ਥੋਕ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ

Wholesale Inflation

ਮਈ ’ਚ ਵਧ ਕੇ 2.61 ਫੀਸਦੀ ’ਤੇ ਪਹੁੰਚੀ | Wholesale Inflation

ਨਵੀਂ ਦਿੱਲੀ (ਏਜੰਸੀ)। Wholesale Inflation : ਖੁਰਾਕੀ ਵਸਤਾਂ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਮਈ ’ਚ ਵਧ ਕੇ 2.61 ਫੀਸਦੀ ਹੋ ਗਈ, ਜਦੋਂ ਕਿ ਅਪਰੈਲ ’ਚ ਇਹ 1.26 ਫੀਸਦੀ ਸੀ। ਸ਼ੁੱਕਰਵਾਰ ਨੂੰ ਜਾਰੀ ਮਾਸਿਕ ਰਿਪੋਰਟ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰ ਸਾਲ (2011-12) ਮਈ ’ਚ ਵਧ ਕੇ 153.3 ਹੋ ਗਿਆ, ਜਦੋਂਕਿ ਅਪਰੈਲ ’ਚ ਇਹ 153.0 ਫੀਸਦੀ ’ਤੇ ਰਿਹਾ।

ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਧੀਆਂ ਕੀਮਤਾਂ | Wholesale Inflation

ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਮਈ ’ਚ ਵਧ ਕੇ 7.40 ਫੀਸਦੀ ਹੋ ਗਈ ਜਦੋਂ ਕਿ ਅਪਰੈਲ ’ਚ ਇਹ 5.52 ਫੀਸਦੀ ਸੀ। ਇਸੇ ਤਰ੍ਹਾਂ ਖੁਰਾਕੀ ਵਸਤਾਂ ਦਾ ਥੋਕ ਮੁੱਲ ਸੂਚਕ ਅੰਕ 185.7 ਸੀ ਜਦੋਂ ਕਿ ਇੱਕ ਮਹੀਨਾ ਪਹਿਲਾਂ ਇਹ 183.6 ਫੀਸਦੀ ਸੀ। ਮੁੱਢਲੀਆਂ ਵਸਤਾਂ ਦੀ ਥੋਕ ਮਹਿੰਗਾਈ ਦਰ 7.20 ਫੀਸਦੀ ਸੀ ਜਦੋਂ ਕਿ ਇਸ ਤੋਂ ਇੱਕ ਮਹੀਨਾ ਪਹਿਲਾਂ ਇਹ 5.01 ਫੀਸਦੀ ਸੀ। ਮਈ ’ਚ ਨਿਰਮਿਤ ਵਸਤਾਂ ਦੀਆਂ ਥੋਕ ਕੀਮਤਾਂ ’ਚ ਵੀ ਵਾਧਾ ਹੋਇਆ ਸੀ ਤੇ ਇਸ ਸ਼੍ਰੇਣੀ ’ਚ ਥੋਕ ਮਹਿੰਗਾਈ ਦਰ 0.78 ਫੀਸਦੀ ਹੋ ਗਈ ਸੀ, ਜਦੋਂ ਕਿ ਅਪਰੈਲ ’ਚ ਨਿਰਮਿਤ ਵਸਤਾਂ ਦੀਆਂ ਥੋਕ ਕੀਮਤਾਂ ਸਾਲਾਨਾ ਆਧਾਰ ’ਤੇ 0.42 ਫੀਸਦੀ ਘੱਟ ਸਨ।

Also Read : ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਮਨਾਇਆ ‘ਫਾਦਰਸ ਡੇਅ’

ਤੇਲ ਤੇ ਬਿਜਲੀ ਦੀਆਂ ਥੋਕ ਕੀਮਤਾਂ ਮਈ ’ਚ ਸਾਲਾਨਾ ਆਧਾਰ ’ਤੇ 1.35 ਫੀਸਦੀ ਵੱਧ ਸਨ, ਜਦੋਂ ਕਿ ਈਂਧਨ ਤੇ ਬਿਜਲੀ ਸ਼੍ਰੇਣੀ ਦੀ ਥੋਕ ਮਹਿੰਗਾਈ ਅਪਰੈਲ ’ਚ 1.38 ਫੀਸਦੀ ਰਹੀ। ਮਈ ’ਚ ਨਿਰਮਿਤ ਵਸਤਾਂ ਦੀਆਂ ਥੋਕ ਕੀਮਤਾਂ ’ਚ ਵੀ ਵਾਧਾ ਹੋਇਆ ਸੀ ਤੇ ਇਸ ਸ਼੍ਰੇਣੀ ’ਚ ਥੋਕ ਮਹਿੰਗਾਈ ਦਰ 0.78 ਫੀਸਦੀ ਹੋ ਗਈ ਸੀ, ਜਦੋਂ ਕਿ ਅਪਰੈਲ ਵਿੱਚ ਨਿਰਮਿਤ ਵਸਤਾਂ ਦੀਆਂ ਥੋਕ ਕੀਮਤਾਂ ਸਾਲਾਨਾ ਆਧਾਰ ’ਤੇ 0.42 ਫੀਸਦੀ ਘੱਟ ਸਨ।

LEAVE A REPLY

Please enter your comment!
Please enter your name here