Punjab
Blood Donation: ਡੇਰਾ ਸ਼ਰਧਾਲੂ ਲਾਲ ਸਿੰਘ ਇੰਸਾਂ ਨੇ 36ਵੀਂ ਵਾਰ ਕੀਤਾ ਖੂਨਦਾਨ
Blood Donation: (ਮੇਵਾ ਸਿੰਘ) ਲੰਬੀ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲਾਲ ਸਿੰਘ ਇੰਸਾਂ, ਪਿੰਡ ਮਹਿਣਾ, ਬਲਾਕ ਲੰਬੀ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ 36ਵੀਂ ਵਾਰ ਖੂਨਦਾਨ ਕੀਤਾ। ਦੱਸ ਦੇਈਏ ਕਿ ਪ੍ਰੇਮੀ ਲਾਲ ਸਿੰਘ ਇੰਸਾਂ ਹਰ 3 ਮਹੀਨਿਆਂ ਬਾਅਦ ਖੂਨਦਾਨ ਕਰਦੇ ਰਹਿੰਦੇ ਹਨ। ਖੂਨਦਾਨ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਮਨੁਖਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਦਿਲੋਂ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕੇ ਜੇਕਰ ਉਨ੍ਹਾਂ ਦੇ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ, ਤਾਂ ਇਹ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੈ।
