ਨਵੀਂ ਦਿੱਲੀ| ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਰਾਫੇਲ ਸੌਦੇ ਸਬੰਧੀ ਸੁਪਰੀਮ ਕੋਰਟ ਸਾਹਮਣੇ ਗਲਤ ਤੱਥ ਪੇਸ਼ ਕੀਤੇ ਹਨ ਅਤੇ ਉੱਚ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਇਸ ਲਈ ਮੋਦੀ ਸਰਕਾਰ ਨੂੰ ਇਸ ਦਾ ਕਾਰਨ ਦੱਸਣਾ ਚਾਹੀਦਾ ਹੈ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਅੱਜ ਇੱਥੇ ਕਾਨਫਰੰਸ ‘ਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਫੇਲ ‘ਤੇ ਸੁਪਰੀਮ ਕੋਰਟ ਦੇ ਫੈਸਲੇ ਲਈ ਆਪਣੀ ਪਿੱਠ ਥਪਥਪਾ ਰਹੀ ਹੈ ਪਰ ਉਹ ਨਹੀਂ ਦੱਸ ਰਹੀ ਹੈ ਕਿ ਜਿਸ ਕੰਟਰੋਲਰ ਅਤੇ ਮਹਾਲੇਖਾ ਨਿਗਰਾਨ (ਕੈਗ) ਦੀ ਰਿਪੋਰਟ ਦਾ ਉਸ ਨੇ ਅਦਾਲਤ ‘ਚ ਹਵਾਲਾ ਦਿੱਤਾ ਅਤੇ ਅਦਾਲਤ ਨੇ ਜਿਸ ਦੇ ਆਧਾਰ ‘ਤੇ ਫੈਸਲਾ ਦਿੱਤਾ ਹੈ ਉਹ ਰਿਪੋਰਟ ਨਾ ਸੰਸਦ ‘ਚ ਪੇਸ਼ ਹੋਈ ਅਤੇ ਨਾ ਹੀ ਉਹ ਲੋਕ ਲੇਖਾ ਕਮੇਟੀ (ਪੀਏਸੀ) ਕੋਲ ਆਈ ਹੈ ਉਨ੍ਹਾਂ ਨੇ ਕਿਹਾ ਕਿ ਅਦਾਲਤ ਸਾਹਮਣੇ ਜੋ ਤੱਥ ਪੇਸ਼ ਕੀਤੇ ਗਏ ਉਸ ਨੇ ਉਸੇ ਆਧਾਰ ‘ਤੇ ਫੈਸਲਾ ਦਿੱਤਾ ਹੈ ਅਦਾਲਤ ਇਸ ਮਾਮਲੇ ‘ਚ ਪੀਏਸੀ ਦੀ ਟਿੱਪਣੀਆਂ ਅਤੇ ਖਾਮੀਆਂ ਨੂੰ ਨਹੀਂ ਦੇਖ ਸਕਦਾ ਹੈ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜਹਾਜ਼ਾਂ ਦੀ ਕੀਮਤ ਦਾ ਜ਼ਿਕਰ ਸੰਸਦ ‘ਚ ਪੇਸ਼ ਕੈਗ ਦੀ ਰਿਪੋਰਟ ਅਤੇ ਪੀਏਸੀ ਕੋਲ ਹੈ ਅਤੇ ਉਸੇ ਆਧਾਰ ‘ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਅਦਾਲਤ ਨੂੰ ਇਹ ਤਾਂ ਨਹੀਂ ਦੱਸਿਆ ਗਿਆ ਸੀ ਕਿ ਉਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਸ ਲਈ ਉਸ ਦੇ ਸਾਹਮਣੇ ਜੋ ਜਾਣਕਾਰੀ ਦਿੱਤੀ ਗਈ ਉਸ ਨੇ ਉਸੇ ਆਧਾਰ ‘ਤੇ ਫੈਸਲਾ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।