12ਵਾਂ ਯਾਦ ਏ ਮੁਰਸ਼ਿਦ ਮੁਫ਼ਤ ਪੋਲੀਓ ਤੇ ਵਿਕਲਾਂਗਤਾ ਰੋਕੂ ਕੈਂਪ ਦਾ ਆਗਾਜ਼

12ਵਾਂ ਯਾਦ ਏ ਮੁਰਸ਼ਿਦ ਮੁਫ਼ਤ ਪੋਲੀਓ ਤੇ ਵਿਕਲਾਂਗਤਾ ਰੋਕੂ ਕੈਂਪ ਦਾ ਆਗਾਜ਼

ਸੱਚ ਕਹੂੰ ਨਿਊਜ਼/ਸੁਲੀਲ ਵਰਮਾ, ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਜ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ 12ਵਾਂ ‘ਯਾਦ-ਏ-ਮੁਰਸ਼ਿਦ’ ਮੁਫ਼ਤ ਵਿਕਲਾਂਗਤਾ ਰੋਕੂ ਕੈਂਪ’ ਦਾ ਆਗਾਜ ਹੋਇਆ। ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੇਲਪਮੈਂਟ ਫਾਊਡੇਸ਼ਨ, ਸਰਸਾ ਦੁਆਰਾ ਲਾਏ ਚਾਰ ਰੋਜਾ ਕੇਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਮੈਨੇਜਮੈਂਟ ਕਮੇਟੀ ਤੇ ਹਸਪਤਾਲ ਦੇ ਡਾਕਟਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਬੇਨਤੀ ਦੇ ਸ਼ਬਦ ਨਾਲ ਕੀਤਾ। ਕੈਂਪ ’ਚ ਕੋਵਿਡ-19 ਸਬੰਧੀ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਜਾਰੀ ਨਿਯਮਾਂ ਅਨੁਸਾਰ ਮਾਸਕ ਲਾਉਣਾ, ਸੋਸ਼ਲ ਡਿਸਟੇਸਿੰਗ, ਸੈਨੇਟਾਈਜ਼ਰ ਤੇ ਥਰਮਲ ਸਕੈਨਿੰਗ ਸਮੇਤ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਬੱਚਿਆਂ ਨੂੰ ਆਕਸੀਜਨ ਦੀ ਕਮੀ ਦੇ ਚੱਲਦੇ ਦਿਮਾਗੀ ਅਧਰੰਗ ਦੇ ਕੇਸ ਆਏ ਸਾਹਮਣੇ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਹੱਡੀ ਰੋਗ ਮਾਹਿਰਾਂ ਤੇ ਕੈਂਪ ਇੰਚਾਰਜ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਕੈਂਪ ’ਚ ਜਨਮ ਤੋਂ ਟੇਢੇ-ਮੇਢੇ ਪੈਰ ਵਾਲੇ (ਸੀਟੀਈਵੀ), ਦਿਮਾਗੀ ਅਧਰੰਗ (ਸੀਪੀ) ਨਾਂਅ ਦੀ ਬਿਮਾਰੀ ਦੇ ਮਰੀਜ਼ਾਂ ਦੀ ਜਾਂਚ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਡਿਲੀਵਰੀ ਸਮੇਂ ਬੱਚਿਆਂ ’ਚ ਆਕਸੀਜਨ ਦੀ ਕਮੀ ਦੇ ਚੱਲਦੇ ਦਿਮਾਗੀ ਅਧਰੰਗ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਲਈ ਗਰਭਵਤੀ ਔਰਤਾਂ ਦੀ ਡਿਲੀਵਰੀ ਮਾਹਿਰ ਡਾਕਟਰ ਦੇ ਦੇਖ-ਰੇਖ ’ਚ ਹੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚੇ ਤੰਦਰੁਸਤ ਰਹਿਣ।

ਕੈਂਪ ’ਚ ਕੋਰੋਨਾ ਸਬੰਧੀ ਸਾਰੇ ਨਿਯਮਾਂ ਦਾ ਹੋ ਰਿਹਾ ਪਾਲਣ

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੁਆਰਾ ਲਾਏ ਜਾ ਰਹੇ ਕੈਂਪ ’ਚ ਅਪਾਹਿਜ਼ ਸਬੰਧੀ ਵੱਖ-ਵੱਖ ਰੋਗਾਂ ਦਾ ਆਧੁਨਿਕ ਤਕਨੀਕਾਂ ਨਾਲ ਸੁਪਰ ਸਪੈਸ਼ਲਿਟੀ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ। ਹੁਣ ਤੱਕ ਇਸ ਕੈਂਪ ’ਚ ਹਰਿਆਦਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਤੋਂ ਮਰੀਜ ਲਾਭ ਉਠਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਂਪ ’ਚ ਕੋਰੋਨਾ ਸਬੰਧੀ ਸਾਰੇ ਨਿਯਮਾਂ ਦਾ ਪਾਲਣਾ ਕੀਤਾ ਜਾ ਰਿਹਾ ਹੈ। ਇੱਕ-ਇੱਕ ਮਰੀਜ ਨੂੰ ਬੁਲਾ ਕੇ ਹੀ ਉਸਦੀ ਜਾਂਚ ਕੀਤੀ ਜਾ ਰਹੀ ਹੈ।

ਕੈਂਪ ’ਚ ਚੁਣੇ ਮਰੀਜ਼ਾਂ ਦੇ ਮੁਫ਼ਤ ਅਪ੍ਰੇਸ਼ਨ

ਕੈਂਪ ’ਚ ਸ੍ਰੀ ਗੁਰੂਸਰ ਮੋਡੀਆ ਹਸਪਤਾਲ ਤੋਂ ਫਿਜੀਓਥੇਰੇਪਿਸਟ ਮਾਹਿਰ ਡਾ. ਸਰਬਜੀਤ ਕੌਰ ਤੇ ਡਾ. ਦਵਿੰਦਰ ਸਿੰਘ ਇੰਸਾਂ ਦੁਆਰਾ ਵੱਖ-ਵੱਖ ਕਸਰਤ ਕਰਵਾ ਕੇ ਇਨ੍ਹਾਂ ਰੋਗਾਂ ਦੇ ਸਫਲ ਇਲਾਜ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨਾਲ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਤੋਂ ਡਾ. ਅਜੈ ਗੋਪਲਾਨੀ ਆਯੁਰਵੈਦਿਕ ਤਰੀਕੇ ਨਾਲ ਵਿਕਲਾਂਗਤਾ ਦਾ ਇਲਾਜ ਕਰ ਰਹੇ ਹਨ। ਕੈਂਪ ’ਚ ਚੁਣੇ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਅੱਜ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਧੁਨਿਕ ਅਪ੍ਰੇਸ਼ਨ ਥੀਏਟਰਾਂ ’ਚ ਸ਼ੁਰੂ ਹੋ ਚੁੱਕੇ ਹਨ ਤੇ ਅਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੇ ਰੁਕਣ ਲਈ ਵੀ ਵਿਵਸਥਾ ਕੀਤੀ ਗਈ ਹੈ।

ਦੱਸ ਦੇਈਏ ਕਿ 2008 ਤੋਂ ਹਰ ਸਾਲ 18 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ ’ਚ ਇਹ ਕੈਂਪ ਲਾਇਆ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੀ ਜਾਂਚ, 600 ਤੋਂ ਜ਼ਿਆਦਾ ਦੇ ਅਪ੍ਰੇਸ਼ਨ ਤੇ ਸੈਂਕੜੇ ਮਰੀਜ਼ਾਂ ਨੂੰ ਕੈਲੀਪਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਟ੍ਰਾਈਸਾਈਕਲ ਵੰਡਣ ਦਾ ਸਿਲਸਿਲਾ ਵੀ ਸਾਲ ਭਰ ਚੱਲਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਤੇ 12 ਸਾਲ ਤੱਕ ਸਾਈਂ ਜੀ ਨੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਤੇ ਲੋਕਾਂ ਅੰਧਵਿਸ਼ਵਾਸ, ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਪ੍ਰਭੂ ਦੀ ਪ੍ਰਤੀ ਦਾ ਸੱਚਾ ਮਾਰਗ ਦਿਖਾਇਆ। ਇਸ ਤੋਂ ਇਲਾਵਾ 18 ਅਪਰੈਲ 1960 ਨੂੰ ਪੂਜਨੀਕ ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਸੌਂਪ ਕੇ ਅਨਾਮੀ ’ਚ ਸਮਾ ਗਏ।

ਇਹ ਡਾਕਟਰ ਦੇ ਰਹੇ ਹਨ ਸੇਵਾਵਾਂ

ਕੈਂਪ ’ਚ ਹੱਡੀ ਰੋਗ ਮਾਹਿਰ ਡਾ. ਵੇਦਿਕਾ ਇੰਸਾਂ, ਮਾਨਸਾ ਤੋਂ ਡਾ. ਪੰਕਜ ਸ਼ਰਮਾ, ਹਿਸਾਰ ਤੋਂ ਡਾ. ਸੰਜੈ ਅਰੋੜ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਰੀਜ਼ਾਂ ਦੀ ਸਾਂਭ-ਸੰਭਾਲ ਕਰ ਰਹੇ ਹਨ।