ਮਾਇਆਵਤੀ ਦਾ ਕਿਉਂ ਜਾਗਿਆ ਭਾਜਪਾ ਪ੍ਰੇਮ?

Mayawati

ਮਾਇਆਵਤੀ ਦਾ ਕਿਉਂ ਜਾਗਿਆ ਭਾਜਪਾ ਪ੍ਰੇਮ?

ਮਾਇਆਵਤੀ ਹਮੇਸ਼ਾ ਸਿਆਸੀ ਸਰਾਪ ਦੇ ਘੇਰੇ ‘ਚ ਰਹਿੰਦੀ ਹਨ ਜਿਸ ‘ਚੋਂ ਨਿੱਕਲਣ ਦੀ ਉਹ ਪੂਰੀ ਕੋਸਿਸ਼ ਤਾਂ ਕਰਦੇ ਹਨ ਤੇ ਨਿੱਕਲ ਨਹੀਂ ਸਕਦੇ ਹਨ ਪਹਿਲਾ ਸਿਆਸੀ ਸਰਾਪ ਕੇਂਦਰੀ ਸਰਕਾਰ ਦੀ ਹਮਾਇਤ ‘ਚ ਪ੍ਰਤੱਖ-ਅਪ੍ਰਤੱਖ ਰਹਿਣਾ ਅਤੇ ਦੂਜਾ ਸਰਾਪ ਮਾਇਆਵਤੀ ਦੇ ਵਿਧਾਇਕਾਂ-ਸਾਂਸਦਾਂ ਦਾ ਟੁੱਟਣਾ, ਵਿਰੋਧ ਕਰਕੇ ਦੂਜੀਆਂ ਸਿਆਸੀ ਪਾਰਟੀਆਂ ਦੇ ਨਾਲ ਚਲੇ ਜਾਣਾ ਹੈ ਇਨ੍ਹਾਂ ਦੋਵਾਂ ਸਰਾਪਾਂ ਦੀ ਕਾਟ ਲਈ ਮਾਇਆਵਤੀ ਕਦੇ-ਕਦੇ ਹੈਰਾਨੀਜਨਕ ਢੰਗ ਨਾਲ ਸਿਆਸੀ ਪੈਂਤਰੇਬਾਜੀ ਵੀ ਦਿਖਾਉਂਦੇ ਹਨ ਸਿਆਸੀ ਪੈਂਤਰੇਬਾਜੀ ਕਾਰਨ ਉਨ੍ਹਾਂ ਨੂੰ ਭਾਰਤੀ ਸਿਆਸਤ ‘ਚ ਸਭ ਤੋਂ ਜ਼ਿਆਦਾ ਗੈਰ-ਭਰੋਸੇਯੋਗ ਸਿਆਸਤਦਾਨ ਮੰਨਿਆ ਗਿਆ ਹੈ

ਫਿਰ ਵੀ ਮਾਇਆਵਤੀ ਦੀ ਸਿਆਸੀ ਹੈਸੀਅਤ ਬਣੀ ਰਹਿੰਦੀ ਹੈ, ਕਦੇ ਉਹ ੂਮਹੱਤਵਹੀਣ ਦੀ ਸ੍ਰੇਣੀ ‘ਚ ਨਹੀਂ ਹੁੰਦੇ ਹਨ ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਦਲਿਤ ਮਾਣ-ਮਰਿਆਦਾ ਦਾ ਪਹਿਰੇਦਾਰ ਹੋਣਾ ਹੈ ਨਿਸ਼ਚਿਤ ਤੌਰ ‘ਤੇ ਮਾਇਆਵਤੀ ਦਲਿਤ ਸਿਆਸਤ ਦੀ ਸਰਵਸ੍ਰੇਸਠ ਅਤੇ ਪ੍ਰਬਲ ਪਹਿਰੇਦਾਰ ਹਨ ਉੱਤਰ ਪ੍ਰਦੇਸ਼ ਵਰਗੇ ਦੇਸ਼ ਦੇ ਵੱਡੇ ਸੂਬੇ ‘ਤੇ ਉਹ ਖੁਦ ਦੇ ਦਮ ‘ਤੇ ਕਦੇ ਆਪਣੀ ਸਰਕਾਰ ਬਣਾਉਣ ‘ਚ ਕਾਮਯਾਬ ਹੋ ਚੁੱਕੀ ਹਨ, ਕਰਿਸ਼ਮਾ ਕਰ ਚੁੱਕੀ ਹਨ ਕਦੇ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵੀ ਉੱਤਰ ਪ੍ਰਦੇਸ਼ ‘ਚ ਮਾਇਆਵਤੀ ਨਾਲ ਗਠਜੋੜ ਕਰ ਚੁੱਕੀਆਂ ਹਨ

ਗੈਰ-ਭਰੋਸੇਯੋਗ ਹੋ ਜਾਣਾ, ਵਾਰ-ਵਾਰ ਨਿਹਚਾ ਬਦਲ ਦੇਣਾ  ਨੁਕਸਾਨਦਾਇਕ ਸਿਆਸੀ ਪ੍ਰਤੀਕਿਰਿਆਵਾਂ ਹਨ ਜਿਸ ‘ਤੇ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਲੰਮੇ ਸਮੇਂ ਤੱਕ ਆਪਣੇ-ਆਪ ਨੂੰ ਭਾਰਤੀ ਸਿਆਸਤ ‘ਚ ਸਰਗਰਮ ਭੂਮਿਕਾਵਾਂ ‘ਚ ਅਸਫ਼ਲ ਹੀ ਸਾਬਤ ਹੁੰਦੇ ਹਨ ਜਦੋਂ ਤੱਕ ਕਾਸ਼ੀ ਰਾਮ ਦੀ ਛਤਰ-ਛਾਇਆ ਸੀ ਉਦੋਂ ਤੱਕ ਦਲਿਤ ਵਰਗ ਪੂਰੀ ਤਰ੍ਹਾਂ ਅੱਖਾਂ ਬੰਦ ਕਰਕੇ ਬਸਪਾ ‘ਤੇ ਵਿਸ਼ਵਾਸ ਕਰਦੇ ਸਨ, ਬਸਪਾ ਦੀ ਹਮਾਇਤ ‘ਚ ਉਫ਼ਾਨ ਪੈਦਾ ਕਰਦੇ ਸਨ, ਰਾਸ਼ਟਰੀ ਰਾਜਨੀਤੀ ਵਿਚ ਬਸਪਾ ਦੀ ਹਮਾਇਤ ਆਪਣੀ ਉਪਯੋਗਿਤਾ ਅਤੇ ਭੂਮਿਕਾ ‘ਚ ਚਰਚਿਤ ਰਹਿੰਦੇ ਸਨ ਕਾਸ਼ੀ ਰਾਮ ਦੀ ਛਤਰ-ਛਾਇਆ ਉੱਠਣ ਤੋਂ ਬਾਅਦ ਮਾਇਆਵਤੀ ਸਾਹਮਣੇ ਬਸਪਾ ਨੂੰ ਭਾਰਤੀ ਰਾਜਨੀਤੀ ‘ਚ ਸਰਗਰਮ ਭੂਮਿਕਾ ਨਿਭਾਉਣ ‘ਚ ਕਾਮਯਾਬੀ ਨਹੀਂ ਮਿਲੀ ਹੈ ਬਸਪਾ ਦਾ ਜਨਾਧਾਰ ਹੌਲੀ-ਹੌਲੀ ਘਟ ਰਿਹਾ ਹੈ, ਬਸਪਾ ਦੀ ਉਫ਼ਾਨ ਦੀ ਰਾਜਨੀਤੀ ਵੀ ਲਗਭਗ ਦਮ ਤੋੜ ਗਈ ਹੈ

ਮਾਇਆਵਤੀ ਦਾ ਭਾਜਪਾ ਪ੍ਰੇਮ ਕਿਉਂ ਜਾਗਿਆ? ਇਸ ‘ਤੇ ਵਿਚਾਰ ਕਰਾਂਗੇ ਤਾਂ ਦੇਖਾਂਗੇ ਕਿ ਇਹ ਤਾਂ ਮਾਇਆਵਤੀ ਦੇ ਸਿਆਸੀ ਚਰਿੱਤਰ ‘ਚ ਸ਼ਾਮਲ ਹੈ ਉਹ ਕੇਂਦਰੀ ਸੱਤਾ ਦੇ ਨਾਲ ਕਦੇ ਪ੍ਰਤੱਖ ਤਾਂ ਕਦੇ ਅਪ੍ਰਤੱਖ ਤੌਰ ‘ਤੇ ਨਾਲ ਰਹਿੰਦੇ ਹਨ ਮਾਇਆਵਤੀ ਕਦੇ ਵੀ ਕੇਂਦਰੀ ਸਰਕਾਰ ਦੇ ਵਿਰੋਧ ‘ਚ ਰਹਿ ਹੀ ਨਹੀਂ ਸਕਦੇ ਹਨ ਉਦਾਹਰਨ ਵੀ ਦੇਖ ਲਓ ਕਾਂਗਰਸ ਦੇ ਦਸ ਸਾਲ ਦੀ ਸਰਕਾਰ ਦੀ ਉਹ ਬਾਹਰੋਂ ਅਪ੍ਰਤੱਖ ਤੌਰ ‘ਤੇ ਹਮਾਇਤ ਕਰ ਰਹੇ ਸਨ ਕਾਂਗਰਸ ਕੋਲ ਪੂਰਨ ਬਹੁਮਤ ਵੀ ਨਹੀਂ ਸੀ ਫਿਰ ਵੀ ਕਾਂਗਰਸ ਨੇ ਬਸਪਾ ਤੋਂ ਹਮਾਇਤ ਵੀ ਕਦੇ ਨਹੀਂ ਮੰਗੀ ਫਿਰ ਵੀ ਮਾਇਆਵਤੀ ਹਿਮਾਇਤ ‘ਚ ਖੜ੍ਹੇ ਰਹੇ ਸੰਸਦ ‘ਚ ਬਸਪਾ ਕਦੇ ਲੋੜ ਅਨੁਸਾਰ ਬਾਈਕਾਟ ਕਰ ਦਿੰਦੀ ਸੀ ਤਾਂ ਕਦੇ ਜ਼ਰੂਰਤ ਅਨੁਸਾਰ ਸੰਸਦ ਦੇ ਅੰਦਰ ਕਾਂਗਰਸ ਦੀ ਹਮਾਇਤ ‘ਚ ਬਸਪਾ ਖੜ੍ਹੀ ਹੋ ਜਾਂਦੀ ਸੀ

ਅਜਿਹਾ ਇਸ ਲਈ ਕਰਦੀ ਸੀ ਕਿ ਉਨ੍ਹਾਂ ‘ਤੇ ਕਾਂਗਰਸ ਸਰਕਾਰ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਸੀ ਹੁਣ ਤੁਸੀਂ ਕਹੋਗੇ ਕਿ ਕਿਹੜੀ ਤਲਵਾਰ? ਮਾਇਆਵਤੀ ਦੇ ਭ੍ਰਿਸ਼ਟਾਚਾਰ ਅਤੇ ਆਮਦਨੀ ਤੋਂ ਜ਼ਿਆਦਾ ਸੰਪੱਤੀ ਰੱਖਣ ਦਾ ਹੱਥਕੰਡਾ ਕਾਂਗਰਸ ਫੜ ਕੇ ਰੱਖਦੀ ਸੀ ਜਦੋਂ ਜਦੋਂ ਮਾਇਆਵਤੀ ਕਾਂਗਰਸ ਖਿਲਾਫ਼ ਜਾਣ ਦੀ ਕੋਸ਼ਿਸ ਕਰਦੀ ਉਦੋਂ-ਉਦੋਂ ਕਾਂਗਰਸ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਜਿਆਦਾ ਸੰਪੱਤੀ ਰੱਖਣ ਦਾ ਹੱਥਕੰਡਾ ਚਲਾ ਦਿੰਦੀ ਸੀ, ਫਿਰ ਮਾਇਆਵਤੀ ਕਾਂਗਰਸ ਦੇ ਪੱਖ ‘ਚ ਰਹਿੰਦੇ ਸਨ ਨਰਿੰਦਰ ਮੋਦੀ ਸਰਕਾਰ ਦੇ ਸਮੇਂ ‘ਚ ਮਾਇਆਵਤੀ ਦੇ ਭਰਾ ਦੇ ਘਰ ਆਮਦਨ ਟੈਕਸ ਦਾ ਛਾਪਾ ਪਿਆ ਸੀ ਛਾਪੇ ‘ਚ ਜੋ ਕੁਝ ਬਰਾਮਦ ਹੋਇਆ ਤੇ ਸਾਹਮਣੇ ਆਇਆ

ਉਸ ਨੂੰ ਦੇਖ ਕੇ ਲੋਕ ਹੈਰਾਨ ਸਨ ਮਾਇਆਵਤੀ ਦੇ ਭਰਾ ਦਾ ਕੋਈ ਵੱਡਾ ਵਪਾਰ ਨਹੀਂ ਸੀ, ਉਸ ਦੀ ਕੋਈ ਫੈਕਟਰੀ ਨਹੀਂ ਸੀ, ਸੋਨਾ ਉਗਲਣ ਵਾਲੀ ਕੋਈ ਖਾਨ ਨਹੀਂ ਸੀ ਫਿਰ ਵੀ ਉਸ ਦੇ ਇੱਥੋਂ ਚਾਰ ਸੌ ਕਰੋੜ ਤੋਂ ਜਿਆਦਾ ਦੀ ਸੰਪੱਤੀ ਮਿਲੀ ਸੀ ਜੇਕਰ ਇਸ ‘ਤੇ ਆਮਦਨ ਟੈਕਸ ਵਿਭਾਗ ਦੀ ਬਹਾਦਰੀ ਹੁੰਦੀ ਅਤੇ ਇਸ ਦੇ ਘੇਰੇ ‘ਚ ਮਾਇਆਵਤੀ ਨੂੰ ਲਿਆ ਜਾਂਦਾ ਫ਼ਿਰ ਸ਼ਸ਼ੀਕਲਾ ਵਾਂਗ ਮਾਇਆਵਤੀ ਵੀ ਜੇਲ੍ਹ ਦੀ ਚੱਕੀ ਪੀਂਹਦੀ ਰਹਿੰਦੀ ਅਤੇ ਫ਼ਿਰ ਮਾਇਆਵਤੀ ਦੀ ਰਾਜਨੀਤੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ

ਭਾਜਪਾ ਪ੍ਰੇਮ ਨਾਲ ਮਾਇਆਵਤੀ ਨੂੰ ਕੀ ਮਿਲੇਗਾ? ਸ਼ਾਇਦ ਮਾਇਆਵਤੀ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ, ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਨੂੰ ਪੂਰਨ ਬਹੁਮਤ ਹੈ ਇਸ ਲਈ ਭਾਜਪਾ ਨੂੰ ਕੋਈ ਖਾਸ ਲਾਭ ਹੋਣ ਵਾਲਾ ਨਹੀਂ ਹੈ ਰਹੀ ਗੱਲ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਤਾਂ ਉਸ ‘ਚ ਵੀ ਭਾਜਪਾ ਨੂੰ ਕੋਈ ਖਾਸ ਲਾਭ ਹੋਣ ਵਾਲਾ ਨਹੀਂ ਹੈ ਭਾਜਪਾ ਇਹ ਜਾਣਦੀ ਹੈ ਕਿ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਖ-ਵੱਖ ਲੜਦੀਆਂ ਹਨ ਤਾਂ ਫ਼ਿਰ ਉਸ ਦਾ ਲਾਭ ਭਾਜਪਾ ਨੂੰ ਹੀ ਮਿਲੇਗਾ ਮਾਇਆਵਤੀ ਜਿੰਨਾ ਵੀ ਅਖਿਲੇਸ਼ ਯਾਦਵ ਅਤੇ ਕਾਂਗਰਸ ਖਿਲਾਫ਼ ਬੋਲਣਗੇ

ਓਨਾ ਹੀ ਭਾਜਪਾ ਨੂੰ ਲਾਭ ਮਿਲੇਗਾ ਭਾਜਪਾ ਨੂੰ ਮੁਸਲਿਮ ਵੋਟਾਂ ਦੇ ਏਕੀਕਰਨ ਨਾਲ ਪ੍ਰੇਸ਼ਾਨੀ ਹੁੰਦੀ ਹੈ ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ਵੱਖ-ਵੱਖ ਲੜਨਗੀਆਂ ਤਾਂ ਫ਼ਿਰ ਮੁਸਲਿਮ ਵੋਟਾਂ ਵੰਡੀਆਂ ਜਾਣਗੀਆਂ ਮੁਸਲਿਮ ਵੋਟ ਤਾਂ ਉੱਥੇ ਜ਼ਰੂਰ ਵੰਡੇ ਜਾਣਗੇ ਪਰ ਮੁਸਲਿਮ ਉਮੀਦਵਾਰ ਟਕਰਾਉਣਗੇ ਜਾਂ ਫ਼ਿਰ ਸਾਹਮਣੇ ਹੋਣਗੇ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਸਪਾ ਮੁਸਲਿਮ ਵੋਟਾਂ ਨੂੰ ਆਪਣੇ ਪਾਲ਼ੇ ‘ਚ ਪਾਉਂਦੀ ਰਹੀ ਹੈ ਇਸ ਲਈ ਮਾਇਆਵਤੀ ਤੋਂ ਵੱਖ ਰਹਿਣਾ ਵੀ ਭਾਜਪਾ ਲਈ ਫਾÎÂਦੇਮੰਦ ਹੈ

ਇਸ ਸਮੀਕਰਨ ‘ਤੇ ਮਾਇਆਵਤੀ ਦਾ ਭਾਜਪਾ ਪ੍ਰੇਮ ਘਾਟੇ ਦਾ ਸੌਦਾ ਹੋ ਸਕਦਾ ਹੈ ‘ਪਲ ‘ਚ ਤੋਲ਼ਾ, ਪਲ ‘ਚ ਮਾਸਾ’ ਦੀ ਰਾਜਨੀਤੀ ਨਾਲ ਕੋਈ ਭਰੋਸੇਯੋਗਤਾ ਨਹੀਂ ਬਣਦੀ ਹੈ ਮਾਇਆਵਤੀ ਨੂੰ ਇਸ ਨਾਲ ਨੁਕਸਾਨ ਹੁੰਦਾ ਹੈ, ਉਨ੍ਹਾਂ ਦੀ ਰਾਜਨੀਤੀ ਭਰੋਸੇਯੋਗਤਾ ਦੀ ਸਹਿਚਰ ਨਹੀਂ ਹੁੰਦੀ ਹੈ ਸਗੋਂ ਵਿਸ਼ਵਾਸਘਾਤ ਦੀ ਸ਼੍ਰੇਣੀ ‘ਚ ਖੜ੍ਹੀ ਹੋ ਜਾਂਦੀ ਹੈ ਮਾਇਆਵਤੀ ਨੂੰ ਹੁਣ ਰਾਜਨੀਤੀ ਦੇ ਸੰਪੂਰਨ ਪੱਖ ਨੂੰ ਧਾਰਨ ਕਰਨਾ ਚਾਹੀਦਾ ਹੈ

ਸਿਰਫ਼ ਦਲਿਤ ਉਫ਼ਾਨ ਅਤੇ ਮੁਸਲਿਮ ਧਰੁਵੀਕਰਨ ਨਾਲ ਸਰਕਾਰ ਬਣਾਉਣ ਦੀ ਸ਼ਕਤੀ ਹਾਸਲ ਨਹੀਂ ਹੋ ਸਕਦੀ ਹੈ ਜੇਕਰ ਅਜਿਹਾ ਹੁੰਦਾ ਤਾਂ ਮਾਇਆਵਤੀ ਨਿਸ਼ਚਿਤ ਤੌਰ ‘ਤੇ ਹਮੇਸ਼ਾ ਸਰਕਾਰ ‘ਚ ਬਣੇ ਰਹਿੰਦੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਲਿਤਾਂ ਦਾ ਵੀ ਹੁਣ ਮਾਇਆਵਤੀ ਤੋਂ ਮੋਹ ਭੰਗ ਹੋ ਰਿਹਾ ਹੈ ਦਲਿਤ ਵਰਗ ‘ਤੇ ਭਾਜਪਾ ਦੀ ਪਕੜ ਵਧ ਰਹੀ ਹੈ ਇਸ ਲਈ ਮਾਇਆਵਤੀ ਨੂੰ ਭਰੋਸੇਯੋਗ ਬਣਨ ਦੀ ਲੋੜ ਹੈ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.