ਬਠਿੰਡਾ ‘ਚ ਪਿਓ ਨੇ ਧੀ ਦੇ ਕਤਲ ਪਿੱਛੋਂ ਆਪ ਵੀ ਕੀਤੀ ਖੁਦਕੁਸ਼ੀ

Suicide, Murder, Bathinda, Police

ਘਰ ਦੀ ਵੰਡ ਨੂੰ ਲੈ ਕੇ ਪ੍ਰੇਸ਼ਾਨ ਸੀ ਮ੍ਰਿਤਕ

father-daughter's death

ਸੁਖਜੀਤ ਮਾਨ, ਬਠਿੰਡਾ: ਸਥਾਨਕ ਸ਼ਹਿਰ ਦੇ ਲਾਈਨੋ ਪਾਰ ਸਥਿਤ ਪਰਸਰਾਮ ਨਗਰ ‘ਚ ਅੱਜ ਉਸ ਵੇਲੇ ਸੰਨਾਟਾ ਛਾ ਗਿਆ ਜਦੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ ਆਪਣੀ ਧੀ ਦਾ ਕਤਲ ਕਰਕੇ ਖੁਦ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਘਰ ਦੇ ਬਟਵਾਰੇ ਆਦਿ ਨੂੰ ਲੈ ਕੇ ਮਾਨਸਿਕ ਤਣਾਓ ‘ਚੋਂ ਲੰਘ ਰਿਹਾ ਸੀ

ਪਰਸਰਾਮ ਨਗਰ ਦੀ ਕ੍ਰਿਸ਼ਨਾ ਗਲੀ, ਗਲੀ ਨੰਬਰ 6 ‘ਚ ਰਹਿਣ ਵਾਲੇ ਚਰਨਜੀਤ ਸਿੰਘ (47) ਪੁੱਤਰ ਕਨ੍ਹੱਈਆ ਲਾਲ ਨੇ ਅੱਜ ਆਪਣੀ ਮੰਦਬੁੱਧੀ ਧੀ ਸੋਨੀਆ (23) ਨੂੰ ਕੋਈ ਜ਼ਹਿਰੀਲੀ ਚੀਜ ਦੇ ਕੇ ਮਾਰ ਦਿੱਤਾ ਇਸ ਘਟਨਾ ਮਗਰੋਂ ਚਰਨਜੀਤ ਸਿੰਘ ਨੇ ਖੁਦ ਵੀ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਘਟਨਾ ਦੀ ਭਿਣਕ ਪੈਂਦਿਆਂ ਹੀ ਗਲੀ ‘ਚ ਸੰਨਾਟਾ ਛਾ ਗਿਆ ਤੇ ਵੱਡੀ ਗਿਣਤੀ ਲੋਕ ਘਟਨਾ ਸਥਾਨ ‘ਤੇ ਇਕੱਤਰ ਹੋ ਗਏ ਸੂਚਨਾ ਮਿਲਦਿਆਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕ ਚਰਨਜੀਤ ਸਿੰਘ ਦੀ ਜੇਬ ‘ਚੋਂ ਮਿਲੇ ਸੁਸਾਇਡ ਨੋਟ ‘ਚ ਲਿਖਿਆ ਹੋਇਆ ਹੈ ਕਿ ਉਹ ਤੇ ਉਸਦੀ ਧੀ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ

ਪੁਲਿਸ ਵੱਲੋਂ ਭਰਾ, ਭਰਜਾਈਆ ਤੇ ਭਤੀਜਿਆਂ ਖਿਲਾਫ਼ ਮਾਮਲਾ ਦਰਜ਼

ਸੁਸਾਇਡ ਨੋਟ ‘ਚ ਮ੍ਰਿਤਕ ਨੇ ਲਿਖਿਆ ਸੀ ਕਿ ਜਿਸ ਘਰ ‘ਚ ਉਹ ਰਹਿ ਰਿਹਾ ਸੀ ਇਸ ਘਰ ‘ਚੋਂ ਉਸਦੇ ਦੋ ਭਰਾ, ਦੋ ਭਰਜਾਈਆਂ ਅਤੇ ਦੋ ਭਤੀਜੇ ਹਿੱਸੇ ਦੀ ਮੰਗ ਕਰ ਰਹੇ ਸਨ ਜਦੋਂ ਕਿ ਉਨ੍ਹਾਂ ਨੂੰ ਪਹਿਲਾਂ ਹਿੱਸਾ ਦਿੱਤਾ ਜਾ ਚੁੱਕਾ ਹੈ ਘਰ ‘ਚ ਇਸ ਗੱਲ ਨੂੰ ਲੈ ਕੇ ਪੈਦਾ ਹੋਏ ਕਲੇਸ਼ ਕਾਰਨ ਹੀ ਉਸਨੇ ਇਹ ਕਦਮ ਚੁੱਕਿਆ ਹੈ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ‘ਚੋਂ ਮਿਲੇ ਸੁਸਾਇਡ ਨੋਟ ਦੇ ਅਧਾਰ ‘ਤੇ ਉਸਦੇ ਦੋ ਭਰਾਵਾਂ, ਦੋ ਭਰਜਾਈਆਂ ਅਤੇ ਦੋ ਭਤੀਜਿਆਂ ਸਮੇਤ ਛੇ ਜਣਿਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।