ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Free Bus Serv...

    Free Bus Service in Punjab: ਕੀ ਪੰਜਾਬ ’ਚ ਬੰਦ ਹੋਵੇਗੀ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ, ਟਰਾਂਸਪੋਰਟ ਮੰਤਰੀ ਦਾ ਆਇਆ ਵੱਡਾ ਬਿਆਨ

    Free Bus Service in Punjab
    Free Bus Service in Punjab: ਕੀ ਪੰਜਾਬ ’ਚ ਬੰਦ ਹੋਵੇਗੀ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ, ਟਰਾਂਸਪੋਰਟ ਮੰਤਰੀ ਦਾ ਆਇਆ ਵੱਡਾ ਬਿਆਨ

    Free Bus Service in Punjab: ਚੰਡੀਗੜ੍ਹ। ਬੀਤੇ ਕਈ ਦਿਨਾਂ ਤੋਂ ਪੰਜਾਬ ’ਚ ਬੱਸਾਂ ਦੇ ਮੁਫ਼ਤ ਸਫ਼ਰ ਸਬੰਧੀ ਵਾਇਰਲ ਹੁੰਦੀਆਂ ਖਬਰਾਂ ਤੋਂ ਅੱਜ ਪਰਦਾ ਚੁੱਕਿਆ ਗਿਆ ਹੈ। ਆਧਾਰ ਕਾਰਡ ’ਤੇ ਔਰਤਾਂ ਵੱਲੋਂ ਕੀਤਾ ਜਾਣ ਵਾਲਾ ਮੁਫ਼ਤ ਸਫ਼ਰ ਜਾਰੀ ਰਹੇਗਾ। ਪੰਜਾਬ ’ਚ ਸਰਕਾਰੀ ਬੱਸਾਂ ’ਚ ਆਧਾਰ ਕਾਰਡ ’ਤੇ ਔਰਤਾਂ ਦਾ ਮੁਫ਼ਤ ਸਫ਼ਰ ਸਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਭੁੱਲਰ ਨੇ ਸਰਕਾਰੀ ਬੱਸਾਂ ’ਚ ਔਰਤਾਂ ਦੇ ਮੁਫ਼ਤ ਸਫ਼ਰ ਨੂੰ ਲੈ ਕੇ ਸਪੱਸ਼ਟ ਕੀਤਾ ਹੈ ਕਿ ਪੰਜਾਬ ’ਚ ਸਰਕਾਰੀ ਬੱਸਾਂ ’ਚ ਔਰਤਾਂ ਲਈ ਮੁਫ਼ਤ ਸਫ਼ਰ ਜਾਰੀ ਰਹੇਗਾ।

    ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੇ ਕੰਡਕਟਰ ਫਰਜ਼ੀ ਪਾਏ ਜਾਣ ਵਾਲੇ ਆਧਾਰ ਕਾਰਡਾਂ ਦੀ ਜਾਂਚ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਤੋਂ ਨਹੀਂ ਰੋਕਿਆ ਜਾਂਦਾ ਅਤੇ ਪੰਜਾਬ ਦੀਆਂ ਔਰਤਾਂ ਲਈ ਮੁਫ਼ਤ ਸਫ਼ਰ ਦੀ ਇਹ ਸਹੂਲਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੀਆਂ ਔਰਤਾਂ ਦੀ ਸਹੂਲਤ ਲਈ ਪੂਰਾ ਖ਼ਿਆਲ ਰੱਖ ਰਹੀ ਹੈ। ਇਹ ਜ਼ਰੂਰ ਹੈ ਕਿ ਆਧਾਰ ਕਾਰਡ ਦੀ ਜਾਂਚ ਕਰਨ ਲਈ ਸਿਸਟਮ ਲਾਇਆ ਜਾਵੇਗਾ ਜਿਸ ਨਾਲ ਫਰਜ਼ੀ ਆਧਾਰ ਕਾਰਡ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। Free Bus Service in Punjab

    Read Also : Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ

    ਦੱਸਣਯੋਗ ਹੈ ਕਿ ਬੀਤੇ ਦਿਨਾਂ ਤੋਂ ਇਹ ਖ਼ਬਰਾਂ ਚਰਚਾ ’ਚ ਸਨ ਕਿ ਫਰਜ਼ੀ ਆਧਾਰ ਕਾਰਡ ਦੇ ਚੱਲਦਿਆਂ ਸੂਬੇ ਤੋਂ ਬਾਹਰ ਦੀਆਂ ਔਰਤਾਂ ਵੀ ਸਰਕਾਰੀ ਬੱਸਾਂ ਦਾ ਮੁਫ਼ਤ ਸਫ਼ਰ ਕਰ ਰਹੀਆਂ ਹਨ, ਜਿਸ ਕਾਰਨ ਪੀ. ਆਰ. ਟੀ. ਸੀ. ਨੂੰ ਮੋਟਾ ਚੂਨਾ ਲੱਗ ਰਿਹਾ ਹੈ। ਇਸ ਕਾਰਨ ਹੁਣ ਮੁਫ਼ਤ ਸਫ਼ਰ ਲਈ ਆਧਾਰ ਕਾਰਡ ਬੰਦ ਹੋ ਜਾਣਗੇ। ਮੰਤਰੀ ਭੁੱਲਰ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਸੂਬੇ ’ਚ ਬੀਬੀਆਂ ਦਾ ਮੁਫ਼ਤ ਸਫ਼ਰ ਲਗਾਤਾਰ ਜਾਰੀ ਰਹੇਗਾ।