ਡੇਂਗੂ ਕਾਰਨ 15 ਦਿਨਾਂ ‘ਚ ਖਤਮ ਹੋ ਗਿਆ ਪੂਰਾ ਪਰਿਵਾਰ

Whole, Family, Lost , 15 days , Dengue

15 ਦਿਨਾਂ ‘ਚ ਪੂਰੇ ਪਰਿਵਾਰ ਦੇ ਖਤਮ ਹੋ ਜਾਣ ਕਾਰਨ ਲੋਕ ਦਹਿਸ਼ਤ ‘ਚ

ਏਜੰਸੀ/ਤੇਲੰਗਾਨਾ। ਡੇਂਗੂ ਦੇ ਕਹਿਰ ਨਾਲ 15 ਦਿਨਾਂ ਅੰਦਰ ਇੱੱਕ ਪੂਰਾ ਪਰਿਵਾਰ ਖਤਮ ਹੋ ਗਿਆ ਹੁਣ ਇਸ ਪਰਿਵਾਰ ‘ਚ ਸਿਰਫ ਇੱਕ ਨਵਜਾਤ ਬੱਚਾ ਬਚਿਆ ਹੈ ਡੇਂਗੂ ਕਾਰਨ ਬੱਚੇ ਦੀ ਮਾਂ, ਪਿਤਾ, ਭੈਣ ਅਤੇ ਪੜਦਾਦਾ ਸਭ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਮੰਚੇਰੀਅਲ ਜ਼ਿਲ੍ਹੇ ‘ਚ ਰਹਿਣ ਵਾਲੇ ਪਰਿਵਾਰ ‘ਚ ਹੁਣ ਸਿਰਫ ਇੱਕ ਬੱਚੇ ਤੋਂ ਸਿਵਾਏ ਕੋਈ ਨਹੀਂ ਬਚਿਆ ਹੈ ਬੁੱਧਵਾਰ ਨੂੰ ਇਸ ਪਰਿਵਾਰ ਦੀ 28 ਸਾਲਾ ਮਹਿਲਾ ਸੋਨੀ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹਸਪਤਾਲ ‘ਚ ਦਮ ਤੋੜ ਦਿੱਤਾ।

ਇਸ ਪਰਿਵਾਰ ‘ਚ ਸਭ ਤੋਂ ਪਹਿਲਾਂ ਸੋਨੀ ਦੇ ਪਤੀ ਜੀ. ਰਾਜਗੱਟੂ (30) ਨੂੰ ਡੇਂਗੂ ਹੋਇਆ ਸੀ, ਰਾਜਗੱਟੂ ਇੱਕ ਅਧਿਆਪਕ ਸਨ, ਜਿਵੇਂ ਹੀ ਉਨ੍ਹਾਂ ਨੂੰ ਡੇਂਗੂ ਬਾਰੇ ਪਤਾ ਲੱਗਾ ਤਾਂ ਪਰਿਵਾਰ ਕਰੀਮਨਗਰ ‘ਚ ਸ਼ਿਫਟ ਹੋ ਗਿਆ ਪ੍ਰਾਈਵੇਟ ਹਸਪਤਾਲ ‘ਚ ਇਲਾਜ ਦੌਰਾਨ 16 ਅਕਤੂਬਰ ਨੂੰ ਰਾਜਗੱਟੂ ਦੀ ਮੌਤ ਹੋ ਗਈ ਇਸ ਤੋਂ ਬਾਅਦ ਰਾਜਗੱਟੂ ਦੇ 70 ਸਾਲਾ ਦਾਦਾ ਲਿੰਗਾਏ ਨੂੰ ਵੀ ਡੇਂਗੂ ਹੋ ਗਿਆ ਅਤੇ 20 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਪਰਿਵਾਰ ਹਾਲੇ ਇਨ੍ਹਾਂ ਦੋ ਮੌਤਾਂ ਦੇ ਸਦਮੇ ‘ਚੋਂ ਉੱਭਰਿਆ ਵੀ ਨਹੀਂ ਸੀ ਕਿ ਰਾਜਗੱਟੂ ਦੀ 6 ਸਾਲ ਦੀ ਧੀ ਸ੍ਰੀਵਰਸ਼ਿਨੀ ਨੂੰ ਵੀ ਡੇਂਗੂ ਹੋ ਗਿਆ ਤੇ ਇਲਾਜ ਦੌਰਾਨ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਉਸ ਦੀ ਵੀ ਮੌਤ ਹੋ ਗਈ ਰਾਜਗੱਟੂ ਦੀ ਪਤਨੀ ਸੋਨੀ ਗਰਭਵਤੀ ਸੀ ।

ਪਰਿਵਾਰ ‘ਚ ਇੰਜ ਹੀ ਇੱਕ ਤੋਂ ਬਾਅਦ ਇੱਕ ਮੌਤਾਂ ਨੂੰ ਲੈ ਕੇ ਉਹ ਸਦਮੇ ‘ਚ ਸੀ ਕਿ ਇਸ ਵਾਇਰਲ ਬਿਮਾਰੀ ਨੇ ਉਸ ਨੂੰ ਜਕੜ ਲਿਆ ਸੋਨੀ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਬਿਹਤਰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਮੰਗਲਵਾਰ ਨੂੰ ਸੋਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਬੁੱਧਵਾਰ 30 ਅਕਤੂਬਰ ਨੂੰ ਹਸਪਤਾਲ ‘ਚ ਮਹਿਲਾ ਦੀ ਵੀ ਮੌਤ ਹੋ ਗਈ 15 ਦਿਨਾਂ ‘ਚ ਪੂਰੇ ਪਰਿਵਾਰ ਦੇ ਇਸ ਤਰ੍ਹਾਂ ਖਤਮ ਹੋ ਜਾਣ ਕਾਰਨ ਜਿੱਥੇ ਲੋਕ ਦਹਿਸ਼ਤ ‘ਚ ਹਨ, ਉੱਥੇ ਇਸ ਘਟਨਾ ਨੇ ਸੂਬਾ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ ਤੇਲੰਗਾਨਾ ਹਾਈਕੋਰਟ ਪਹਿਲਾਂ ਹੀ ਸੂਬੇ ‘ਚ ਡੇਂਗੂ ਦੇ ਖਤਰੇ ਸਬੰਧੀ ਸਰਕਾਰ ਨੂੰ ਚਿਤਾਵਨੀ ਦੇ ਚੁੱਕਾ ਸੀ। Dengue

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।