ਸਾਡੇ ਨਾਲ ਸ਼ਾਮਲ

Follow us

20.8 C
Chandigarh
Monday, February 9, 2026
More
    Home Breaking News ਹੈਲੀਕਾਪਟਰ &#8...

    ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਮਮਤਾ ਬੈਨਰਜੀ ਠੋਕਰ ਲੱਗ ਕੇ ਡਿੱਗੀ

    Mamata Banerjee

    ਕੋਲਕਾਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਹੈਲੀਕਾਪਟਰ ‘ਤੇ ਚੜ੍ਹਦੇ ਸਮੇਂ ਠੋਕਰ ਲੱਗਣ ਕਾਰਨ ਡਿੱਗ ਪਈ। ਇਹ ਹਾਦਸਾ ਪੱਛਮੀ ਬਰਧਮਾਨ ਦੇ ਦੁਰਗਾਪੁਰ ਵਿੱਚ ਵਾਪਰਿਆ। ਮਮਤਾ ਉੱਥੇ ਪ੍ਰਚਾਰ ਕਰਨ ਗਈ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਦੇਖਿਆ ਜਾ ਰਿਹਾ ਹੈ ਕਿ ਮਮਤਾ ਆਪਣੀ ਕਾਰ ‘ਚੋਂ ਉਤਰ ਕੇ ਹੈਲੀਕਾਪਟਰ ‘ਚ ਸਵਾਰ ਹੋ ਰਹੀ ਸੀ। ਇਸ ਦੌਰਾਨ ਹੈਲੀਕਾਪਟਰ ਦੇ ਗੇਟ ‘ਤੇ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਗਈ। (Mamata Banerjee)

    ਇਹ ਵੀ ਪੜ੍ਹੋ: ਕੀ ਤੁਸੀਂ ਮੋਬਾਇਲ ਤੋਂ ਨਹੀਂ ਰਹਿ ਸਕਦੇ ਦੂਰ, ਕਿਤੇ ਤੁਹਾਨੂੰ ‘ਨੋਮੋਫੋਬੀਆ’ ਤਾਂ ਨਹੀਂ

    ਮਮਤਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਸੰਭਾਲਿਆ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਮਮਤਾ ਨੇ ਆਪਣੀ ਚੋਣ ਯਾਤਰਾ ਜਾਰੀ ਰੱਖੀ। ਦੁਰਗਾਪੁਰ ਤੋਂ ਬਾਅਦ ਉਹ ਆਸਨਸੋਲ ਲਈ ਰਵਾਨਾ ਹੋ ਗਈ। ਜਿਕਰਯੋਗ ਹੈ ਕਿ ਮਮਤਾ 14 ਮਾਰਚ ਨੂੰ ਕੋਲਕਾਤਾ ਸਥਿਤ ਆਪਣੇ ਘਰ ‘ਚ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ ਸੀ। ਉਸ ਦੌਰਾਨ ਉਹਨਾਂ ਦੇ ਮੱਥੇ ‘ਤੇ ਗੰਭੀਰ ਅਤੇ ਡੂੰਘੀ ਸੱਟ ਲੱਗੀ ਸੀ। ਉਹਨਾਂ ਨੂੰ ਐੱਸਐੱਸਕੇਐੱਮ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਕੁਝ ਟਾਂਕੇ ਲੱਗੇ ਸਨ।

    LEAVE A REPLY

    Please enter your comment!
    Please enter your name here