Insurance Policy: ਕੀ ਹੁਣ ਸਸਤਾ ਹੋ ਜਾਵੇਗਾ ਬੀਮਾ?, ਜੀਐੱਸਟੀ ਕੌਂਸਲ ਦੀ 55ਵੀਂ ਮੀਟਿੰਗ ’ਚ ਕੀ ਹੋਇਆ, ਲਵੋ ਪੂਰੀ ਜਾਣਕਾਰੀ

Insurance Policy
Insurance Policy: ਕੀ ਹੁਣ ਸਸਤਾ ਹੋ ਜਾਵੇਗਾ ਬੀਮਾ?, ਜੀਐੱਸਟੀ ਕੌਂਸਲ ਦੀ 55ਵੀਂ ਮੀਟਿੰਗ ’ਚ ਕੀ ਹੋਇਆ, ਲਵੋ ਪੂਰੀ ਜਾਣਕਾਰੀ

Insurance Policy: ਨਵੀਂ ਦਿੱਲੀ/ਜੈਸਲਮੇਰ (ਏਜੰਸੀ)। ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮ ’ਤੇ ਦਰਾਂ ’ਚ ਕਟੌਤੀ ਦਾ ਇੰਤਜ਼ਾਰ ਕਰ ਰਹੇ ਆਮ ਆਦਮੀ ਨੂੰ ਸ਼ਨਿੱਚਰਵਾਰ ਨੂੰ ਝਟਕਾ ਲੱਗਾ, ਕਿਉਂਕਿ ਜੀਐੱਸਟੀ ਕੌਂਸਲ ਨੇ ਇਸ ’ਤੇ ਫੈਸਲਾ ਟਾਲ ਦਿੱਤਾ ਹੈ। ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ’ਤੇ ਜੀਐੱਸਟੀ ਦੀ ਕਟੌਤੀ ਉਦਯੋਗ ਦੀ ਲੰਮੇ ਸਮੇਂ ਤੋਂ ਪੈਂਡਿੰਗ ਮੰਗ ਰਹੀ ਹੈ, ਕਿਉਂਕਿ ਇਸ ਕਦਮ ਨਾਲ ਬੀਮਾਕਰਤਾਵਾਂ ਅਤੇ ਪਾਲਿਸੀਧਾਰਕਾਂ ਦੋਵਾਂ ’ਤੇ ਟੈਕਸ ਦਾ ਬੋਝ ਘੱਟ ਜਾਵੇਗਾ।

ਮਾਹਿਰਾਂ ਅਨੁਸਾਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਜੈਸਲਮੇਰ ਵਿੱਚ ਹੋਈ ਆਪਣੀ 55ਵੀਂ ਮੀਟਿੰਗ ਵਿੱਚ, ਜੀਐੱਸਟੀ ਕੌਂਸਲ ਨੇ ਬੀਮਾ ਪ੍ਰੀਮੀਅਮਾਂ ਲਈ ਸੰਭਾਵਿਤ ਟੈਕਸ ਤਬਦੀਲੀਆਂ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲੇ ਮੰਤਰੀ ਸਮੂਹ (ਜੀਓਅੱੈਮ) ਦੇ ਜ਼ਿਆਦਾਤਰ ਪੈਨਲ ਮੈਂਬਰਾਂ ਨੇ ਜਿੱਥੇ ਸਿਹਤ ਅਤੇ ਜੀਵਨ ਬੀਮਾ ਪਾਲਿਸੀ ਪ੍ਰੀਮੀਅਮਾਂ ’ਤੇ ‘ਪੂਰੀ ਛੋਟ’ ਦੀ ਵਕਾਲਤ ਕੀਤੀ ਸੀ, ਉਥੇ ਕੁਝ ਪੈਨਲ ਮੈਂਬਰਾਂ ਨੇ ਇਸ ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਸੁਝਾਅ ਦਿੱਤਾ। Insurance Policy

Read Also : Road Accident: ਆਟੋ ਤੇ ਕੈਮੀਕਲ ਟਰੱਕ ਦੀ ਸਿੱਧੀ ਟੱਕਰ, ਦੋ ਵਿਅਕਤੀਆਂ ਦੀ ਮੌਤ

ਸਮਰਾਟ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਮੈਂਬਰਾਂ ਨੇ ਕਿਹਾ ਕਿ ਹੋਰ ਚਰਚਾ ਦੀ ਲੋੜ ਹੈ। ਜੀਓਐੱਮ ਦੀ ਜਨਵਰੀ ਵਿੱਚ ਦੁਬਾਰਾ ਬੈਠਕ ਹੋਵੇਗੀ। ਜੀਓਐੱਮ ਨੇ ਮਿਆਦੀ ਜੀਵਨ ਬੀਮਾ ਪਾਲਿਸੀਆਂ ਲਈ ਭੁਗਤਾਨ ਕੀਤੇ ਪ੍ਰੀਮੀਅਮਾਂ ’ਤੇ ਜੀਅੱੈਸਟੀ ਤੋਂ ਛੋਟ ਦਾ ਸੁਝਾਅ ਦਿੱਤਾ। ਸੀਨੀਅਰ ਨਾਗਰਿਕਾਂ ਵੱਲੋਂ ਸਿਹਤ ਬੀਮਾ ਕਵਰ ਲਈ ਭੁਗਤਾਨ ਕੀਤੇ ਪ੍ਰੀਮੀਅਮਾਂ ’ਤੇ ਜੀਐੱਸਟੀ ਤੋਂ ਛੋਟ ਦੇਣ ਦਾ ਵੀ ਪ੍ਰਸਤਾਵ ਕੀਤਾ ਗਿਆ ਸੀ।

ਸੀਨੀਅਰ ਨਾਗਰਿਕਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ, 5 ਲੱਖ ਰੁਪਏ ਤੱਕ ਦੀਆਂ ਪਾਲਿਸੀਆਂ ਲਈ ਸਿਹਤ ਬੀਮਾ ਪ੍ਰੀਮੀਅਮ ’ਤੇ ਛੋਟ ਦੀ ਸਿਫਾਰਸ਼ ਕੀਤੀ ਗਈ ਸੀ। ਹਾਲਾਂਕਿ ਮੌਜ਼ੂਦਾ 18 ਫੀਸਦੀ ਜੀਐੱਸਟੀ ਦਰ 5 ਲੱਖ ਰੁਪਏ ਤੋਂ ਵੱਧ ਦੀ ਕਵਰੇਜ ਵਾਲੀਆਂ ਨੀਤੀਆਂ ’ਤੇ ਲਾਗੂ ਰਹੇਗੀ। ਜੀਐੱਸਟੀ ਕੌਂਸਲ ਆਪਣੀ ਅਗਲੀ ਮੀਟਿੰਗ ਵਿੱਚ ਸਿਫ਼ਾਰਸ਼ਾਂ ’ਤੇ ਹੋਰ ਚਰਚਾ ਕਰੇਗੀ ਕਿਉਂਕਿ ਕੁਝ ਹੋਰ ਤਕਨੀਕੀ ਪਹਿਲੂਆਂ ਦਾ ਹੱਲ ਹੋਣਾ ਬਾਕੀ ਹੈ।