ਸਾਡੇ ਨਾਲ ਸ਼ਾਮਲ

Follow us

21.8 C
Chandigarh
Tuesday, March 10, 2026
More
    Home Breaking News Women Day: ਜਿ...

    Women Day: ਜਿੱਥੇ ਸੁਰੱਖਿਆ ਗਾਰਡ, ਪਲੰਬਰ, ਖੇਡ ਕੋਚ, ਕੰਡਕਟਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਹਰ ਜ਼ਿੰਮੇਵਾਰੀ ਨੂੰ ਸੰਭਾਲ ਰਹੀਆਂ ਔਰਤਾਂ

    Women Day
    Women Day: ਜਿੱਥੇ ਸੁਰੱਖਿਆ ਗਾਰਡ, ਪਲੰਬਰ, ਖੇਡ ਕੋਚ, ਕੰਡਕਟਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਹਰ ਜ਼ਿੰਮੇਵਾਰੀ ਨੂੰ ਸੰਭਾਲ ਰਹੀਆਂ ਔਰਤਾਂ

    Women Day: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਮਹਿਲਾ ਸਸ਼ਕਤੀਕਰਨ ਦੀ ਵਿਲੱਖਣ ਮਿਸਾਲ

    • ਬੇਟੀਆਂ ਨੂੰ ਮਿਲ ਰਿਹਾ ਸੁਰੱਖਿਅਤ ਵਾਤਾਵਰਨ

    Women Day: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਅਕਸਰ ਸਟੇਜਾਂ ’ਤੇ ਅਤੇ ਭਾਸ਼ਣਾਂ ਵਿੱਚ ਸੁਣਨ ਨੂੰ ਮਿਲਦੀਆਂ ਹਨ, ਪਰ ਸਰਸਾ ਦੇ ਪੇਂਡੂ ਪਿਛੋਕੜ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸੰਚਾਲਿਤ ਇੱਕ ਵਿੱਦਿਅਕ ਸੰਸਥਾ ਵਿੱਚ ਇਹ ਵਿਚਾਰ ਅਮਲੀ ਰੂਪ ’ਚ ਦਿਖਾਈ ਦਿੰਦਾ ਹੈ ਇੱਥੇ ਚਪੜਾਸੀ ਤੋਂ ਲੈ ਕੇ ਪ੍ਰਿੰਸੀਪਲ ਅਤੇ ਸੁਰੱਖਿਆ ਗਾਰਡ ਤੋਂ ਲੈ ਕੇ ਖੇਡ ਕੋਚ, ਇੱਥੋਂ ਤੱਕ ਕਿ ਪਲੰਬਰ ਅਤੇ ਇਲੈਕਟ੍ਰੀਸ਼ੀਅਨ ਤੱਕ ਹਰ ਜ਼ਿੰਮੇਵਾਰੀ ਨੂੰ ਔਰਤਾਂ ਹੀ ਸੰਭਾਲ ਨਿਭਾ ਰਹੀਆਂ ਹਨ, ਜਿਸ ਨਾਲ ਬੇਟੀਆਂ ਨੂੰ ਸੁਖਾਵੇਂ ਤੇ ਸੁਰੱਖਿਅਤ ਵਾਤਾਵਰਨ ਵਿੱਚ ਸਿੱਖਿਆ ਮਿਲ ਰਹੀ ਹੈ।

    ਇਨ੍ਹਾਂ ਸੰਸਥਾਵਾਂ ਦਾ ਨਾਂਅ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਹੈ। ਅੱਜ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿੱਚ ਮਹਿਲਾ ਸਸ਼ਕਤੀਕਰਨ ਦੀ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲਦੀ ਹੈ ਇੱਥੇ ਔਰਤਾਂ ਨੂੰ ਹਰ ਪੱਧਰ ’ਤੇ ਜ਼ਿੰਮੇਵਾਰੀ ਸੰਭਾਲਣ ਦੇ ਮੌਕੇ ਦਿੱਤੇ ਗਏ ਹਨ, ਅਤੇ ਸਾਰਾ ਸਟਾਫ਼ ਔਰਤਾਂ ਦਾ ਹੈ, ਜੋ ਬੇਟੀਆਂ ਨੂੰ ਸੁਰੱਖਿਆ, ਸਵੈ-ਨਿਰਭਰਤਾ ਅਤੇ ਸਸ਼ਕਤ ਬਣਾਉਣ ਦੀ ਦਿਸ਼ਾ ’ਚ ਕਾਰਜ ਕਰ ਰਿਹਾ ਹੈ ਸੰਸਥਾ ਮੈਨੇਜ਼ਮੈਂਟ ਦਾ ਮੰਨਣਾ ਹੈ ਕਿ ਬੇਟੀਆਂ ਦੀ ਸਿੱਖਿਆ ਦੇ ਨਾਲ-ਨਾਲ, ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸੁਰੱਖਿਆ ਵੀ ਓਨੀ ਹੀ ਮਹੱਤਵਪੂਰਨ ਹੈ।

    Women Day

    ਇਸੇ ਸੋਚ ਦੇ ਤਹਿਤ ਇੱਥੇ ਹਰ ਪੱਧਰ ’ਤੇ ਔਰਤਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ਨੂੰ ਅਗਵਾਈ ਦਾ ਮੌਕਾ ਦਿੱਤਾ ਗਿਆ ਹੈ ਇਸ ਨਾਲ ਵਿਦਿਆਰਥੀਆਂ ਨੂੰ ਵੀ ਇਹ ਸੰਦੇਸ਼ ਮਿਲਦਾ ਹੈ ਕਿ ਔਰਤਾਂ ਹਰ ਖੇਤਰ ਵਿੱਚ ਸਮਰੱਥ ਹਨ ਅਤੇ ਕਿਸੇ ਵੀ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾ ਸਕਦੀਆਂ ਹਨ। ਸੰਸਥਾ ’ਚ ਬੇਟੀਆਂ ਦੀ ਸਿੱਖਿਆ, ਸੁਰੱਖਿਆ ਅਤੇ ਸਵੈ-ਨਿਰਭਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਵਾਤਾਵਰਨ ਤਿਆਰ ਕੀਤਾ ਗਿਆ ਹੈ, ਜਿੱਥੇ ਲਗਭਗ ਹਰ ਜ਼ਿੰਮੇਵਾਰੀ ਔਰਤਾਂ ਹੀ ਸੰਭਾਲ ਰਹੀਆਂ ਹਨ ਸੰਸਥਾ ਪ੍ਰਬੰਧਨ ਭਵਿੱਖ ਵਿੱਚ ਇੱਕ ਹੋਰ ਪਹਿਲ ਦੀ ਤਿਆਰੀ ਵੀ ਕਰ ਰਿਹਾ ਹੈ।

    ਜਲਦੀ ਹੀ ਸਕੂਲ ਬੱਸਾਂ ਲਈ ਮਹਿਲਾ ਡਰਾਈਵਰਾਂ ਦੀ ਭਰਤੀ ਕੀਤੀ ਜਾਵੇਗੀ, ਤਾਂ ਕਿ ਆਵਾਜਾਈ ਪ੍ਰਬੰਧਾਂ ’ਚ ਵੀ ਔਰਤਾਂ ਦੀ ਹਿੱਸੇਦਾਰੀ ਵਧਾਈ ਜਾ ਸਕੇ ਮਹਿਲਾ ਦਿਵਸ ਦੇ ਮੌਕੇ ਇਹ ਸੰਸਥਾ ਇਸ ਗੱਲ ਦੀ ਉਦਾਹਰਨ ਬਣ ਕੇ ਸਾਹਮਣੇ ਆਈ ਹੈ ਕਿ ਜੇਕਰ ਔਰਤਾਂ ਨੂੰ ਮੌਕੇ ਅਤੇ ਵਿਸ਼ਵਾਸ ਦਿੱਤਾ ਜਾਵੇ, ਤਾਂ ਉਹ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਸਕਦੀਆਂ ਹਨ। ਸਿੱਖਿਆ, ਸੁਰੱਖਿਆ ਅਤੇ ਸਵੈ-ਨਿਰਭਰਤਾ ਦੇ ਇਸ ਮਾਡਲ ਨਾਲ ਪੇਂਡੂ ਖੇਤਰਾਂ ਦੀਆਂ ਬੇਟੀਆਂ ਨੂੰ ਅੱਗੇ ਵਧਣ ਦੀ ਨਵੀਂ ਪ੍ਰੇਰਨਾ ਮਿਲ ਰਹੀ ਹੈ

    Read Also : ਛਤਰਪਤੀ ਮਾਮਲੇ ’ਚ ਪੂਜਨੀਕ ਗੁਰੂ ਜੀ ਬਾਇੱਜ਼ਤ ਬਰੀ

    ਫੌਜ ਅਤੇ ਪੁਲਿਸ ਤੋਂ ਸੇਵਾਮੁਕਤ ਔਰਤਾਂ ਸੰਭਾਲ ਰਹੀਆਂ ਸੁਰੱਖਿਆ : ਸਕੂਲ ਦੇ ਮੁੱਖ ਗੇਟ ’ਤੇ ਸੁਰੱਖਿਆ ਗਾਰਡ ਵਜੋਂ ਭਾਰਤੀ ਫੌਜ ਅਤੇ ਪੁਲਿਸ ਤੋਂ ਸੇਵਾਮੁਕਤ ਔਰਤਾਂ ਸੇਵਾਵਾਂ ਦੇ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਮਿਊਜਿਕ ਸਿਸਟਮ ਸੰਚਾਲਨ, ਅਕਾਊਂਟ ਸਬੰਧੀ ਕੰਮ ਅਤੇ ਹੋਰ ਪ੍ਰਬੰਧਕੀ ਜ਼ਿੰਮੇਵਾਰੀਆਂ ਵੀ ਔਰਤਾਂ ਦੇ ਹੱਥਾਂ ’ਚ ਹੈ

    ਸਾਰੀਆਂ ਜ਼ਿੰਮੇਵਾਰੀਆਂ ਔਰਤਾਂ ਹੱਥ | Women Day

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ ਕਾਲਜ ਦੀ ਸਥਾਪਨਾ ਕਰਕੇ ਅਤੇ ਇੱਥੇ ਸਾਰੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਹੱਥਾਂ ’ਚ ਸੌਂਪ ਕੇ ਮਹਿਲਾ ਸਸ਼ਕਤੀਕਰਨ ਦੀ ਸਜੀਵ ਉਦਾਹਰਨ ਪੇਸ਼ ਕੀਤੀ ਹੈ ਇੱਥੇ ਕਹਿਣੀ ਅਤੇ ਕਰਨੀ ਬਰਾਬਰ ਹੈ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਨਾਲ ਸਕੂਲ ਪੂਰੇ ਪ੍ਰਦੇਸ਼ ਵਿੱਚ ਸਿੱਖਿਆ ਅਤੇ ਖੇਡਾਂ ਵਿੱਚ ਅੱਵਲ ਹੈ ਇੱਥੇ ਹਰ ਕੰਮ ਔਰਤਾਂ ਵੱਲੋਂ ਬਿਨਾ ਪੁਰਸ਼ਾਂ ਦੀ ਸਹਾਇਤਾ ਤੋਂ ਪੂਰਾ ਕੀਤਾ ਜਾਂਦਾ ਹੈ। ਭਾਵੇਂ ਵਿੱਦਿਅਕ ਹੋਵੇ ਜਾਂ ਖੇਡਾਂ ਹੋਣ, ਹਰ ਖੇਤਰ ਵਿੱਚ ਸੰਸਥਾ ਨੇ ਵਿਲੱਖਣ ਪਛਾਣ ਬਣਾਈ ਹੈ।
    -ਸ਼ੀਲਾ ਪੂਨੀਆ ਇੰਸਾਂ, ਪ੍ਰਿੰਸੀਪਲ, ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ

    ਸੰਸਥਾ ’ਚ ਹਰ ਜ਼ਿੰਮੇਵਾਰੀ ਨੂੰ ਸੰਭਾਲ ਰਹੀਆਂ ਔਰਤਾਂ

    ਸੰਸਥਾ ਵਿੱਚ ਨਾ ਸਿਰਫ਼ ਮਹਿਲਾ ਅਧਿਆਪਕ ਅਤੇ ਗੈਰ-ਅਧਿਆਪਨ ਸਟਾਫ਼ ਔਰਤਾਂ ਹਨ, ਸਗੋਂ ਸੁਰੱਖਿਆ, ਇਲੈਕਟ੍ਰੀਸ਼ੀਅਨ, ਪਲੰਬਰ, ਸਕੂਲ ਬੱਸ ਕੰਡਕਟਰ, ਫੋਟੋਗ੍ਰਾਫਰ ਅਤੇ ਖੇਡ ਕੋਚ ਵਰਗੀਆਂ ਜ਼ਿੰਮੇਵਾਰੀਆਂ ਵੀ ਔਰਤਾਂ ਨਿਭਾਉਂਦੀਆਂ ਹਨ। ਇਸ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਆਤਮਵਿਸ਼ਵਾਸੀ ਨਾਲ ਭਰਿਆ ਮਾਹੌਲ ਮਿਲਦਾ ਹੈ ਸੰਸਥਾ ’ਚ ਵਰਤਮਾਨ ’ਚ ਕੋਈ ਵੀ ਪੁਰਸ਼ ਮੁਲਾਜ਼ਮ ਕੰਮ ਨਹੀਂ ਕਰ ਰਿਹਾ ਹੈ, ਜੋ ਇਸ ਨੂੰ ਇੱਕ ਵਿਲੱਖਣ ਪਛਾਣ ਦਿੰਦਾ ਹੈ।

    ਲੜਕੀਆਂ ਲਈ ਵੱਖਰਾ ਐੱਮਐੱਸਜੀ ਭਾਰਤੀ ਖੇਲ ਗਾਓਂ

    ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਕੈਂਪਸ ਵਿੱਚ ਲੜਕੀਆਂ ਲਈ ਇੱਕ ਵੱਖਰਾ ਖੇਡ ਗਾਓਂ ਬਣਾਇਆ ਗਿਆ ਹੈ, ਜਿਸ ਦਾ ਨਾਂਅ ਐੱਮਐੱਸਜੀ ਭਾਰਤੀ ਖੇਲ ਗਾਓਂ ਹੈ। ਇੱਥੇ ਵਿਦਿਆਰਥਣਾਂ ਵੱਖ-ਵੱਖ ਖੇਡਾਂ ਦਾ ਅਭਿਆਸ ਕਰਦੀਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਖੇਡ ਕੰਪਲੈਕਸ ਦੇ ਅੰਦਰ ਕਿਸੇ ਵੀ ਪੁਰਸ਼ ਖਿਡਾਰੀ ਜਾਂ ਕੋਚ ਦੀ ਇਜਾਜ਼ਤ ਨਹੀਂ ਹੈ। ਇਸ ਨਾਲ ਵਿਦਿਆਰਥਣਾਂ ਨੂੰ ਪੂਰੀ ਅਜ਼ਾਦੀ ਅਤੇ ਅਸਾਨੀ ਨਾਲ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।ਇਸ ਤੋਂ ਇਲਾਵਾ ਇੱਥੋਂ ਦੀਆਂ ਪੰਜ ਵਿਦਿਆਰਥਣਾਂ ਨੂੰ ਸੂਬੇ ਦਾ ਸਭ ਤੋਂ ਵੱਡਾ ਖੇਡ ਸਨਮਾਨ ਭੀਮ ਐਵਾਰਡ ਵੀ ਮਿਲ ਚੁੱਕਿਆ ਹੈ