ਸਾਡੇ ਨਾਲ ਸ਼ਾਮਲ

Follow us

24.9 C
Chandigarh
Saturday, February 14, 2026
More
    Home Breaking News ਚਿੱਟੇ ਨੇ ਖੋਹਿ...

    ਚਿੱਟੇ ਨੇ ਖੋਹਿਆ ਇੱਕ ਮਾਂ ਦਾ ਲਾਡਲਾ ਪੁੱਤ 

    ਚਿੱਟੇ ਨੇ ਖੋਹਿਆ ਇੱਕ ਮਾਂ ਦਾ ਲਾਡਲਾ ਪੁੱਤ 

    (ਮਨੋਜ ਗੋਇਲ)
    ਘੱਗਾ/ਬਾਦਸ਼ਾਹਪੁਰ l ਚਿੱਟਾ ਜਿੱਥੇ ਹਰ ਦਿਨ ਪੰਜਾਬ ਵਿਚ ਕਿਸੇ ਨੋਜਵਾਨ ਦੀ ਜਾਨ ਲੈ ਰਿਹਾ ਹੈ ਤੇ ਰੋਜ਼ ਕਿਸੇ ਨਾ ਕਿਸੇ ਮਾਂ ਦੀ ਕੁੱਖ ਉਝੜ ਰਹੀ ਹੈ ਇਸ ਸਭ ਦੇ ਚਲਦਿਆਂ ਕੱਲ ਰਾਤ ਪਿੰਡ ਕਕਰਾਲਾ ਭਾਈਕਾ ਦੇ ਨੋਜਵਾਨ ਨੇ ਨਸ਼ੇ ਦੀ ਓਵਰ ਡੋਜ਼ ਨਾਲ ਚਿੱਟੇ ਦਾ ਟੀਕਾ ਲਾਂਉਂਦਿਆਂ ਦਮ ਤੋੜ ਜਾਣ ਦਾ ਸਮਾਚਾਰ ਮਿਲਿਆ ਹੈ। ਪਿੰਡ ਕਕਰਾਲਾ ਦੇ ਇਕ ਨੋਜਵਾਨ ਨੇ ਦੱਸਿਆ ਕਿ ਬੀਤੇ ਕੱਲ ਸਾਂਮ ਦਿਨ ਛਿਪਣ ਮਗਰੋਂ ਕਕਰਾਲਾ ਦੀ ਅਨਾਜ਼ ਮੰਡੀ ਵਿਚ ਬੈਠੇ ਕੁੱਝ ਮੁੰਡਿਆਂ ਕੋਲ ਆ ਕੇ ਇਕ ਨੋਜਵਾਨ ਨੇ ਦੱਸਿਆ ਕਿ ਥੋੜੀ ਦੁਰੀ ਤੇ ਇਕ ਨੋਜਵਾਨ ਡਿਗਿਆ ਪਿਆ ਹੈ ਜੋ ਹਿਲਜੁੱਲ ਨਹੀ ਰਿਹਾ।
    ਜਦੋਂ ਸਾਰੇ ਮੁੰਡਿਆਂ ਨੇ ਜਾ ਕੇ ਦੇਖਿਆ ਤਾਂ ਉਹ ਨੋਜਵਾਨ ਜਿਸ ਦੇ ਬਾਂਹ ਵਿਚ ਟੀਕਾ ਲੱਗਿਆ ਹੋਇਆ ਸੀ ਉਹ ਧਰਤੀ ਤੇ ਡਿਗਿਆ ਪਿਆ ਸੀ ਜਿਸ ਦੇ ਸਾਂਹ ਨਹੀ ਸਨ ਚਲ ਰਹੇ ਤੇ ਜੋ ਪਿੰਡ ਕਕਰਾਲਾ ਦਾ ਹੀ ਨੋਜਵਾਨ ਅਸ਼ਵਨੀ ਸ਼ਰਮਾ ਉਮਰ 27 ਸਾਲ ਪੁੱਤਰ ਬੱਲਾ ਰਾਮ ਨਾਮ ਦਾ ਨੋਜਵਾਨ ਸੀ। ਇਸ ਨੋਜਵਾਨ ਦਾ ਵਿਆਹ ਹੋ ਚੁੱਕਾ ਸੀ ਤੇ ਇਸ ਕੋਲ ਇਕ 7 ਸਾਲ ਛੋਟਾ ਬੱਚਾ ਹੈ। ਇਸ ਤੋਂ ਬਾਅਦ ਉਸ ਨੋਜਵਾਨ ਦੇ ਘਰ ਸੁਚਿਤ ਕੀਤਾ ਗਿਆ ਤੇ ਨਾਲ ਹੀ ਐਂਬੁਲੈਂਸ ਅਤੇ ਪੁਲਿਸ ਨੂੰ ਵੀ ਫੋਨ ਕੀਤਾ ਗਿਆ। ਥੋੜੀ ਦੇਰ ਬਾਅਦ ਉਸ ਦਾ ਪਰਵਾਰ, ਐਂਬੁਲੈਂਸ ਅਤੇ ਪੁਲਿਸ ਮੌਕੇ ਤੇ ਪਹੁੰਚ ਗਏ ਤੇ ਉਸ ਨੋਜਵਾਨ ਨੂੰ ਸਾਮਣਾ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੁੰ ਮ੍ਰਿਤਕ ਐਲਾਨ ਦਿੱਤਾ ਗਿਆ।
    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here