ਸੈਲਰ ਚ ਰੱਖੀਆਂ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ

Wheat, Sack, Fire

ਸੈਲਰ ਚ ਰੱਖੀਆਂ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ

ਗੁਰੂਹਰਸਹਾਏ, ਵਿਜੈ ਹਾਂਡਾ । ਗੁਰੂਹਰਸਹਾਏ ਦੀ ਦਾਣਾ ਮੰਡੀ ਦੇ ਨਜਦੀਕ ਰਾਜਾ ਫੂਡ ਵਿੱਚ ਰੱਖੀ ਪਨਸਪ ਏਜੰਸੀ ਦੀ ਕਣਕ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਧੂ ਧੂ ਕਰਕੇ ਕਣਕ ਦੀਆਂ ਬੋਰੀਆਂ ਸਡ਼ਨ ਲੱਗ ਗਈਆ। ਇਸ ਮੋਕੇ ਪਹੁੰਚੇ ਸਿਵਲ ਅਤੇ ਪੁਲਿਸ ਪ੍ਰਸਾਸਨ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ । ਫਿਰੋਜ਼ਪੁਰ, ਜਲਾਲਾਬਾਦ, ਤੇ ਸ੍ਰੀ ਮੁਕਤਸਰ ਸਾਹਿਬ ਤੋ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਸ ਪਾਸ ਦੇ ਲੋਕਾਂ ਵਲੋਂ ਅੱਗ ਤੇ ਕਾਬੂ ਪਾਇਆ ਗਿਆ ਪਰ ਤੱਦ ਤੱਕ ਵੱਡੀ ਗਿਣਤੀ ਵਿੱਚ ਕਣਕ ਸਡ਼ ਕੇ ਸੁਆਹ ਹੋ ਚੱਕੀ ਸੀ ।

ਅੱਗ ਬੁਝਾਉਣ ਵਾਲਿਆਂ ਲੋਕਾਂ ਅਨੁਸਾਰ ਅੱਗ ਨਾਲ ਹਜਾਰਾਂ ਗੱਟੇ ਸਡ਼ਨ ਦਾ ਅਨੁਮਾਨ ਲਗਾਇਆ ਜਾ ਰਿਹਾਂ ਹੈ ।ਇਸ ਮੋਕੇ ਪਹੁੰਚੇ ਪਨਸਪ ਦੇ ਜਿਲ੍ਹਾ ਅਧਿਕਾਰੀ ਦੀਪਕ ਸਵਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਂਚ ਤੋ ਬਾਅਦ ਪਤਾ ਚੱਲੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ । ਇਸ ਅੱਗ ਲੱਗਣ ਦੇ ਕਾਰਨਾਂ ਸਬੰਧੀ ਮੋਕੇੇ ਤੇ ਪਹੁੰਚੇ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਾਂਚ ਤੋ ਬਾਅਦ ਪਤਾ ਲੱਗੇਗਾ ਕਿ ਅੱਗ ਕਿਵੇ ਲੱਗੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।