ ਵਾਸ਼ਿੰਗ ਮਸ਼ੀਨ ਹੈ ਕੀ ਉਹ ਦਿਨੇਸ਼ ਤ੍ਰਿਵੇਦੀ ਨੂੰ ਵੀ ਦਾਗਦਾਰ ਮੰਨਣਗੇ? ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਤ੍ਰਿਣਮੂਲ ਆਪਣੇ ਸੀਨੀਅਰ ਆਗੂ ’ਤੇ ਕਿਵੇਂ ਹਮਲਾਵਰ ਹੋਵੇਗੀ ਦਿਨੇਸ਼ ਤ੍ਰਿਵੇਦੀ ਦੇ ਦੋਸ਼ ਕਿਤੇ ਡੂੰਘੇ ਹਨ ਕਿ ਪਾਰਟੀ ਨੂੰ ਅਜਿਹੇ ਲੋਕ ਚਲਾ ਰਹੇ ਹਨ ਜੋ ਰਾਜਨੀਤੀ ਦਾ ੳ ਅ ਵੀ ਨਹੀਂ ਜਾਣਦੇ ਹੁਣ ਇਹ ਵਿਸ਼ਲੇਸ਼ਣ ਦਾ ਵਿਸ਼ਾ ਹੈ ਕਿ ਦਿਨੇਸ਼ ਤ੍ਰਿਵੇਦੀ ਦੇ ਅਸਤੀਫ਼ੇ ਨਾਲ ਪੱਛਮੀ ਬੰਗਾਲ ਦੀ ਰਾਜਨੀਤੀ ’ਤੇ ਕੀ ਅਸਰ ਪਵੇਗਾ? ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ’ਚ ਆਉਣ ਨਾਲ ਸਮੀਕਰਨ ਕਿੰਨੇ ਬਦਲਣਗੇ? ਕੀ ਇਹ ਭਾਜਪਾ ਦੀ ਇੱਕ ਵੱਡੀ ਸਿਆਸੀ ਕਾਮਯਾਬੀ ਹੈ ਭਾਜਪਾ ਤਾਂ ਪਹਿਲਾਂ ਹੀ ਬੋਲ ਚੁੱਕੀ ਹੈ ਕਿ ਚੋਣਾਂ ਆਉਣ ਤੱਕ ਮਮਤਾ ਬੈਨਰਜੀ ਇਕੱਲੀ ਰਹਿ ਜਾਵੇਗੀ, ਕੀ ਵਾਕਈ ਬੰਗਾਲ ਦੇ ਸਮੀਕਰਨ ਉਸ ਦਿਸ਼ਾ ’ਚ ਵਧ ਰਹੇ ਹਨ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.