2,500 ਕਰੋੜ ਦਾ ਘਪਲਾ ਕਰਨ ਵਾਲਾ ਵਿੱਲਫੁੱਲ ਡਿਫ਼ਾਲਟਰ ਗ੍ਰਿਫ਼ਤਾਰ

Wilful Defaulter, Arrested, CBI, Scam, Loan, Bank

ਮੁੰਬਈ: ਬੈਂਕਾਂ ਅਤੇ ਦੂਜੀਆਂ ਸੰਸਥਾਵਾਂ ਤੋਂ ਕਰੀਬ 2,500 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਵਿੱਲਫੁੱਲ (ਜਾਣ ਬੁੱਝ ਕੇ ਕਰਜ਼ਾ ਵਾਪਸ ਨਾ ਕਰਨ ਵਾਲੇ) ਡਿਫ਼ਾਲਟਰ ਕੈਲਾਸ਼ ਅਗਰਵਾਲ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਲਾਸ਼ ਅਗਰਵਾਲ ਵਰੁਣ ਇੰਡਸਟਰੀਜ਼ ਦੇ ਕੋ-ਪ੍ਰੋਮੋਟਰ ਹਨ। ਦੇਸ਼ ਦੇ ਸਭ ਤੋਂ ਵੱਡੇ ਵਿੱਲਫੁੱਲ ਡਿਫ਼ਾਲਟਰਜ਼ ਵਿੱਚੋਂ ਇੱਕ ਕੈਲਾਸ਼ ਨੂੰ ਪਿਛਲੇ ਹਫ਼ਤੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

5 ਅਗਸਤ ਨੂੰ ਜਦੋਂ ਕੈਲਾਸ਼ ਅਗਰਵਾਲ ਦੁਬਈ ਤੋਂ ਵਾਪਸ ਆਇਆ ਤਾਂ ਸੀਬੀਆਈ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਸਥਾਨਕ ਅਦਾਲਤ ਨੇ ਉਸ ਨੂੰ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਗਰਵਾਲ ਅਤੇ ਮਹਿਤਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਚੇਨਈ ਦੇ ਇੰਡੀਅਨ ਬੈਂਕ ਤੋਂ 330 ਕਰੋੜ ਤੋਂ ਇਲਾਵਾ ਹੋਰ ਬੈਂਕਾਂ ਤੋਂ ਵੀ 1,593 ਕਰੋੜ ਰੁਪਏ ਲਏ ਹਨ। ਮਾਮਲੇ ਵਿੱਚ ਸੀਬੀਆਈ ਦੇ ਵਕੀਲ ਆਰਕੇ ਗੌੜ ਨੇ ਦੱਸਿਆ ਕਿ ਦੋਵੇਂ ਭਗੌੜੇ ਹੋਏ ਸਨ ਅਤੇ ਲਗਾਤਾਰ ਜਾਂਚ ਤੋਂ ਬਚ ਰਹੇ ਸਨ।

ਬੈਂਕ ਦੀ ਸ਼ਿਕਾਇਤ ‘ਤੇ ਵਰੁਣ ਇੰਡਸਟਰੀਜ਼ ਦੇ ਖਿਲਾਫ਼ ਕੇਸ ਦਰਜ

ਅਧਿਕਾਰੀਆਂ ਅਨੁਸਾਰ ਮਹਿਤਾ ਅਤੇ ਅਗਰਵਾਲ ਨੇ ਸਾਲ 2007 ਤੋਂ ਸਾਲ 2012 ਦਰਮਿਆਨ ਇੰਡੀਅਨ ਬੈਂਕ ਅਤੇ ਦੂਜੇ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਕਰਜ਼ਾ ਲਿਆ। ਸਾਲ 2013 ਵਿੱਚ ਇਹ ਡਿਫ਼ਾਲਟਰ ਹੋਣ ਲੱਗੇ। ਦੋਵਾਂ ਨੇ ਸ਼ੇਅਰਾਂ ਦੇ ਬਦਲੇ ਮਾਰਕੀਟ ਵਿੱਚੋਂ ਵੀ ਕਾਫ਼ੀ ਪੈਸਾ ਚੁੱਕਿਆ। ਸੀਬੀਆਈ ਅਨੁਸਾਰ ਪਿਛਲੇ ਸਾਲ ਇੰਡੀਅਨ ਬੈਂਕ ਦੀ ਸ਼ਿਕਾਇਤ ‘ਤੇ ਵਰੁਣ ਇੰਡਸਟਰੀਜ਼ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ। ਪਿਛਲੇ ਸਾਲ ਇੰਡੀਅਨ ਬੈਂਕ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਵਰੁਣ ਇੰਡਸਟਰੀਜ਼, ਅਗਰਵਾਲ ਅਤੇ ਮਹਿਤਾ ਖਿਲਾਫ਼ ਅਪਰਾਧਿਕ ਸਾਜਿਸ਼, ਧੋਖਾਧੜੀ ਅਤੇ ਫਰਜ਼ੀਵਾੜੇ ਦਾ ਕੇਸ ਦਰਜ ਕੀਤਾ।

ਮਾਰਚ 2013 ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਤਿਆਰ ਵਿੱਲਫੁੱਲ ਡਿਫਾਲਟਰਜ਼ ਦੀ ਸੂਚੀ ਮੁਤਾਬਕ ਵਰੁਣ ਇੰਡਸਟਰੀਜ਼ ਅਤੇ ਇਸ ਦੀ ਸਹਿਯੋਗੀ ਕੰਪਨੀ ਵਰੁਣ ਜੂਲਸ ‘ਤੇ 10 ਸਰਕਾਰੀ ਬੈਂਕਾਂ ਦਾ 1242 ਕਰੋੜ ਰੁਪਏ ਬਕਾਇਆ ਸੀ। ਇਸ ਤੋਂ ਇਲਾਵਾ ਕੰਪਨੀ ਨੇ ਪ੍ਰਾਈਵੇਟ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਤੋਂ ਵੀ ਕਰਜ਼ਾ ਲੈ ਰੱਖਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।