ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨਾਲ ਜੁੜੀ ਵੱਡੀ ਅਪਡੇਟ, ਪੜ੍ਹੋ ਤੇ ਜਾਣੋ

Nirmal Rishi

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਮਸ਼ਹੂਰ ਅਦਾਕਾਰਾ ਤੇ ਮਹਾਂਨਗਰ ਦੀ ਵਸਨੀਕ ਪਦਮਸ਼੍ਰੀ ਨਿਰਮਲ ਰਿਸ਼ੀ (Nirmal Rishi) ਨੂੰ ਕਲਾਕਾਰਾਂ ਵੱਲੋਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਦਾਕਾਰ ਮਲਕੀਤ ਰੌਣੀ ਨੇ ਦੱਸਿਆ ਕਿ ਕਮੇਟੀ ਵੱਲੋਂ ਚੁਣੇ ਗਏ ਨਿਰਮਲ ਰਿਸ਼ੀ ਇਸ ਸੰਸਥਾ ਦੇ 7ਵੇਂ ਪ੍ਰਧਾਨ ਬਣੇ ਹਨ।

ਇਨ੍ਹਾਂ ਤੋਂ ਪਹਿਲਾਂ ਦਵਿੰਦਰ ਦਮਨ, ਸ਼ਵਿੰਦਰ ਮਾਹਲ, ਡਾ. ਰਣਜੀਤ ਸ਼ਰਮਾ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਇਸ ਅਹੁਦੇ ’ਤੇ ਰਹਿ ਚੁੱਕੇ ਹਨ। ਰੌਣੀ ਨੇ ਦੱਸਿਆ ਕਿ ਪਦਮਸ਼੍ਰੀ ਨਿਰਮਲ ਰਿਸ਼ੀ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਗੁੱਗੂ ਗਿੱਲ ਨੂੰ ਸੰਸਥਾ ਦਾ ਚੇਅਰਮੈਨ, ਬੀਨੂੰ ਢਿੱਲੋਂ ਨੂੰ ਮੀਤ ਪ੍ਰਧਾਨ, ਬੀਐੱਨ ਸ਼ਰਮਾ ਨੂੰ ਜਨਰਲ ਸਕੱਤਰ ਤੇ ਭਾਰਤ ਭੂਸ਼ਣ ਵਰਮਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਚੋਣ 2 ਸਾਲ ਲਈ ਕੀਤੀ ਗਈ ਹੈ। (Nirmal Rishi)

ਚੋਣ ਤੋਂ ਪਹਿਲਾਂ ਕਲਾ ਤੇ ਸਾਹਿਤ ਦੇ ਖੇਤਰ ਨਾਲ ਜੁੜੀਆਂ ਵਿੱਛੜੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਿਛਲੇ ਕਾਰਜਾਂ ਦੀ ਰਿਪਰੋਟ ਪੇਸ਼ ਕੀਤੀ ਗਈ। ਅਦਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਵਿਚ ਬੇਸ਼ੱਕ ਦੱਖਣੀ ਸਿਨੇਮਾ ਅੱਜ ਪਹਿਲੇ ਨੰਬਰ ’ਤੇ ਹੈ ਪਰ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਨੂੰ ਅੱਜ ਦੂਸਰਾ ਨੰਬਰ ਹਾਸਲ ਹੈ।

Read Also : New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਸੰਗਿਕਤਾ

LEAVE A REPLY

Please enter your comment!
Please enter your name here