18 ਮੈਂਬਰੀ ਟੀਮ ਹਾਲੈਂਡ ਰਵਾਨਾ
- 23 ਜੂਨ ਪਾਕਿਸਤਾਨ ਵਿਰੁੱਧ ਕਰੇਗਾ ਭਾਰਤ ਸ਼ੁਰੂਆਤ
- ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀਆਂ ਦਾ ਸਭ ਤੋਂ ਵੱਡਾ ਇਮਤਿਹਾਨ
ਬੰਗਲੁਰੂ, (ਏਜੰਸੀ)। ਭਾਰਤੀ ਹਾਕੀ ਕਪਤਾਨ ਪੀਆਰ ਸ਼੍ਰੀਜੇਸ਼ ਨੇ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਦੇ ਲਈ ਹਾਲੈਂਡ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਕਿਹਾ ਕਿ ਟੀਮ ਇਸ ਆਖ਼ਰੀ ਚੈਂਪੀਅੰਜ਼ ਟਰਾਫ਼ੀ ਨੂੰ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ 23 ਜੂਨ ਤੋਂ 1 ਜੁਲਾਈ ਤੱਕ ਚੱਲਣ ਵਾਲੀ ਚੈਂਪੀਅੰਜ਼ ਟਰਾਫ਼ੀ ਲਈ ਭਾਰ ਦੀ 18 ਮੈਂਬਰੀ ਟੀਮ ਕੱਲ ਦੇਰ ਰਾਤ ਹਾਲੈਂਡ ਲਈ ਰਵਾਨਾ ਹੋਈ ਭਾਰਤ ਨੂੰ ਟੂਰਨਾਮੈਂਟ ‘ਚ ਮੇਜ਼ਬਾਨ ਹਾਲੈਂਡ, ਅਰਜਨਟੀਨਾ, ਪਾਕਿਸਤਾਨ, ਬੈਲਜ਼ੀਅਮ ਅਤੇ ਪਿਛਲੀ ਚੈਂਪੀਅਨ ਆਸਟਰੇਲੀਆ ਦੀ ਚੁਣੌਤੀ ਨਾਲ ਜੂਝਣਾ ਪਵੇਗਾ ਇਹ ਟੂਰਨਾਮੈਂਟ ਇਸ ਸਾਲ ਭੁਵਨੇਸ਼ਵਰ ਦੇ ਓਡੀਸ਼ਾ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਤਿਆਰੀਆਂ ਦਾ ਸਭ ਤੋਂ ਵੱਡਾ ਟੈਸਟ ਹੋਵੇਗਾ ਲੰਦਨ ‘ਚ ਪਿਛਲੀ ਚੈਂਪੀਅੰਜ਼ ਟਰਾਫ਼ੀ ‘ਚ ਇਤਿਹਾਸਕ ਚਾਂਦੀ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਨਾਲ ਕਰੇਗਾ।
ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀਜੇਸ਼ ਨੇ ਕਿਹਾ ਕਿ ਉਹ ਚੈਂਪੀਅੰਜ਼ ਟਰਾਫ਼ੀ ਦਾ ਆਖ਼ਰੀ ਸੰਸਕਰਨ ਹੈ ਅਤੇ ਮੈਨੂੰ ਭਰੋਸਾ ਹੈ ਕਿ ਹਰ ਟੀਮ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ ਇਹ ਕਾਫ਼ੀ ਚੁਣੌਤੀ ਭਰਿਆ ਟੂਰਨਾਮੈਂਟ ਹੋਵੇਗਾ ਅਤੇ ਅਸੀਂ ਲਗਾਤਾਰ ਮੈਚ ਖੇਡਣੇ ਹਨ ਕਪਤਾਨ ਨੇ ਕਿਹਾ ਕਿ ਇਸ ਟੂਰਨਾਮੈਂਟ ਤੋਂ ਸਾਨੂੰ ਪਤਾ ਲੱਗੇਗਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਚੋਟੀ ਦੀਆਂ ਟੀਮਾਂ ‘ਚ ਅਸੀਂ ਕਿੱਥੇ ਖੜ੍ਹੇ ਹੁੰਦੇ ਹਾਂ ਕਿਉਂਕਿ ਵਿਸ਼ਵ ਕੱਪ ‘ਚ ਅਸੀਂ ਮੇਜ਼ਬਾਨ ਹੋਣ ਦੇ ਨਾਤੇ ਬਿਹਤਰ ਪ੍ਰਦਰਸ਼ਨ ਕਰਨਾ ਹੈ ਸ਼੍ਰੀਜੇਸ਼ ਨੇ ਪਾਕਿਸਤਾਨ ਵਿਰੁੱਧ ਹਾਈ ਵੋਲਟੇਜ਼ ਮੈਚ ਲਈ ਕਿਹਾ ਕਿ ਭਾਰਤੀ ਟੀਮ ਲਈ ਪਾਕਿਸਤਾਨ ਵਿਰੁੱਧ ਮੈਚ ਇੱਕ ਹੋਰ ਮੈਚ ਦੀ ਤਰ੍ਹਾਂ ਹੋਵੇਗਾ ਜਿੱਥੇ ਅਸੀਂ ਤਿੰਨ ਅੰਕ ਜਿੱਤਣੇ ਹਨ ਇਸ ਟੂਰਨਾਮੈਂਟ ‘ਚ ਹਰ ਮੈਚ ਮਹੱਤਵਪੂਰਨ ਹੋਵੇਗਾ ਕਿਉਂਕਿ ਅੰਕ ਸੂਚੀ ‘ਚ ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਣਗੀਆਂ।