ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ20 ਤੋਂ ਤਿੰਨਾਂ ਖਿਡਾਰੀਆਂ ਨੇ ਲੈ ਲਿਆ ਹੈ ਸੰਨਿਆਸ | Virat Kohli
- ਤਿੰਨ ਖਿਡਾਰੀਆਂ ਨੇ 5-5 ਵਿਕਲਪ
ਸਪੋਰਟਸ ਡੈਸਕ। ਵੈਸਟਇੰਡੀਜ ’ਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਵਾਪਸ ਵਤਨ ਪਰਤ ਆਈ ਹੈ। 29 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ਜਿੱਤਣ ਤੋਂ ਬਾਅਦ, ਭਾਰਤੀ ਕ੍ਰਿਕੇਟ ਦੇ ਤਿੰਨ ਮਹਾਨ ਖਿਡਾਰੀਆਂ ਰਵਿੰਦਰ ਜਡੇਜਾ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ। ਅਜਿਹੇ ’ਚ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਕੌਣ ਲੈ ਸਕਦਾ ਹੈ? ਸਟੋਰੀ ਵਿੱਚ ਅੱਗੇ, ਅਸੀਂ ਤਿੰਨ ਖਿਡਾਰੀਆਂ ਦੇ 5-5 ਵਿਕਲਪਾਂ ਨੂੰ ਜਾਣਾਂਗੇ, ਜੋ ਅੰਤਰਰਾਸ਼ਟਰੀ ਤੇ ਆਈਪੀਐਲ ਦੋਵਾਂ ਪੱਧਰਾਂ ’ਤੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ…..
ਰਵਿੰਦਰ ਜਡੇਜਾ : 500 ਤੋਂ ਜ਼ਿਆਦਾ ਦੌੜਾਂ ਤੇ 50 ਤੋਂ ਜ਼ਿਆਦਾ ਵਿਕਟਾਂ | Virat Kohli
ਰਵਿੰਦਰ ਜਡੇਜਾ ਨੇ 10 ਫਰਵਰੀ 2009 ਨੂੰ ਸ਼੍ਰੀਲੰਕਾ ਖਿਲਾਫ ਆਪਣਾ ਟੀ-20 ਡੈਬਿਊ ਕੀਤਾ। ਉਨ੍ਹਾਂ 2009 ਵਿੱਚ ਹੀ ਭਾਰਤ ਲਈ ਪਹਿਲਾ ਟੀ-20 ਵਿਸ਼ਵ ਕੱਪ ਵੀ ਖੇਡਿਆ ਸੀ। ਜਡੇਜਾ ਨੇ 74 ਟੀ-20 ਖੇਡਣ ਤੋਂ ਬਾਅਦ ਸੰਨਿਆਸ ਲੈ ਲਿਆ, ਜਿਸ ਵਿੱਚ ਉਨ੍ਹਾਂ ਨੇ 515 ਦੌੜਾਂ ਬਣਾਈਆਂ ਤੇ 54 ਵਿਕਟਾਂ ਲਈਆਂ। ਵਿਸ਼ਵ ਕੱਪ ਦੇ 30 ਮੈਚਾਂ ਵਿੱਚ ਜਡੇਜਾ ਨੇ 130 ਦੌੜਾਂ ਬਣਾਈਆਂ ਤੇ 22 ਵਿਕਟਾਂ ਲਈਆਂ। ਜਡੇਜਾ ਟੀਮ ਇੰਡੀਆ ’ਚ ਆਲਰਾਊਂਡਰ ਦੇ ਰੂਪ ’ਚ ਖੇਡੇ। ਬੱਲੇਬਾਜ ਤੇ ਗੇਂਦਬਾਜ਼ੀ ਦੋਵੇਂ ਖੱਬੇ ਹੱਥ ਨਾਲ ਕਰਦੇ ਹਨ। ਟੀਮ ਇੰਡੀਆ ਨੂੰ ਫੀਲਡਿੰਗ ’ਚ ਆਪਣੀ ਸਭ ਤੋਂ ਵੱਡੀ ਕਮੀ ਨਜਰ ਆਵੇਗੀ, ਉਹ ਟੀਮ ਦੇ ਇੱਕਲੌਤੇ ਅਜਿਹੇ ਖਿਡਾਰੀ ਹਨ, ਜਿਸ ’ਚ ਫੀਲਡਿੰਗ ਰਾਹੀਂ ਖੇਡ ਨੂੰ ਬਦਲਣ ਦੀ ਸਮਰੱਥਾ ਸੀ।
ਕੌਣ ਲਵੇਗਾ ਜਡੇਜ਼ਾ ਦੀ ਥਾਂ? | Virat Kohli
ਹਾਲਾਂਕਿ ਅਕਸ਼ਰ ਪਟੇਲ ਜਡੇਜਾ ਦਾ ਵਿਕਲਪ ਹਨ ਪਰ ਵਿਸ਼ਵ ਕੱਪ ’ਚ ਭਾਰਤ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨਾਲ ਸਾਰੇ ਮੈਚ ਖੇਡੇ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਭਵਿੱਖ ’ਚ ਵੀ 2 ਸਪਿਨ ਆਲਰਾਊਂਡਰਾਂ ਨੂੰ ਮੌਕਾ ਦੇ ਸਕਦੀ ਹੈ। ਅੰਤਰਰਾਸ਼ਟਰੀ ਕ੍ਰਿਕੇਟ ਖੇਡ ਚੁੱਕੇ ਵਾਸ਼ਿੰਗਟਨ ਸੁੰਦਰ ਤੇ ਕੁਰਣਾਲ ਪੰਡਯਾ ਇਸ ਸਮੇਂ ਜੇਡਜਾ ਦਾ ਸਭ ਤੋਂ ਵਧੀਆ ਬਦਲ ਜਾਪਦੇ ਹਨ।
- ਵਾਸ਼ਿੰਗਟਨ ਸੁੰਦਰ : ਭਾਰਤ ਲਈ 43 ਟੀ-20 ਖੇਡ ਚੁੱਕੇ ਹਨ, ਬੱਲੇ ਖੱਬੇ ਹੱਥ ਨਾਲ ਸੱਜੇ ਹੱਥ ਨਾਲ ਆਫ ਸਪਿਨ ਕਰਦੇ ਹਨ। ਉਹ ਪਾਵਰਪਲੇ ’ਚ ਨਵੀਂ ਗੇਂਦ ਨਾਲ ਬੱਲੇਬਾਜਾਂ ਨੂੰ ਕਾਫੀ ਪਰੇਸ਼ਾਨ ਕਰਦੇ ਹਨ ਤੇ ਲੰਬੇ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਵੀ ਰਹੇ ਹਨ। ਤਿੰਨਾਂ ਫਾਰਮੈਟਾਂ ’ਚ ਡੈਬਿਊ ਕਰ ਚੁੱਕੇ ਹਨ ਤੇ ਜਿੰਮਬਾਵੇ ਲਈ ਟੀ-20 ਖੇਡਦੇ ਵੀ ਨਜਰ ਆਉਣਗੇ। ਫਿਲਹਾਲ ਸੁੰਦਰ ਨੂੰ ਜਡੇਜ਼ਾ ਦਾ ਸਭ ਤੋਂ ਵਧੀਆ ਰਿਪਲੇਸਮੈਂਟ ਮੰਨਿਆ ਜਾ ਰਿਹਾ ਹੈ।
- ਕਰੁਣਾਲ ਪੰਡਯਾ : ਤਜਰਬੇਕਾਰ ਆਈਪੀਐੱਲ ਆਲਰਾਊਂਡਰ ਕਰੁਣਾਲ ਆਪਣੇ ਖੱਬੇ ਹੱਥ ਨਾਲ ਖੱਬੇ ਹੱਥ ਦੀ ਸਪਿਨ ਨਾਲ ਬੱਲੇਬਾਜੀ ਕਰਦਾ ਹੈ। ਨਵੀਂ ਗੇਂਦ ਨਾਲ ਉਹ ਮੱਧ ਤੇ ਆਖਿਰੀ ਦੇ ਓਵਰਾਂ ’ਚ ਵੀ ਵਿਕਟਾਂ ਲੈਂਦੇ ਹਨ। ਵੱਡੇ ਸ਼ਾਟ ਮਾਰਨ ਦੇ ਨਾਲ-ਨਾਲ ਉਹ ਪਾਰੀ ਨੂੰ ਸੰਭਾਲਣ ਦੀ ਕਾਬਲੀਅਤ ਵੀ ਰੱਖਦੇ ਹਨ।
ਕਪਤਾਨ ਰੋਹਿਤ ਸ਼ਰਮਾ : ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ | Virat Kohli
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 19 ਸਤੰਬਰ 2007 ਨੂੰ ਇੰਗਲੈਂਡ ਖਿਲਾਫ ਆਪਣਾ ਟੀ-20 ਡੈਬਿਊ ਕੀਤਾ ਸੀ। ਇਸੇ ਮੈਚ ’ਚ ਯੁਵਰਾਜ ਸਿੰਘ ਨੇ ਵਿਸ਼ਵ ਕੱਪ ’ਚ 6 ਗੇਂਦਾਂ ’ਤੇ 6 ਛੱਕੇ ਜੜੇ ਸਨ। ਭਾਰਤ ਨੇ ਇਹ ਟੂਰਨਾਮੈਂਟ ਵੀ ਜਿੱਤਿਆ। ਰੋਹਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿਸ਼ਵ ਕੱਪ ਜਿੱਤ ਨਾਲ ਕੀਤੀ ਤੇ ਇਸ ਫਾਰਮੈਟ ਦੇ ਵਿਸ਼ਵ ਕੱਪ ਜਿੱਤ ਕੇ ਆਪਣੇ ਕਰੀਅਰ ਦਾ ਅੰਤ ਵੀ ਕੀਤਾ। ਰੋਹਿਤ ਟੀ-20 ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ ਰਹੇ, ਉਨ੍ਹਾਂ ਨੇ 4231 ਦੌੜਾਂ ਬਣਾਈਆਂ। ਵਿਸ਼ਵ ਕੱਪ ’ਚ ਵੀ ਉਹ ਵਿਰਾਟ ਤੋਂ ਬਾਅਦ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਸਨ।
ਰੋਹਿਤ ਨੇ ਆਪਣੀ ਹਮਲਾਵਰ ਬੱਲੇਬਾਜੀ ਤੇ ਧਮਾਕੇਦਾਰ ਪਾਰੀ ’ਚ 5 ਸੈਂਕੜੇ ਜੜੇ। ਪਿਛਲੇ ਵਿਸ਼ਵ ਕੱਪ ’ਚ ਉਨ੍ਹਾਂ ਨੇ ਅਸਟਰੇਲੀਆ ਤੇ ਇੰਗਲੈਂਡ ਖਿਲਾਫ ਅਰਧ ਸੈਂਕੜੇ ਜੜ ਮਜਬੂਤ ਸਕੋਰ ਦੀ ਨੀਂਹ ਰੱਖੀ ਸੀ। ਰੋਹਿਤ ਦਾ ਬੱਲੇਬਾਜੀ ਰਿਪਲੇਸਮੈਂਟ ਸ਼ਾਇਦ ਮਿਲ ਜਾਵੇਗਾ, ਪਰ ਟੀਮ ਇੰਡੀਆ ਨੂੰ ਟੀ-20 ’ਚ ਉਨ੍ਹਾਂ ਦੀ ਕਪਤਾਨੀ ਦੀ ਸਭ ਤੋਂ ਜ਼ਿਆਦਾ ਕਮੀ ਰਹੇਗੀ। ਰੋਹਿਤ ਭਾਵੇਂ ਹੀ ਟੈਸਟ ’ਚ ਕਪਤਾਨ ਕੋਹਲੀ ਤੇ ਵਨਡੇ ’ਚ ਕਪਤਾਨ ਧੋਨੀ ਵਰਗੀ ਛਾਪ ਨਹੀਂ ਛੱਡ ਸਕੇ ਪਰ ਟੀ-20 ’ਚ ਉਨ੍ਹਾਂ ਨੇ ਆਪਣੀ ਅਗਵਾਈ ਲਈ ਨਵੀਂ ਪਛਾਣ ਬਣਾਈ ਹੈ।
ਕੌਣ ਲਵੇਗਾ ਕਪਤਾਨ ਰੋਹਿਤ ਸ਼ਰਮਾ ਦੀ ਥਾਂ? | Virat Kohli
- ਯਸ਼ਸਵੀ ਜਾਇਸਵਾਲ : ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਹਿੱਸਾ ਰਹੇ 22 ਸਾਲਾ ਦੇ ਯਸ਼ਸਵੀ ਜਾਇਸਵਾਲ ਨੇ ਭਾਰਤ ਲਈ 17 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਕ ਸੈਂਕੜੇ ਨਾਲ 500 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰੋਹਿਤ ਦੀ ਤਰ੍ਹਾਂ, ਉਹ ਹਮਲਾਵਰ ਬੱਲੇਬਾਜੀ ਕਰਦੇ ਹਨ, ਅਤੇ ਆਪਣੀ ਘਰੇਲੂ ਟੀਮ ਮੁੰਬਈ ਨਾਲ ਘਰੇਲੂ ਕ੍ਰਿਕੇਟ ਵੀ ਖੇਡਦੇ ਹਨ। ਫਿਲਹਾਲ ਉਹ ਰੋਹਿਤ ਦੇ ਬਿਹਤਰੀਨ ਰਿਪਲੇਸਮੈਂਟ ਹੈ।
- ਈਸ਼ਾਨ ਕਿਸ਼ਨ : ਵਿਸਫੋਟਕ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ ਕਿਸ਼ਨ ਨੇ ਭਾਰਤ ਲਈ 32 ਟੀ-20 ਖੇਡੇ ਹਨ। ਉਨ੍ਹਾਂ 2021 ’ਚ ਟੀ-20 ਤੇ 2023 ’ਚ ਇੱਕ ਰੋਜਾ ਵਿਸ਼ਵ ਕੱਪ ਵੀ ਖੇਡਿਆ ਸੀ। ਬੀਸੀਸੀਆਈ ਉਨ੍ਹਾਂ ਨੂੰ ਲਗਾਤਾਰ ਮੌਕੇ ਦੇ ਰਿਹਾ ਹੈ, ਜੇਕਰ ਯਸ਼ਸਵੀ ਫਲਾਪ ਹੁੰਦੇ ਹਨ ਤਾਂ ਈਸ਼ਾਨ ਅਗਲੇ ਦਾਅਵੇਦਾਰ ਹੋਣਗੇ।
- ਕੇਐਲ ਰਾਹੁਲ : ਭਾਰਤ ਲਈ 2 ਟੀ-20 ਸੈਂਕੜੇ ਜੜਨ ਵਾਲੇ ਰਾਹੁਲ ਨੇ ਇਨ੍ਹੀਂ ਦਿਨੀਂ ਇਸ ਫਾਰਮੈਟ ’ਚ ਹੌਲੀ ਬੱਲੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ 2021 ਤੇ 2022 ’ਚ ਲਗਾਤਾਰ ਦੋ ਵਿਸ਼ਵ ਕੱਪ ਖੇਡਣ ਤੋਂ ਬਾਅਦ ਉਨ੍ਹਾਂ ਨੂੰ 2024 ’ਚ ਟੀਮ ਤੋਂ ਬਾਹਰ ਰੱਖਿਆ ਗਿਆ ਸੀ। ਜੇਕਰ ਰਾਹੁਲ ਫਿਰ ਤੋਂ ਬੱਲੇਬਾਜੀ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਟੀਮ ਇੰਡੀਆ ਨੂੰ ਉਸ ਤੋਂ ਵਧੀਆ ਓਪਨਰ ਨਹੀਂ ਮਿਲ ਸਕਦਾ।
IPL ਸਿਤਾਰੇ ਵੀ ਲੈ ਸਕਦੇ ਹਨ ਰੋਹਿਤ ਦੀ ਜਗ੍ਹਾ
- ਅਭਿਸ਼ੇਕ ਸ਼ਰਮਾ : ਆਈਪੀਐਲ ’ਚ ਆਪਣੀ ਛਾਪ ਛੱਡਣ ਵਾਲੇ ਹੈਦਰਾਬਾਦ ਦੇ ਧਮਾਕੇਦਾਰ ਓਪਨਰ ਅਭਿਸ਼ੇਕ ਸ਼ਰਮਾ ਪਿਛਲੇ ਟੂਰਨਾਮੈਂਟ ’ਚ ਸ਼ਾਨਦਾਰ ਫਾਰਮ ਵਿੱਚ ਨਜਰ ਆਏ। ਉਸ ਨੇ 204.22 ਦੀ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਖੱਬੇ ਹੱਥ ਦੀ ਬੱਲੇਬਾਜੀ ਦੇ ਨਾਲ-ਨਾਲ ਉਹ ਸਪਿਨ ਗੇਂਦਬਾਜੀ ਵੀ ਕਰਦੇ ਹਨ। ਫਿਲਹਾਲ ਉਹ ਜਿੰਮਬਾਵੇ ’ਚ ਆਪਣੀ ਕਾਬਲੀਅਤ ਦਿਖਾਉਂਦੇ ਨਜਰ ਆਉਣਗੇ।
- ਪ੍ਰਿਥਵੀ ਸ਼ਾਅ : 2018 ਵਿੱਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ਵਾਲੇ ਪ੍ਰਿਥਵੀ ਸ਼ਾਅ ਤੋਂ ਭਾਰਤੀ ਟੀਮ ਨੂੰ ਬਹੁਤ ਉਮੀਦਾਂ ਸਨ, ਪਰ ਉਹ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਹਾਲਾਂਕਿ ਪਿਛਲੇ ਇੱਕ ਸਾਲ ’ਚ ਉਨ੍ਹਾਂ ਨੇ ਸੁਧਾਰ ਕੀਤਾ ਹੈ ਤੇ ਘਰੇਲੂ ਕ੍ਰਿਕੇਟ ’ਚ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਮਲਾਵਰ ਬੱਲੇਬਾਜੀ ਲਈ ਵੀ ਪ੍ਰਿਥਵੀ ਦਾ ਕੋਈ ਮੁਕਾਬਲਾ ਨਹੀਂ ਹੈ, ਜੇਕਰ ਉਹ ਆਪਣੀ ਫਿਟਨੈੱਸ ਅਤੇ ਫਾਰਮ ਨੂੰ ਬਰਕਰਾਰ ਰੱਖਦੇ ਹਨ ਤਾਂ ਟੀ-20 ਟੀਮ ’ਚ ਜਗ੍ਹਾ ਬਣਾ ਸਕਦਾ ਹੈ।
ਰੋਹਿਤ ਦੀ ਜਗ੍ਹਾ ਸੰਜੂ ਸੈਮਸਨ, ਮਯੰਕ ਅਗਰਵਾਲ, ਦੇਵਦੱਤ ਪਡਿਕਲ, ਦੀਪਕ ਹੁੱਡਾ, ਸਾਈ ਸੁਦਰਸ਼ਨ ਤੇ ਪ੍ਰਭਸਿਮਰਨ ਸਿੰਘ ਵੀ ਟੀ-20 ਵਿੱਚ ਭਾਰਤ ਲਈ ਓਪਨਿੰਗ ਕਰ ਸਕਦੇ ਹਨ।
ਵਿਰਾਟ ਕੋਹਲੀ : ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਵਿਰਾਟ, ਨਾਂਅ ਜਿੰਨਾਂ ਵੱਡਾ ਹੈ, ਭਾਰਤੀ ਟੀਮ ਲਈ ਕੰਮ ਵੀ ਉਨ੍ਹਾਂ ਹੀ ਵੱਡਾ ਕੀਤਾ ਹੈ ਕੋਹਲੀ ਨੇੇ। ਵਿਰਾਟ ਨੇ ਜਿੰਮਬਾਵੇ ਦੌਰੇ ’ਤੇ 12 ਜੂਨ 2010 ਨੂੰ ਟੀ-20 ਡੈਬਿਊ ਕੀਤਾ। 2012 ’ਚ ਪਹਿਲਾ ਟੀ-20 ਵਿਸ਼ਵ ਕੱਪ ਖੇਡਿਆ, ਪਾਕਿਸਤਾਨ ਖਿਲਾਫ ਮੈਚ ਜੇਤੂ ਅਰਧ ਸੈਂਕੜਾ ਜੜਿਆ। ਉਸ ਤੋਂ ਬਾਅਦ ਹਰ ਵਿਸ਼ਵ ਕੱਪ ਵਿੱਚ ਹਿੱਸਾ ਲਿਆ। 2014 ਤੇ 2016 ’ਚ ‘ਪਲੇਅਰ ਆਫ ਦਿ ਟੂਰਨਾਮੈਂਟ’ ਰਹੇ ਪਰ ਟੀਮ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਖਿਤਾਬ ਤੋਂ ਦੂਰ ਰਹੀ। (Virat Kohli)
ਇਹ ਵੀ ਪੜ੍ਹੋ : Champions Trophy 2025: ਚੈਂਪੀਅਨਜ਼ ਟਰਾਫੀ ’ਚ ਇਸ ਦਿਨ ਆਹਮੋ-ਸਾਹਮਣੇ ਹੋ ਸਕਦੇ ਹਨ ਭਾਰਤ-ਪਾਕਿਸਤਾਨ
ਜੇਕਰ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦੀ ਸਰਵੋਤਮ ਟੀਮ ਬਣਦੀ ਹੈ ਤਾਂ ਉਸ ’ਚ ਸਭ ਤੋਂ ਪਹਿਲਾਂ ਨਾਂਅ ਵਿਰਾਟ ਦਾ ਹੋਵੇਗਾ। 2022 ’ਚ ਖਰਾਬ ਫਾਰਮ ਦੇ ਬਾਵਜੂਦ, ਉਹ ਟੂਰਨਾਮੈਂਟ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸਨ। ਇਸ ਵਾਰ ਉਹ ਪੂਰੇ ਟੂਰਨਾਮੈਂਟ ’ਚ ਨਹੀਂ ਚੱਲ ਸਕੇ ਪਰ ਫਾਈਨਲ ’ਚ ਜਦੋਂ ਟੀਮ ਨੂੰ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਂ ਉਨ੍ਹਾਂ ਨੇ 76 ਦੌੜਾਂ ਬਣਾਈਆਂ ਤੇ ਉਨ੍ਹਾਂ ਨੂੰ ਅਜਿਹੇ ਸਕੋਰ ’ਤੇ ਪਹੁੰਚਾਇਆ ਜਿੱਥੇ ਜਿੱਤ ਦੀ ਉਮੀਦ ਕੀਤੀ ਜਾ ਸਕਦੀ ਸੀ। (Virat Kohli)
ਉਹ ਆਪਣੇ ਆਖਰੀ ਮੈਚ ’ਚ ‘ਪਲੇਅਰ ਆਫ ਦਾ ਫਾਈਨਲ’ ਬਣੇ ਤੇ ਭਾਰਤ ਦੀ ਵਿਸ਼ਵ ਕੱਪ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਸਕੋਰਰ ਬਣਾ ਕੇ ਆਪਣੇ ਟੀ-20 ਕਰੀਅਰ ਦਾ ਅੰਤ ਕੀਤਾ। ਵਿਰਾਟ ਜਿੰਨਾ ਤਜਰਬਾ ਰੱਖਣ ਵਾਲਾ ਬੱਲੇਬਾਜ ਤੇ ਮੁਸ਼ਕਲ ਸਥਿਤੀਆਂ ’ਚ ਟੀਮ ਨੂੰ ਸੰਭਾਲਣ ਵਾਲਾ ਬੱਲੇਬਾਜ਼ ਦਸ਼ਕ ’ਚ 1-2 ਵਾਰ ਹੀ ਆਉਂਦਾ ਹੈ। ਟੀਮ ਇੰਡੀਆ ਉਨ੍ਹਾਂ ਦੀ ਥਾਂ ’ਤੇ ਕਿਸੇ ਬੱਲੇਬਾਜ ਨੂੰ ਜਰੂਰ ਸ਼ਾਮਲ ਕਰ ਲਵੇਗੀ, ਪਰ ਕੀ ਉਹ ਖਿਡਾਰੀ ਉਨ੍ਹਾਂ ਵਾਂਗ ਟੀਮ ਨੂੰ ਮੁਸੀਬਤ ’ਚੋਂ ਬਾਹਰ ਕੱਢ ਸਕੇਗਾ ਜਾਂ ਨਹੀਂ? ਇਸ ਸਵਾਲ ਦਾ ਜਵਾਬ ਆਉਣ ਵਾਲੇ ਸਾਲਾਂ ’ਚ ਹੀ ਪਤਾ ਲੱਗੇਗਾ। (Virat Kohli)
ਕੌਣ ਕਰੇਗਾ ਵਿਰਾਟ ਨੂੰ ਰਿਪਲੇਸ? | Virat Kohli
- ਸ਼ੁਭਮਨ ਗਿੱਲ : ਇਸ ਸਮੇਂ ਜੇਕਰ ਕੋਹਲੀ ਦੀ ਕਲਾਸ ਦੀ ਬੱਲੇਬਾਜੀ ਨਾਲ ਕੋਈ ਮੇਲ ਖਾਂਦਾ ਹੈ ਤਾਂ ਉਹ ਸ਼ੁਭਮਨ ਗਿੱਲ ਹੀ ਹਨ। 24 ਸਾਲਾ ਗਿੱਲ ਨੇ ਤਿੰਨਾਂ ਫਾਰਮੈਟਾਂ ’ਚ ਭਾਰਤ ਲਈ ਆਪਣੀ ਥਾਂ ਬਣਾਈ ਹੈ। ਟੀ-20 ’ਚ ਵੀ ਉਨ੍ਹਾਂ ਦੇ ਨਾਂਅ ਸੈਂਕੜਾ ਹੈ ਅਤੇ ਉਹ ਫਿਲਹਾਲ ਜਿੰਮਬਾਬੇ ਖਿਲਾਫ ਟੀਮ ਇੰਡੀਆ ਦੀ ਅਗਵਾਈ ਕਰਦੇ ਨਜਰ ਆਉਣਗੇ। ਉਹ ਪਹਿਲਾਂ ਹੀ ਆਈਪੀਐਲ ’ਚ ਕੋਹਲੀ ਦੇ ਸੈਂਕੜੇ ਦਾ ਪਿੱਛਾ ਕਰ ਚੁੱਕੇ ਹਨ, ਇਹ ਵੇਖਣਾ ਬਾਕੀ ਹੈ ਕਿ ਕੀ ਉਹ ਟੀ-20 ਇੰਟਰਨੈਸ਼ਨਲ ’ਚ ਕੋਹਲੀ ਦੀ ਜਗ੍ਹਾ ਭਰ ਪਾਉਂਦੇ ਹਨ ਜਾਂ ਨਹੀਂ? (Virat Kohli)
- ਰੁਤੂਰਾਜ ਗਾਇਕਵਾੜ : ਕੋਹਲੀ ਦੇ ਨਾਂਅ ਨਾਲ ਸਭ ਤੋਂ ਪਹਿਲਾਂ ਜਿੰਮੇਵਾਰੀ ਆਉਂਦੀ ਹੈ। ਇਹ ਕੰਮ ਗਾਇਕਵਾੜ ਪਿੱਛਲੇ ਕੁੱਝ ਸਾਲਾਂ ਤੋਂ ਸੀਐੱਸਕੇ ਲਈ ਕਰ ਚੁੱਕੇ ਹਨ। ਉਨ੍ਹਾਂ ਦੀ ਕਪਤਾਨੀ ’ਚ ਹੀ ਭਾਰਤ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਿਆ ਸੀ। ਗਾਇਕਵਾੜ ਨੇ ਭਾਰਤ ਲਈ ਟੀ-20 ਸੈਂਕੜਾ ਵੀ ਜੜਿਆ ਹੈ ਤੇ ਉਹ ਜਿੰਮਬਾਵੇ ੇ ਖਿਲਾਫ ਨੰਬਰ-3 ’ਤੇ ਖੇਡਦੇ ਨਜਰ ਆਉਣਗੇ। (Virat Kohli)
- ਸ਼੍ਰੇਅਸ ਅਈਅਰ : ਕੋਹਲੀ ਵਾਂਗ, ਉਹ ਮੱਧ ਕ੍ਰਮ ’ਚ ਭਰੋਸੇਮੰਦ ਬੱਲੇਬਾਜ਼ੀ ਕਰਦੇ ਹਨ ਤੇ ਉਹ ਕਪਤਾਨ ਵੀ ਬਣੇ, ਜਿਨ੍ਹਾਂ ਕੇਕੇਆਰ ਨੂੰ ਪਿਛਲੇ ਸੀਜਨ ’ਚ ਆਈਪੀਐਲ ਚੈਂਪੀਅਨ ਬਣਾਇਆ ਹੈ। ਹਾਲਾਂਕਿ ਟੀਮ ਇੰਡੀਆ ਨੇ ਹੁਣ ਸ਼੍ਰੇਅਸ ਨੂੰ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਹੈ ਪਰ ਜੇਕਰ ਤੁਹਾਨੂੰ ਕੋਹਲੀ ਜਿੰਨਾ ਤਜਰਬਾ ਤੇ ਆਤਮਵਿਸ਼ਵਾਸ਼ ਚਾਹੀਦਾ ਹੈ ਤਾਂ ਸ਼੍ਰੇਅਸ ਦਾ ਵਿਕਲਪ ਵੀ ਚੰਗਾ ਹੈ।
ਇਹ IPL ਸਿਤਾਰੇ ਵੀ ਕੋਹਲੀ ਦੀ ਜਗ੍ਹਾ ਲੈ ਸਕਦੇ ਹਨ
- ਰਿਆਨ ਪਰਾਗ : ਆਈਪੀਐੱਲ ’ਚ ਰਾਜਸਥਾਨ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਇੰਡੀਆ ’ਚ ਜਗ੍ਹਾ ਬਣਾਉਣ ਵਾਲੇ ਰਿਆਨ ਪਰਾਗ ਜਿੰਮਬਾਬੇ ਦੌਰੇ ’ਤੇ ਟੀਮ ਦਾ ਹਿੱਸਾ ਹਨ। ਨੰਬਰ-4 ’ਤੇ ਉਨ੍ਹਾਂ ਨੇ ਕਈ ਵਾਰ ਔਖੇ ਹਾਲਾਤਾਂ ’ਚੋਂ ਰਾਜਸਥਾਨ ਨੂੰ ਬਾਹਰ ਕੱਢਿਆ ਹੈ, ਜਿਸ ਕਾਰਨ ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਜੇਕਰ ਪਰਾਗ ਜਿੰਮਬਾਬੇ ਦੌਰੇ ’ਤੇ ਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਭਵਿੱਖ ’ਚ ਮੱਧਕ੍ਰਮ ’ਚ ਵੀ ਮੌਕੇ ਦਿੱਤੇ ਜਾ ਸਕਦੇ ਹਨ।
- ਤਿਲਕ ਵਰਮਾ : ਮੁੰਬਈ ਦੇ ਵਿਸਫੋਟਕ ਮੱਧਕ੍ਰਮ ਦੇ ਬੱਲੇਬਾਜ ਤਿਲਕ ਨੇ ਪਿਛਲੇ 2 ਸਾਲਾਂ ’ਚ ਆਪਣੀ ਖੇਡ ’ਚ ਤੇਜੀ ਨਾਲ ਸੁਧਾਰ ਕੀਤਾ ਹੈ। ਉਹ ਪਿਛਲੇ ਸਾਲ ਏਸ਼ੀਆ ਕੱਪ ਟੀਮ ਦਾ ਵੀ ਹਿੱਸਾ ਸਨ। ਉਹ ਆਫ ਸਪਿਨ ਗੇਂਦਬਾਜੀ ਵੀ ਕਰਦੇ ਹਨ ਤੇ ਜੇਕਰ ਟੀਮ ਇੰਡੀਆ ਕੋਹਲੀ ਦੀ ਥਾਂ ’ਤੇ ਕਿਸੇ ਵਿਸਫੋਟਕ ਬੱਲੇਬਾਜ ਨੂੰ ਫਿੱਟ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਤੋਂ ਵਧੀਆ ਵਿਕਲਪ ਹੋਰ ਨਹੀਂ ਹੋ ਸਕਦਾ।
ਅੰਗਕ੍ਰਿਸ਼ ਰਘੂਵੰਸ਼ੀ, ਨੇਹਾਲ ਵਢੇਰਾ, ਵੈਂਕਟੇਸ਼ ਅਈਅਰ, ਰਜਤ ਪਾਟੀਦਾਰ ਤੇ ਰਮਨਦੀਪ ਸਿੰਘ ਵਰਗੇ ਕੁਝ ਸਿਤਾਰੇ ਵੀ ਦੌੜ ’ਚ ਹਨ। ਹਾਲਾਂਕਿ, ਕੋਹਲੀ ਵਰਗੇ ਵਿਸ਼ਵ ਕੱਪ ਸੁਪਰਸਟਾਰ ਦੀ ਜਗ੍ਹਾ ਲਈ ਬੀਸੀਸੀਆਈ ਨੂੰ ਸਭ ਤੋਂ ਵੱਧ ਸੰਘਰਸ਼ ਕਰਨਾ ਪਵੇਗਾ।