ਸਿਹਤ ਸੇਵਾਵਾਂ ਪ੍ਰਤੀ ਜ਼ਿੰਮੇਵਾਰੀ ਨਿਭਾਵੇ ਸਰਕਾਰ

UP, Government, Gorakhpur, Responsibility, Health Services, Editorial

ਉੱਤਰ ਪ੍ਰਦੇਸ਼ ‘ਚ ਗੋਰਖਪੁਰ ਮੈਡੀਕਲ ਕਾਲਜ ‘ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ 50 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਦਿਲਾਂ ਨੂੰ ਹਲੂਨਣ ਵਾਲਾ ਹੈ ਭਾਵੇਂ ਸਰਕਾਰ ਅਕਸੀਜਨ ਦੀ ਸਪਲਾਈ ਨਾ ਹੋਣ ਨੂੰ ਨਕਾਰ ਰਹੀ ਹੈ ਪਰ ਘਟਨਾ ਨੂੰ ਮੂਲੋਂ ਨਕਾਰ ਦੇਣਾ ਹਕੀਕਤ ਤੋਂ ਮੁੱਖ ਮੋੜਨਾ ਹੈ

ਇਹ ਤਾਂ ਹਕੀਕਤ  ਹੈ ਹੀ ਕਿ ਬੱਚਿਆਂ ਦੀਆਂ ਮੌਤਾਂ ਹੋਈਆਂ ਹਨ ਸਰਕਾਰ ਨੂੰ ਇਸ ਸਬੰਧੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਜੇਕਰ ਮਾਮਲਾ ਕੋਈ ਹੋਰ ਹੈ ਤਾਂ ਵੀ ਉਸ ਦਾ ਸਪੱਸ਼ਟੀਕਰਨ ਤੁਰਤ-ਫੁਰਤ ਦੇਣਾ ਚਾਹੀਦਾ ਹੈ ਮੀਡੀਆ ‘ਚ ਇਸ ਗੱਲ ਦੀ ਚਰਚਾ ਹੈ ਕਿ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੇ 63 ਲੱਖ ਰੁਪਏ ਬਕਾਇਆ ਖੜ੍ਹਾ ਹੋਣ ਕਾਰਨ ਡੀਐਮ ਨੂੰ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ ਸਿਹਤ ਵਿਭਾਗ ‘ਚ ਲਾਪਰਵਾਹੀ ਲਈ ਅਫ਼ਸਰ ਵਿਭਾਗ ਜ਼ਿੰਮੇਵਾਰ ਹੈ ਜਾਂ ਕੁਝ ਅਫ਼ਸਰ ਇਸ ਸਬੰਧੀ ਖੁਲਾਸਾ ਕਰਨ ਦੇ ਨਾਲ-ਨਾਲ ਦੋਸ਼ੀ ਵਿਅਕਤੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ

ਦਰਅਸਲ ਸਰਕਾਰੀ ਸਿਸਟਮ ‘ਚ ਲਾਪਰਵਾਹੀ ਸ਼ਬਦ ਅਜਿਹਾ ਜੁੜ ਗਿਆ ਹੈ ਜੋ ਉੱਤਰਨ ਦਾ ਨਾਂਅ ਨਹੀਂ ਲੈ ਰਿਹਾ ਕੇਂਦਰ ਤੇ ਸੂਬਾ ਸਰਕਾਰਾਂ ਸਿਹਤ ਸੇਵਾਵਾਂ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਬਣਵਾਉਂਦੀਆਂ ਹਨ ਸਰਕਾਰਾਂ ਕੋਲ ਇੰਨੀ ਸਮਰੱਥਾ ਵੀ ਮੌਜ਼ੂਦ ਹੈ ਉਹ ਕਰਜ਼ਾ ਮੁਆਫ਼ੀ ਵਰਗੇ ਕਦਮ ਚੁੱਕਣ ਲਈ ਅੱਗੇ ਆ ਰਹੀਆਂ ਹਨ ਤਾਂ ਸਿਹਤ ਵਰਗੇ ਖੇਤਰਾਂ ‘ਚ ਪੈਸੇ ਦੀ ਘਾਟ ਕਾਰਨ ਮਾਸੂਮਾਂ ਦੀ ਮੌਤ ਪ੍ਰਬੰਧਾਂ ‘ਤੇ ਸਵਾਲ ਉਠਾਉਂਦਾ ਹੈ ਜੇਕਰ ਸਰਕਾਰਾਂ ਮੁਫ਼ਤ ਇਲਾਜ ਸਮੇਤ ਹੋਰ ਸਹੂਲਤਾਂ ਦੇ ਸਕਦੀਆਂ ਹਨ ਤਾਂ ਆਕਸੀਜਨ ਦੇ ਸਿਲੰਡਰ ਮੰਗਵਾਉਣ ‘ਚ ਸਿਰਫ਼ ਔਪਾਚਾਰਿਕਤਾ ਹੀ ਪੂਰੀ ਕਰਨੀ ਹੁੰਦੀ ਹੈ

ਇੱਥੇ ਗੜਬੜੀ ਸਿਰਫ਼ ਸੰਦੇਸ਼ ਪਹੁੰਚਾਉਣ ‘ਚ ਕੀਤੀ ਗਈ ਢਿੱਲਮੱਠ ਦਾ ਨਤੀਜਾ ਹੈ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਜਿਸ ਆਦਮੀ ਕੋਲ ਨਿੱਜੀ ਹਸਤਪਾਲ ਜਾਣ ਜੋਗੇ ਪੈਸੇ ਹੁੰਦੇ ਹਨ ਉਹ ਸਰਕਾਰੀ ਹਸਪਤਾਲ ਨਹੀਂ ਜਾਂਦਾ ਸਭ ਦੇ ਦਿਲ ਵਿੱਚ ਵੱਡਾ ਡਰ ਲਾਪਰਵਾਹੀ ਦਾ ਹੁੰਦਾ ਹੈ ਇਸੇ ਕਾਰਨ ਹੀ ਸਰਕਾਰੀ ਹਸਪਤਾਲ ਗਰੀਬਾਂ ਦੇ ਹਸਪਤਾਲ ਬਣਦੇ ਜਾ ਰਹੇ ਹਨ ਹਾਲਾਂਕਿ ਮੁੱਖ ਮੰਤਰੀ ਜਾ ਸਿਹਤ ਮੰਤਰੀ ਵੱਲੋਂ ਹਸਪਤਾਲਾਂ ਦੇ ਦੌਰੇ ਕਰਨ ਨਾਲ ਇਹ ਚੀਜ ਤਾਂ ਸਾਹਮਣੇ ਆਈ ਹੈ ਕਿ ਸੱਤਾਧਾਰੀ ਆਗੂ ਸਿਸਟਮ ‘ਚ ਸੁਧਾਰ ਲਿਆਉਣਾ ਚਾਹੁੰਦੇ ਹਨ ਪਰ ਅਧਿਕਾਰੀ ਆਪਣੀ ਪੁਰਾਣੀ ਆਦਤ ਛੱਡਣ ਜਾਂ ਬਦਲਣ ਲਈ ਤਿਆਰ ਨਹੀਂ

ਮੰਤਰੀ ਦੇ ਦੌਰੇ ਦਾ ਅਸਰ ਥੋੜ੍ਹੇ ਦਿਨਾਂ ਤੱਕ ਹੀ ਰਹਿੰਦਾ ਹੈ ਮਗਰੋਂ ਫਿਰ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ ਹਨ ਦਰਅਸਲ ਸਰਕਾਰੀ ਸਿਸਟਮ ‘ਚ ਕੰਮ ਕਰਨ ਦੀ ਸੰਸਕ੍ਰਿਤੀ ਪੈਦਾ ਕਰਨ ਦੀ ਜ਼ਰੂਰਤ ਹੈ ਕੁਝ ਅਧਿਕਾਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਜਿਨ੍ਹਾਂ ਦਾ ਹੌਂਸਲਾ ਵਧਾਉਣ ਦੀ ਜ਼ਰੂਰਤ ਹੈ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸਮੇਂ ਸਿਰ ਸਿਰ ਹੋਣੀ ਚਾਹੀਦੀ ਹੈ ਸਿਸਟਮ ‘ਚ ਸੁਧਾਰ ਹੀ ਸਮੱਸਿਆ ਦਾ ਹੱਲ ਹੈ ਸਿਹਤ ਸੇਵਾਵਾਂ ਸਭ ਤੋਂ ਅਹਿਮ ਖੇਤਰ  ਹੈ ਜਿਸ ਨੂੰ ਪੁਰੀ ਤਵੱਜੋਂ ਦਿੱਤੀ ਜਾਣ ਦੀ ਜ਼ਰੂਰਤ ਹੈ ਹਸਪਤਾਲਾਂ ਦੇ ਪ੍ਰਬੰਧਕੀ ਅਫ਼ਸਰ ਲੋਕਾਂ ਦੀ ਸਿਹਤ ਨੂੰ ਸੰਵੇਦਨਸ਼ੀਲਤਾ ਨਾਲ ਲੈਣ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।