Haryana Assembly Election 2024 : ਛਾਂਟੀ ਤੋਂ ਬਾਅਦ ਕੁੱਲ 66 ਨਾਮਜ਼ਦਗੀਆਂ ਮਨਜ਼ੂਰ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। Haryana Assembly Election 2024 : ਜ਼ਿਲ੍ਹਾ ਚੋਣ ਅਧਿਕਾਰੀ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ-2024 ਲਈ ਸ਼ੁੱਕਰਵਾਰ ਨੂੰ ਸਾਰੇ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਕੀਤੀ ਗਈ, ਜਿਸ ਵਿੱਚ 66 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ ਸਰਸਾ ਵਿਧਾਨ ਸਭਾ ਹਲਕੇ ਤੋਂ 15, ਡੱਬਵਾਲੀ ਵਿਧਾਨ ਸਭਾ ਹਲਕੇ ਤੋਂ 15, ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ 8, ਏਲਨਾਬਾਦ ਵਿਧਾਨ ਸਭਾ ਹਲਕੇ ਤੋਂ 10 ਅਤੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ 18 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ 16 ਸਤੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 10 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇਗੀ।
ਸਰਸਾ ’ਚ ਪ੍ਰਵਾਨ ਹੋਈਆਂ ਨਾਮਜ਼ਦਗੀਆਂ | Haryana Assembly Election 2024
ਸਰਸਾ ਵਿਧਾਨ ਸਭਾ ਹਲਕੇ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਗੋਕੁਲ ਸੇਤੀਆ, ਜਨਨਾਇਕ ਜਨਤਾ ਪਾਰਟੀ ਤੋਂ ਪਵਨ ਕੁਮਾਰ, ਭਾਰਤੀ ਜਨਤਾ ਪਾਰਟੀ ਤੋਂ ਰੋਹਤਾਸ਼, ਆਮ ਆਦਮੀ ਪਾਰਟੀ ਤੋਂ ਸ਼ਿਆਮ ਸੁੰਦਰ, ਹਰਿਆਣਾ ਲੋਕਹਿਤ ਪਾਰਟੀ ਤੋਂ ਗੋਪਾਲ ਗੋਇਲ ਕਾਂਡਾ, ਭਾਰਤੀ ਬੁਲੰਦ ਪਾਰਟੀ ਤੋਂ ਜੈਵੀਰ ਸਿੰਘ, ਲਿਬਰਲ ਸੋਸ਼ਲਿਸਟ ਜਨ ਸੇਵਕ ਕ੍ਰਾਂਤੀ ਪਾਰਟੀ ਤੋਂ ਮਨੀਰਾਮ, ਆਜ਼ਾਦ ਉਮੀਦਵਾਰ ਓਮ ਪ੍ਰਕਾਸ਼, ਆਜ਼ਾਦ ਉਮੀਦਵਾਰ ਦਰਵੇਸ਼ ਸਵਾਮੀ, ਆਜ਼ਾਦ ਉਮੀਦਵਾਰ ਭਰਤ ਕੁਮਾਰ ਗਿਰਧਰ, ਆਜ਼ਾਦ ਉਮੀਦਵਾਰ ਮਦਨ ਲਾਲ, ਆਜ਼ਾਦ ਉਮੀਦਵਾਰ ਯੋਗੇਸ਼ ਸ਼ਰਮਾ, ਆਜ਼ਾਦ ਉਮੀਦਵਾਰ ਰਾਜਬੀਰ ਸਿੰਘ, ਆਜ਼ਾਦ ਉਮੀਦਵਾਰ ਸੁਖਪ੍ਰੀਤ ਸਿੰਘ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਗਏ ਹਨ। ਸਰਸਾ ਵਿਧਾਨ ਸਭਾ ਹਲਕੇ ਤੋਂ 15 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ।
ਐਲਨਾਬਾਦ ’ਚ ਪ੍ਰਵਾਨ ਹੋਈਆਂ ਨਾਮਜ਼ਦਗੀਆਂ | Haryana Assembly Election 2024
ਐਲਨਾਬਾਦ ਵਿਧਾਨ ਸਭਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਤੋਂ ਅੰਜਨੀ ਕੁਮਾਰ, ਇੰਡੀਅਨ ਨੈਸ਼ਨਲ ਲੋਕ ਦਲ ਤੋਂ ਅਭੈ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਅਮੀਰ ਚੰਦ ਮਹਿਤਾ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਭਰਤ ਸਿੰਘ, ਆਮ ਆਦਮੀ ਪਾਰਟੀ ਤੋਂ ਮਨੀਸ਼ ਕੁਮਾਰ, ਜਨ ਸੇਵਕ ਕ੍ਰਾਂਤੀ ਪਾਰਟੀ ਤੋਂ ਨਾਨਕ ਸਿੰਘ, ਹਰਿਆਣਾ ਲੋਕਹਿਤ ਪਾਰਟੀ ਤੋਂ ਮਯੰਕ ਗਿੰਦਰਾ, ਆਜ਼ਾਦ ਉਮੀਦਵਾਰ ਬਲਦੇਵ ਕੁਮਾਰ, ਆਜ਼ਾਦ ਉਮੀਦਵਾਰ ਵਿਕਰਮ ਪਾਲ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਸਮੇਤ 10 ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਗਏ ਹਨ।
ਰਾਣੀਆਂ ਵਿੱਚ ਸਭ ਤੋਂ ਵੱਧ 18 ਨਾਮਜ਼ਦਗੀਆਂ ਪ੍ਰਵਾਨ ਕੀਤੀਆਂ ਗਈਆਂ
ਉਨ੍ਹਾਂ ਦੱਸਿਆ ਕਿ ਰਾਣੀਆ ਵਿਧਾਨ ਸਭਾ ਹਲਕੇ ਤੋਂ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਅਰਜੁਨ ਸਿੰਘ ਚੌਟਾਲਾ, ਭਾਰਤੀ ਜਨਤਾ ਪਾਰਟੀ ਤੋਂ ਸ਼ੀਸ਼ਪਾਲ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸਰਵ ਮਿੱਤਰ, ਆਮ ਆਦਮੀ ਪਾਰਟੀ ਤੋਂ ਹਰਪਿੰਦਰ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਤੋਂ ਦਲਬੀਰ ਸਿੰਘ, ਜਨ ਸੇਵਕ ਪਾਰਟੀ ਤੋਂ ਲੱਕੀ, ਹਰਿਆਣਾ ਲੋਕਹਿਤ ਪਾਰਟੀ ਸੰਜੇ ਮਲਿਕ, ਆਜ਼ਾਦ ਉਮੀਦਵਾਰ ਅਰਜੁਨ ਦਾਸ, ਆਜ਼ਾਦ ਉਮੀਦਵਾਰ ਗਗਨਦੀਪ ਸਿੰਘ, ਆਜ਼ਾਦ ਉਮੀਦਵਾਰ ਗਗਨਦੀਪ, ਆਜ਼ਾਦ ਉਮੀਦਵਾਰ ਗੌਤਮ, ਆਜ਼ਾਦ ਉਮੀਦਵਾਰ ਜੋਗਿੰਦਰ ਰਾਮ, ਆਜ਼ਾਦ ਉਮੀਦਵਾਰ ਮੰਜੂ, ਆਜ਼ਾਦ ਉਮੀਦਵਾਰ ਮਹਿੰਦਰ ਸਿੰਘ, ਆਜ਼ਾਦ ਉਮੀਦਵਾਰ ਰਣਜੀਤ ਸਿੰਘ, ਆਜ਼ਾਦ ਉਮੀਦਵਾਰ ਵਿਕਰਮ, ਸਗਨ ਲਾਲ ਅਤੇ ਆਜ਼ਾਦ ਉਮੀਦਵਾਰ ਸਤਪਾਲ ਵਰਮਾ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕਰ ਲਏ ਗਏ ਹਨ। ਰਾਣੀਆਂ ਵਿਧਾਨ ਸਭਾ ਹਲਕੇ ਤੋਂ 18 ਨਾਮਜ਼ਦਗੀਆਂ ਸਵੀਕਾਰ ਕੀਤੀਆਂ ਗਈਆਂ ਹਨ।
ਕਾਲਾਂਵਾਲੀ ਵਿੱਚ 8 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪ੍ਰਵਾਨ ਕੀਤੀਆਂ ਗਈਆਂ
ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ, ਇੰਡੀਅਨ ਨੈਸ਼ਨਲ ਲੋਕ ਦਲ ਦੇ ਉਮੀਦਵਾਰ ਗੁਰਤੇਜ ਸਿੰਘ, ਆਮ ਆਦਮੀ ਪਾਰਟੀ ਦੇ ਜਸਦੇਵ ਸਿੰਘ, ਭਾਰਤੀ ਜਨਤਾ ਪਾਰਟੀ ਦੇ ਰਾਜਿੰਦਰ ਸਿੰਘ ਦੇਸੂਜੋਧਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ, ਹਰਿਆਣਾ ਲੋਕਹਿਤ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ, ਆਜ਼ਾਦ ਉਮੀਦਵਾਰ ਅਮਰਦੀਪ ਮਰਾੜ ਅਤੇ ਆਜ਼ਾਦ ਉਮੀਦਵਾਰ ਕ੍ਰਿਸ਼ਨ ਲਾਲ ਦੇ ਕਾਗਜ਼ ਵੀ ਮਨਜ਼ੂਰ ਕਰ ਲਏ ਗਏ ਹਨ। ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ 8 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ।
Read Also : Mountain Areas: ਪਹਾੜੀ ਖੇਤਰਾਂ ’ਚ ਅੰਨ੍ਹੇਵਾਹ ਵਿਕਾਸ ਗੰਭੀਰ ਖ਼ਤਰਾ