ਬਿਹਾਰ ‘ਚ ਹੜ੍ਹਾਂ ਨਾਲ ਹਾਲਤ ਗੰਭੀਰ, ਮੁੱਖ ਮੰਤਰੀ ਨਿਤੀਸ਼ ਨੇ ਕੇਂਦਰ ਤੋਂ ਫੌਜ ਮੰਗੀ

CM, Bihar, Floods, Heavy Rain, Rescue Operation

ਪਟਨਾ: ਉੱਤਰ ਭਾਰਤ ਵਿੱਚ ਭਾਰੀ ਮੀਂਹ ਨਾਲ ਬਿਹਾਰ ਵਿੱਚ ਹੜ੍ਹਾਂ ਦੀ ਹਾਲਤ ਗੰਭੀਰ ਹੋ ਗਈ ਹੈ। ਪਹਾੜ ‘ਤੇ ਹੋ ਰਹੀ ਲਗਾਤਾਰ ਬਾਰਸ਼ ਨਾਲ ਮਹਾਨੰਦਾ, ਗੰਗਾ ਅਤੇ ਕੋਸੀ ਨਦੀ ਤਖਰੇ ਦੇ ਨਿਸ਼ਾਨ ਤੋਂ ਉੱਪਰ ਵਰ ਰਹੀ ਹੈ। ਅਰਰੀਆ, ਪੂਰਨੀਆ ਅਤੇ ਕਿਸ਼ਨਗੰਜ ਦੇ ਨਾਲ-ਨਾਲ ਕਟਿਹਾਰ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਹੜ੍ਹ ਦੀ ਲਪੇਟ ਵਿੱਚ ਹੈ। ਇਸ ਤੋਂ ਇਲਾਵਾ ਸਰਹੱਦੀ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਦੇ ਕੁਝ ਇਲਾਕੇ ਵੀ ਹੜ੍ਹ ਵਿੱਚ ਡੁੱਬੇ ਹੋਏ ਹਨ। ਉੱਤਰੀ ਬਿਹਾਰੀ ਅਤੇ ਨੇਪਾਲ ਦੇ ਤਰਾਈ ਇਲਾਕਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਅਪ੍ਰਤੱਖ ਜਲ ਭਰਾਅ ਹੋ ਗਿਆ ਹੈ, ਜਿਸ ਨਾਲ ਹੜ੍ਹ ਦੀ ਸਥਿਤੀ ਉਤਪੰਨ ਹੋਈ ਹੈ।

ਕਟਿਹਾਰ ਐਨਜੇਪੀ ਰੇਲਖੰਡ ‘ਤੇ ਰੇਲਵੇ ਟਰੈਕ ਦੇ ਉੱਪਰੋਂ ਪਾਣੀ ਵਗਣ ਕਾਰਨ ਰਾਜਧਾਨੀ ਸਮੇਤ ਕਈ ਰੇਲੱਗੀਆਂ ਨੂੰ ਵੱਖ-ਵੱਖ ਸਟੇਸ਼ਨਾਂ ‘ਤੇ ਰੋਕ ਕੇ ਰੱਖਿਆ ਗਿਆ ਹੈ। ਰੇਲਵੇ ਨੇ ਚਾਰ ਜੋੜੀਆਂ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਪੂਰਬ-ਉੱਤਰ ਭਾਰਤ ਨਾਲ ਦੇਸ਼ ਦਾ ਰੇਲ ਸੰਪਰਕ ਟੁੱਟ ਗਿਆ ਹੈ।

ਮੁੱਖ ਮੰਤਰੀ ਨੇ ਮੋਦੀ ਤੇ ਰਾਜਨਾਥ ਨਾਲ ਕੀਤੀ ਗੱਲਬਾਤ

ਹੜ੍ਹ ਦੀ ਭਿਆਨਕ ਸਥਿਤੀ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ, ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਬੁਲਾਇਆ ਹੈ। ਹੜ੍ਹ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ।

ਹੜ੍ਹ ਨਾਲ ਬੇਹਾਲ ਕਿਸ਼ਨਗੰਜ, ਅਰਰੀਆ, ਫੋਰਬਿਸਗੰਜ, ਜੋਗਬਣੀ ਅਤੇ ਪੱਛਮੀ ਚੰਪਾਰਨ ਦੇ ਨਰਕਟਿਆਗੰਜ ਵਿੱਚ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜਨਜੀਵਨ ਪੂਰੀ ਤਰ੍ਹਾਂ ਤਹਿਸ-ਨਹਿਸ ਹੈ। ਮਕਾਨ ਅਤੇ ਗੱਡੀਆਂ ਸਾਰੀਆਂ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਕਈ ਲੋਕ ਆਪਣੇ ਘਰਾਂ ਵਿੱਚ ਹੀ ਫਸੇ ਹੋਏ ਹਨ। ਐਸਡੀਆਰਐਫ਼ ਦੀਆਂ ਟੀਮਾਂ ਲੋਕਾਂ ਨੂੰ ਬਚਾਉਣ ਵਿੱਚ ਜੁਟੀਆਂ ਹੋਈਆਂ ਹਨ।

ਬਚਾਅ ਮੁਹਿੰਮ ਜਾਰੀ

ਬਿਹਾਰ ਦੇ ਮੁੱਖ ਸਕੱਤਰ ਅੰਜਨੀ ਕੁਮਾਰ ਸਿੰਘ ਨੇ ਦੱਸਿਆ ਕਿ ਪਿਛਲੇ 72 ਘੰਟੇ ਵਿੱਚ ਅਪ੍ਰਤੱਖ ਬਾਰਸ਼ ਹੋਈ ਹੈ। ਜੇਕਰ ਸਾਰੇ ਅੰਕੜਿਆਂ ਨੂੰ ਜੋੜ ਕੇ ਵੇਖਿਆ ਜਾਵੇ ਤਾਂ ਲਗਭਗ ਦੋ ਫੁੱਟ ਤੱਕ ਪਾਣੀ ਮੀਂਹ ਕਾਰਨ ਹੀ ਹੈ। ਪਾਣੀ ਹੋਣ ਨਾਲ ਸਥਿਤੀ ਭਿਆਨਕ ਬਣੀ ਹੋਈ ਹੈ। ਉਨ੍ਹਾਂ ਹਿਕਾ ਕਿ ਲੋਕਾਂ ਦੇ ਬਚਾਅ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰਨੀਆ ਏਅਰਬੇਸ ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਫੂਡ ਪੈਕੇਟ ਵੀ ਸੁੱਟੇ ਜਾ ਰਹੇ ਹਨ।

ਡੀਐੱਮ ਨੇ ਹਾਲਤ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਮ ਲੋਕਾਂ ਨੂੰ ਧੀਰਜ ਰੱਖਦੇ ਹੋਏ ਰਾਹਤ ਕਾਰਜਾਂ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਦਰ ਐਸਡੀਓ ਨੂੰ ਪ੍ਰਾਣਪੁਰ ਅਤੇ ਬਾਰਸੋਈ ਐਸਡੀਓ ਨੂੰ ਆਜਮਨਗਰ ਵਿੱਚ ਕੈਂਪ ਕਰਨ ਲਈ ਕਿਹਾ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਅਤੇ ਲਗਾਤਾਰ ਹੋ ਰਹੀ ਬਾਰਸ਼ ਨੂੰ ਵੇਖਦੇ ਹੋਏ ਅਧਿਕਾਰੀਆਂ ਦੀ ਛੁੱਟੀ ਰੱਦ ਕਰ ਕਰਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।