ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Coronavirus N...

    Coronavirus News: ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਵਿਗਿਆਨੀਆਂ ਦੀ ਨਵੀਂ ਖੋਜ, ਜਾਣੋ

    Coronavirus News
    Coronavirus News: ਫਿਰ ਲੱਗੇਗਾ ਲਾਕਡਾਊਨ? ਕੋਰੋਨਾ ਦੇ ਅੰਕੜੇ ਹੋਏ ਚਿੰਤਾਜਨਕ, ਵਰਤੋ ਸਾਵਧਾਨੀਆਂ

    Coronavirus News: ਨਵੀਂ ਦਿੱਲੀ। ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਕੋਵਿਡ ਡੈਸ਼ਬੋਰਡ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 391 ਨਵੇਂ ਮਰੀਜ਼ ਮਿਲੇ ਹਨ, ਜਿਸ ਨਾਲ ਹੁਣ ਕੋਰੋਨਾ ਦੇ ਕੁੱਲ ਸਰਗਰਮ ਮਾਮਲੇ 5755 ਹੋ ਗਏ ਹਨ। ਵੀਰਵਾਰ ਨੂੰ ਕੁੱਲ ਸਰਗਰਮ ਮਾਮਲੇ 4866 ਸਨ ਜਦੋਂ ਕਿ ਸ਼ੁੱਕਰਵਾਰ ਨੂੰ ਇਹ 5364 ਸਨ। ਪਿਛਲੇ 24 ਘੰਟਿਆਂ ਵਿੱਚ 4 ਲੋਕਾਂ ਦੀ ਮੌਤ ਵੀ ਹੋਈ ਹੈ। ਕੇਰਲ ਵਿੱਚ ਸਭ ਤੋਂ ਵੱਧ ਸਰਗਰਮ ਮਾਮਲੇ 1806 ਹਨ, ਇਸ ਤੋਂ ਬਾਅਦ ਗੁਜਰਾਤ ਵਿੱਚ 717, ਦਿੱਲੀ ਵਿੱਚ 665 ਅਤੇ ਪੱਛਮੀ ਬੰਗਾਲ ਵਿੱਚ 622 ਹਨ। ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਯਕੀਨੀ ਤੌਰ ‘ਤੇ ਚਿੰਤਾਵਾਂ ਪੈਦਾ ਕਰ ਰਿਹਾ ਹੈ, ਜਿਸ ਬਾਰੇ ਸਿਹਤ ਮਾਹਰ ਸਾਰਿਆਂ ਨੂੰ ਸੁਚੇਤ ਕਰਦੇ ਹਨ। Coronavirus News

    ਇਹ ਖਬਰ ਵੀ ਪੜ੍ਹੋ : Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ

    ਤਾਮਿਲਨਾਡੂ : ਗਰਭਵਤੀ ਔਰਤਾਂ ਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਸਲਾਹ | Coronavirus News

    ਤਾਮਿਲਨਾਡੂ ਦੇ ਸਿਹਤ ਮੰਤਰੀ ਸੁਬਰਾਮਨੀਅਮ ਨੇ ਕੋਵਿਡ-19 ਮਾਮਲਿਆਂ ’ਚ ਵਾਧੇ ਨੂੰ ਲੈ ਕੇ ਲੋਕਾਂ ਦੇ ਡਰ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਸ ਦੀ ਤੀਬਰਤਾ ਘੱਟ ਹੈ, ਤੇ ਗਰਭਵਤੀ ਔਰਤਾਂ, ਬਜ਼ੁਰਗਾਂ ਤੇ ਸਹਿ-ਰੋਗਾਂ ਵਾਲੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਜਾਂਦੇ ਸਮੇਂ ਮਾਸਕ ਪਹਿਨਣ ਤੇ ਸਾਵਧਾਨੀ ਵਜੋਂ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ। ਸਰਕਾਰੀ ਇਰੋਡ ਮੈਡੀਕਲ ਕਾਲਜ ਵਿਖੇ ਕਨਵੋਕੇਸ਼ਨ ਸਮਾਰੋਹ ਤੇ ਨਵੀਂ ਇਮਾਰਤਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਕੱਲ੍ਹ ਸ਼ਾਮ ਪੇਰੁੰਦੁਰਾਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਹਾਲਾਂਕਿ ਮਾਸਕ ਪਹਿਨਣਾ ਲਾਜ਼ਮੀ ਬਣਾਉਣ ਬਾਰੇ ਕੋਈ ਅਧਿਕਾਰਤ ਸਲਾਹ ਜਾਰੀ ਨਹੀਂ ਕੀਤੀ ਗਈ ਹੈ।

    ਪਰ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਤੇ ਸਹਿ-ਰੋਗਾਂ ਵਾਲੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਇਸ ਨੂੰ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਸੁਬਰਾਮਨੀਅਮ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲਾ ਆਮ ਤੌਰ ’ਤੇ ਮਾਮਲਿਆਂ ’ਚ ਵਾਧੇ ਦੌਰਾਨ ਸਾਰੀਆਂ ਸੂਬਾ ਸਰਕਾਰਾਂ ਨੂੰ ਸਲਾਹ ਜਾਰੀ ਕਰਦਾ ਹੈ, ਪਰ ਸੂਬੇ ’ਚ ਅਜੇ ਤੱਕ ਅਜਿਹੀ ਕੋਈ ਸਲਾਹ ਜਾਰੀ ਨਹੀਂ ਕੀਤੀ ਗਈ ਹੈ।