ਪਾਕਿਸਤਾਨ ਵਿੱਚ ਬੰਬ ਧਮਾਕਾ, 17 ਮੌਤਾਂ, 30 ਤੋਂ ਵੱਧ ਜ਼ਖ਼ਮੀ

Bomb Blast, Fire, Pakistan, Hospital, Security Force, Injured

ਕਰਾਚੀ: ਪਾਕਿਸਤਾਨ ਦੇ ਕਵੇਟਾ ਵਿੱਚ ਸ਼ਨਿੱਚਰਵਾਰ ਨੂੰ ਸਕਿਉਰਟੀ ਫੋਰਸ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿੱਚ 17 ਜਣਿਆਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਸ਼ਨਿੱਚਰਵਾਰ ਦੇਰ ਰਾਤ ਇਹ ਧਮਾਕਾ ਪਿਸ਼ਿਨ ਬੱਸ ਅੱਡੇ ਨੇੜੇ ਹੋਇਆ ਜੋ ਸਖ਼ਤ ਸੁਰੱਖਿਆ ਵਾਲਾ ਇਲਾਕਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਬੰਬ ਧਮਾਕੇ ਦਾ ਨਿਸ਼ਾਨਾ ਪਾਕਿਸਤਾਨੀ ਆਰਮੀ ਦੇ ਜਵਾਨ ਸਨ। ਬਿਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਬੰਬ ਬੱਸ ਅੱਡੇ ਨੇੜੇ ਖੜ੍ਹੇ ਇੱਕ ਵਾਹਨ ਵਿੱਚ ਰੱਖਿਆ ਗਿਆ ਸੀ। ਬੁਗਤੀ ਨੇ ਕਿਹਾ ਕਿ ਜਾਂਚ ਜਾਰੀ ਹੈ ਪਰ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਇਹ ਵੱਡਾ ਧਮਾਕਾ ਸੀ ਅਤੇ ਕਰੀਬ ਦੋ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੇ ਨੇੜੇ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।

ਆਤਮਘਾਤੀ ਹਮਲਾ ਜਾਂ ਬੰਬ ਧਮਾਕਾ

  • ਬੁਗਤੀ ਮੁਤਾਬਕ, ਬੰਬ ਡਿਸਪੋਜ਼ਲ ਸਕਵਾਇਡ ਪਤਾ ਲਾ ਰਿਹਾ ਹੈ ਕਿ ਇਹ ਆਤਮਘਾਤੀ ਹਮਲਾ ਸੀ ਜਾਂ ਬੰਬ ਧਮਾਕਾ।
  • ਅਜੇ ਕਿਸੇ ਅੱਤਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ।
  • ਕਰੀਬ 30 ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
  • ਇਨ੍ਹਾਂ ਵਿੱਚੋ 6-7 ਜਣਿਆਂ ਦੀ ਹਾਲਤ ਗੰਭੀਰ ਹੈ।
  • ਉਨ੍ਹਾਂ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
  • ਲੋਕਲ ਟੀਚੀ ਚੈਨਲ ਦੀ ਰਿਪੋਰਟ ਵਿੱਚ 17 ਜਣਿਆਂ ਦੀ ਮੌਤ ਦੀ ਗੱਲ ਆਖੀ ਜਾ ਰਹੀ ਹੈ।

ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ

ਦੱਸਿਆ ਜਾ ਰਿਹਾ ਹੈ ਕਿ 12 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਅਤੇ ਇਹ ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਅਤੇ ਇਸ ਨਾਲ ਭਿਆਨਕ ਅੱਗ ਲੱਗ ਗਈ ਜਿਸ ਨਾਲ ਕੁਝ ਵਾਹਨ ਅਤੇ ਆਟੋ ਰਿਕਸ਼ਾ ਨਕੁਸਾਨੇ ਗਏ। ਇੰਟਰ-ਸਰਵਿਸ ਪਬਲਿਸ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ਼ ਗਫੂਰ ਨੇ ਇੱਕ ਟਵੀਟ ਕੀਤਾ, ਇਹ ਹਮਲਾ ਇੰਡੀਪੇਡੈਂਸੇ ਡੇ ਫੈਸਟੀਵਲ ‘ਤੇ ਅਸਰ ਪਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਸਾਡਾ ਇਰਾਦਾ ਕਿਸੇ ਚੁਣੌਤੀ ਦੇ ਅੱਗੇ ਗੋਡੇ ਨਹੀਂ ਟੇਕਾਂਗੇ। ਜ਼ਿਕਰਯੋਗ ਹੈ ਕਿ ਸੋਮਵਾਰ 14 ਅਗਸਤ ਨੂੰ ਪਾਕਿਸਤਾਨ ਦਾ ਅਜ਼ਾਦੀ ਦਿਹਾੜਾ ਹੈ। ਹਮਲੇ ਤੋਂ ਬਾਅਦ ਆਰਮੀ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।