ਕੋਰੋਨਾ ਸੰਕਰਮਣ ਰੋਕਣ ਲਈ ਦੇਸ਼ ’ਚ ਫਿਰ ਲੱਗੇਗਾ ਲਾਕਡਾਊਨ? ਜਾਣੋ, ਗ੍ਰਹਿ ਮੰਤਰੀ ਸ਼ਾਹ ਨੇ ਕੀ ਦਿੱਤਾ ਜਵਾਬ

ਕੋਰੋਨਾ ਸੰਕਰਮਣ ਰੋਕਣ ਲਈ ਦੇਸ਼ ’ਚ ਫਿਰ ਲੱਗੇਗਾ ਲਾਕਡਾਊਨ? ਜਾਣੋ, ਗ੍ਰਹਿ ਮੰਤਰੀ ਸ਼ਾਹ ਨੇ ਕੀ ਦਿੱਤਾ ਜਵਾਬ

ਨਵੀਂ ਦਿੱਲੀ, ਏਜੰਸੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨ ਪ੍ਰਤੀਦਿਨ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਸੰਕਰਮਿਤ 2.61 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 1501 ਹੋਰ ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਗਈ।

ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਦੇਸ਼ ’ਚ ਫਿਰ ਲਾਕਡਾਊਨ ਲਾਉਣਾ ਚਾਹੀਦਾ? ਫਿਲਹਾਲ ਦੇਸ਼ ’ਚ 57 ਫੀਸਦੀ ਆਬਾਦੀ ਪਾਬੰਦੀਆਂ ’ਚ ਹੈ। ਜਿਸ ਤਰ੍ਹਾਂ ਦੇਸ਼ ’ਚ ਕੋਰੋਨਾ ਵੱਧਦਾ ਜਾ ਰਿਹਾ ਹੈ, ਅਜਿਹੇ ’ਚ ਸਰਕਾਰ ਕੋਲ ਇੱਕ ਮਾਤਰ ਵਿਕਲਪ ਲਾਕਡਾਊਨ ਬੱਚਦਾ ਹੈ। ਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ’ਚ ਜਲਦਬਾਜੀ ’ਚ ਲਾਕਡਾਊਨ ਨਹੀਂ ਲਾਇਆ ਜਾਵੇਗਾ ਤੇ ਫਿਲਹਾਲ ਅਜਿਹੀ ਸਥਿਤੀ ਵੀ ਨਹੀਂ ਦਿਖ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.